ਮਾਤਾ ਗੁਜਰ ਕੌਰ ਅਤੇ ਸਾਹਿਬਜਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਲੈ ਕੇ ਚਾਰ ਰੋਜਾ ਧਾਰਮਿਕ ਸਮਾਗਮ ਤਖਤ ਸਾਹਿਬ ਤੇ ਆਰੰਭ

ss1

ਮਾਤਾ ਗੁਜਰ ਕੌਰ ਅਤੇ ਸਾਹਿਬਜਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਲੈ ਕੇ ਚਾਰ ਰੋਜਾ ਧਾਰਮਿਕ ਸਮਾਗਮ ਤਖਤ ਸਾਹਿਬ ਤੇ ਆਰੰਭ
ਆਰੰਭਤਾ ਸਮਾਗਮਾਂ ਵਿੱਚ ਵੱਡੀ ਗਿਣਤੀ ਵਿੱਚ ਬੀਬੀਆਂ ਤੇ ਬੱਚਿਆਂ ਨੇ ਕੀਤੀ ਸ਼ਮੂਲੀਅਤ

ਤਲਵੰਡੀ ਸਾਬੋ, 19 ਦਸੰਬਰ (ਗੁਰਜੰਟ ਸਿੰਘ ਨਥੇਹਾ)- ਤਖਤ ਸ੍ਰੀ ਦਮਦਮਾ ਸਾਹਿਬ ਦੇ ਕਾਰਜਕਾਰੀ ਜਥੇਦਾਰ ਭਾਈ ਗੁਰਮੁਖ ਸਿੰਘ ਦੇ ਨਿਵੇਕਲੇ ਉਪਰਾਲੇ ਸਦਕਾ ਦਸਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਜੀ ਮਾਤਾ ਗੁਜਰ ਕੌਰ ਜੀ ਅਤੇ ਚਾਰੇ ਸਾਹਿਬਜਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਕਰਕੇ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਪਹਿਲੀ ਵਾਰ ਆਯੋਜਿਤ ਕੀਤੇ ਜਾਣ ਵਾਲੇ ਦੋ ਰੋਜਾ ਧਾਰਮਿਕ ਸਮਾਗਮ ਅੱਜ ਤਖਤ ਸਾਹਿਬ ਦੇ ਨੇੜਲੇ ਗੁਰਦੁਆਰਾ ਮਾਤਾ ਸਾਹਿਬ ਕੌਰ ਮਾਤਾ ਸੁੰਦਰ ਕੌਰ ਜੀ ਵਿਖੇ ਆਰੰਭ ਹੋ ਗਏ। ਆਰੰਭਤਾ ਸਮਾਗਮਾਂ ਵਿੱਚ ਵੱਡੀ ਗਿਣਤੀ ਵਿੱਚ ਬੀਬੀਆਂ ਅਤੇ ਬੱਚਿਆਂ ਦੀ ਸ਼ਮੂਲੀਅਤ ਦੇਖਣ ਨੂੰ ਮਿਲੀ।
ਅੱਜ ਆਰੰਭਤਾ ਦੇ ਸਮਾਗਮਾਂ ਵਿੱਚ ਨਾਮ ਸਿਮਰਨ ਅਭਿਆਸ ਦਾ ਪ੍ਰੋਗਰਾਮ ਸੰਗਤਾਂ ਤੇ ਖਾਸ ਕਰਕੇ ਬੀਬੀਆਂ ਤੇ ਬੱਚਿਆਂ ਦੀ ਵਿਸ਼ੇਸ ਖਿੱਚ ਦਾ ਕੇਂਦਰ ਬਣਿਆ ਰਿਹਾ। ਉਕਤ ਸਮਾਗਮ ਦੌਰਾਨ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਹਜੂਰੀ ਰਾਗੀ ਜਥੇ ਨੇ ਇਲਾਹੀ ਸ਼ਬਦ ਕੀਰਤਨ ਰਾਹੀਂ ਸੰਗਤਾਂ ਨੂੰ ਸ਼ਬਦ ਤੇ ਨਾਮ ਸਿਮਰਨ ਦੀ ਮਹੱਤਤਾ ਤੋਂ ਜਾਣੂੰ ਕਰਵਾਇਆ ਜਦੋਂਕਿ ਸਮਾਗਮ ਦੌਰਾਨ ਆਪਣੇ ਸੰਬੋਧਨ ਵਿੱਚ ਸ਼ਬਦ ਗੁਰੂ ਦੇ ਹਵਾਲੇ ਨਾਲ ਭਾਈ ਗੁਰਮੁਖ ਸਿੰਘ ਨੇ ਸੰਗਤਾਂ ਨੂੰ ਅਜੋਕੇ ਸਮੇਂ ਦੇ ਮਨੁੱਖੀ ਜੀਵਨ ਵਿੱਚ ਨਾਮ ਸਿਮਰਨ ਦੀ ਹੋ ਵੀ ਜਿਆਦਾ ਲੋੜ ਬਾਰੇ ਦੱਸਦਿਆਂ ਨਵੀਂ ਪੀੜੀ ਨੂੰ ਇਕਾਗਰਤਾ ਵਿੱਚ ਰੱਖ ਕੇ ਨਾਮ ਸਿਮਰਨ ਨਾਲ ਜੋੜਨ ਦੀ ਲੋੜ ਤੇ ਜੋਰ ਦਿੰਦਿਆਂ ਜਗ੍ਹਾ ਜਗ੍ਹਾ ਅਜਿਹੇ ਧਾਰਮਿਕ ਸਮਾਗਮਾਂ ਦੇ ਆਯੋਜਨ ਕਰਨ ਨੂੰ ਜਰੂਰੀ ਦੱਸਿਆ।ਉਨ੍ਹਾਂ ਬਾਅਦ ਵਿੱਚ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਮਾਤਾ ਗੁਜਰ ਕੌਰ ਜੀ ਤੇ ਗੁਰੂ ਸਾਹਿਬ ਦੇ ਚਾਰਾਂ ਸਾਹਿਬਜਾਦਿਆਂ ਨੂੰ ਸੱਚੀ ਸ਼ਰਧਾਂਜਲੀ ਇਹੀ ਹੋਵੇਗੀ ਕਿ ਅਜੋਕੀ ਸਿੱਖ ਪਨੀਰੀ ਨੂੰ ਟੀ. ਵੀ ਅਤੇ ਇੰਟਰਨੈੱਟ ਦੀ ਦੁਨੀਆਂ ਵਿੱਚੋਂ ਕੱਢ ਕੇ ਬਾਣੀ ਨਾਲ ਜੋੜ ਕੇ ਬਾਣੇ ਦਾ ਧਾਰਣੀ ਬਣਾਇਆ ਜਾਵੇ।

        ਉਨ੍ਹਾਂ ਦੱਸਿਆ ਕਿ ਤਿੰਨ ਰੋਜਾ ਸਮਾਗਮਾਂ ਵਿੱਚੋਂ ਦੋ ਦਿਨ ਨਾਮ ਸਿਮਰਨ ਅਭਿਆਸ ਦੀਆਂ ਕਲਾਸਾਂ ਸਵੇਰੇ ਤੇ ਸ਼ਾਮ ਚੱਲਣਗੀਆਂ ਜਦੋਂ ਤੀਜੇ ਦਿਨ ਇਲਾਹੀ ਸ਼ਬਦ ਕੀਰਤਨ ਹੋਵੇਗਾ।ਉੱਧਰ ਅੱਜ ਆਰੰਭਤਾ ਸਮਾਗਮਾਂ ਮੌਕੇ ਸ਼੍ਰੋਮਣੀ ਕਮੇਟੀ ਦੀ ਅੰਤ੍ਰਿਗ ਮੈਂਬਰ ਬੀਬੀ ਜੋਗਿੰਦਰ ਕੌਰ ਦੀ ਅਗਵਾਈ ਵਿੱਚ ਵੱਡੀ ਗਿਣਤੀ ਬੀਬੀਆਂ ਨੇ ਹਾਜਿਰੀ ਭਰੀ ਜਦੋਂਕਿ ਬੀਬੀ ਜੋਗਿੰਦਰ ਕੌਰ ਤੋਂ ਇਲਾਵਾ ਭਾਈ ਮਨਜੀਤ ਸਿੰਘ ਬੱਪੀਆਣਾ ਮੈਂਬਰ ਅੰਤ੍ਰਿਗ ਕਮੇਟੀ, ਬਾਬਾ ਗੁਰਮੀਤ ਸਿੰਘ ਤ੍ਰਿਲੋਕੇਵਾਲਾ, ਭਾਈ ਅਮਰੀਕ ਸਿੰਘ ਕੋਟਸ਼ਮੀਰ ਤੇ ਬਾਬਾ ਸੁਖਚੈਨ ਸਿੰਘ ਧਰਮਪੁਰਾ ਤਿੰਨੇ ਮੈਂਬਰ ਸ਼੍ਰੋਮਣੀ ਕਮੇਟੀ, ਭਾਈ ਸੁਮੇਰ ਸਿੰਘ ਮੈਨੇਜਰ ਗੁ: ਹਾਜੀਰਤਨ ਸਾਹਿਬ, ਭਾਈ ਗੁਰਦੀਪ ਸਿੰਘ ਦੁਫੇੜਾ ਸਹਾਇਕ ਮੈਨੇਜਰ ਤਖਤ ਸਾਹਿਬ, ਭਾਈ ਜਗਤਾਰ ਸਿੰਘ ਹੈੱਡ ਗ੍ਰੰਥੀ ਤਖਤ ਸਾਹਿਬ, ਭਾਈ ਜਗਤਾਰ ਸਿੰਘ ਕੀਰਤਪੁਰੀ ਕਥਾਵਾਚਕ, ਬੀਬੀ ਸਤਵੰਤ ਕੌਰ ਪ੍ਰਿੰਸੀਪਲ ਮਾਤਾ ਸਾਹਿਬ ਕੌਰ ਗਰਲਜ ਕਾਲਜ, ਅਕਾਲ ਟਰੱਸਟ ਬੜੂ ਸਾਹਿਬ ਦੇ ਭਾਈ ਚਰਨਜੀਤ ਸਿੰਘ ਮਾਵੀ, ਬੁੱਢਾ ਦਲ ਦੇ ਸਿੰਘ ਅਤੇ ਸਕੂਲੀ ਬੱਚੇ ਵੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ।

Share Button

Leave a Reply

Your email address will not be published. Required fields are marked *