ਮਾਤਾ ਚਾਮੁੰਡਾ ਦੇਵੀ ਲੰਗਰ ਕਮੇਟੀ ਭਦੌੜ ਵੱਲੋਂ 25ਵਾਂ ਲੰਗਰ ਲਗਾਉਣ ਲਈ ਰਾਸ਼ਨ ਦਾ ਟਰੱਕ ਰਵਾਨਾ

ss1

ਮਾਤਾ ਚਾਮੁੰਡਾ ਦੇਵੀ ਲੰਗਰ ਕਮੇਟੀ ਭਦੌੜ ਵੱਲੋਂ 25ਵਾਂ ਲੰਗਰ ਲਗਾਉਣ ਲਈ ਰਾਸ਼ਨ ਦਾ ਟਰੱਕ ਰਵਾਨਾ

2-7 (3)ਭਦੌੜ 02 ਅਗਸਤ (ਵਿਕਰਾਂਤ ਬਾਂਸਲ) ਮਾਤਾ ਚਾਮੁੰਡਾ ਦੇਵੀ ਲੰਗਰ ਕਮੇਟੀ ਭਦੌੜ ਵੱਲੋ ਨਗਰ ਵਾਸੀਆ ਦੇ ਸਹਿਯੋਗ ਸਦਕਾ ਲਗਾਤਾਰ 25ਵਾਂ ਸੁੱਧ ਦੇਸ਼ੀ ਘਿਉ ਦਾ ਲੰਗਰ ਮਿਤੀ 2 ਅਗਸਤ ਤੋਂ ਲੈ ਕੇ 12 ਅਗਸਤ ਤੱਕ ਮਾਤਾ ਚਾਮੁੰਡਾ ਦੇਵੀ ( ਹਿਮਾਚਲ ਪ੍ਰਦੇਸ਼) ਵਿਖੇ ਸਰਪ੍ਰਸਤ ਲਾਲਾ ਬੁੱਧ ਰਾਮ ਦੀ ਅਗਵਾਈ ਹੇਠ ਲਗਾਇਆ ਜਾ ਰਿਹਾ ਹੈੇ। ਲਾਲਾ ਬੁੱਧ ਰਾਮ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕਿਹਾ ਕਿ ਇਹ ਲੰਗਰ ਮਾਤਾ ਦੁਰਗਾ ਅਸ਼ਟਮੀ ਤੱਕ ਭਦੌੜ ਵਾਲਿਆਂ ਦੀ ਧਰਮਸਾਲਾ ਵਿੱਚ ਹੀ ਲਗਾਇਆ ਜਾ ਰਿਹਾ ਹੈ, ਉਨ੍ਹਾਂ ਇਹ ਵੀ ਕਿਹਾ ਕਿ ਇਹ ਲੰਗਰ ਨਗਰ ਨਿਵਾਸੀਆਂ ਦੇ ਸਹਿਯੋਗ ਸਦਕਾ ਪਿਛਲੇ 24 ਸਾਲਾਂ ਤੋ ਲਗਾਤਾਰ ਲਗਾ ਰਹੇ ਹਾਂ ਅਤੇ ਇਸ ਵਾਰ 25ਵਾਂ ਲੰਗਰ ਲਗਾਉਣ ਲਈ ਅੱਜ ਰਵਾਨਾ ਹੋ ਰਹੇ ਹਾਂ। ਮਾਤਾ ਚਾਮੁੰਡਾ ਦੇਵੀ ਲੰਗਰ ਕਮੇਟੀ ਦੇ ਪ੍ਰਧਾਨ ਰਾਮੇਸ਼ ਕੁਮਾਰ ਨੇ ਦੱਸਿਆ ਕਿ ਮਾਤਾ ਚਾਮੁੰਡਾ ਦੇਵੀ ਵਿਖੇ ਭਦੌੜ ਵਾਲਿਆ ਦੀ ਇੱਕ ਵਿਸ਼ਾਲ ਧਰਮਸਾਲਾ ਬਣਾਈ ਗਈ ਹੈ ਜੋ ਵੀ ਯਾਤਰੀ ਇਸ ਧਰਮਸ਼ਾਲਾ ਵਿੱਚ ਠਹਿਰਣਾ ਚਾਹੰਦਾ ਹੋਵੇ ਠਹਿਰ ਸਕਦਾ ਹੈ। ਇਸ ਮੌਕੇ ਸਰਪ੍ਰਸਤ ਲਾਲਾ ਬੁੱਧ ਰਾਮ, ਰਾਮੇਸ਼ ਕੁਮਾਰ, ਮੰਗਤ ਰਾਏ, ਲੱਖਮੀ ਚੰਦ, ਜਗਦੀਸ਼ ਰਾਏ, ਸੁਭਾਸ਼ ਚੰਦਰ, ਸੁਸੀਲ ਕੁਮਾਰ, ਰਾਕੇਸ਼ ਰੌਕੀ, ਜੀਵਨ ਗਰਗ, ਆਦਿ ਹਾਜ਼ਰ ਸਨ।

Share Button

Leave a Reply

Your email address will not be published. Required fields are marked *