ਮਾਣਹਾਨੀ ਕੇਸ ‘ਚ ਕੇਜਰੀਵਾਲ ਨੂੰ ਝਟਕਾ

ss1

ਮਾਣਹਾਨੀ ਕੇਸ ‘ਚ ਕੇਜਰੀਵਾਲ ਨੂੰ ਝਟਕਾ

ਦਿੱਲੀ ਹਾਈਕੋਰਟ ਨੇ ਮਾਣਹਾਨੀ ਦੇ ਕੇਸ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਉਪ ਮੁੱਖ ਮੰਤਰੀ ਮੁਨੀਸ਼ ਸਿਸੋਦੀਆ ਖ਼ਿਲਾਫ਼ ਟਰਾਇਲ ਕੋਰਟ ਵੱਲੋਂ ਦਿੱਤੇ ਗਏ ਆਦੇਸ਼ ਉੱਤੇ ਰੋਕ ਲਾਉਣ ਤੋਂ ਨਾਂਹ ਕਰ ਦਿੱਤੀ ਹੈ। ਇਸ ਮਾਮਲੇ ਉੱਤੇ ਸੁਣਵਾਈ ਦੌਰਾਨ ਜਸਟਿਸ ਆਈ.ਐਸ. ਮਹਿਤਾ ਨੇ ਛੇ ਅਪ੍ਰੈਲ ਨੂੰ ਆਮ ਆਦਮੀ ਪਾਰਟੀ ਦੇ ਆਗੂਆਂ ਨੂੰ ਨਿੱਜੀ ਪੇਸ਼ੀ ਤੋਂ ਛੋਟ ਦੇ ਦਿੱਤੀ ਹੈ।

  ਦੋਹਾਂ ਆਗੂਆਂ ਖ਼ਿਲਾਫ਼ ਪਟੀਸ਼ਨ ਦਿੱਲੀ ਦੇ ਇੱਕ ਵਕੀਲ ਸੁਰਿੰਦਰ ਕੁਮਾਰ ਨੇ ਪਾਈ ਸੀ। ਅਦਾਲਤ ਵਿੱਚ ਕੇਜਰੀਵਾਲ ਤੇ ਮੁਨੀਸ਼ ਨੇ ਦਾਅਵਾ ਕੀਤਾ ਕਿ ਉਨ੍ਹਾਂ ਖ਼ਿਲਾਫ਼ ਝੂਠਾ ਕੇਸ ਕੀਤਾ ਗਿਆ ਹੈ। ਇਸ ਮਾਮਲੇ ਉੱਤੇ ਸੁਣਵਾਈ ਕਰਦੇ ਹੋਏ ਅਦਾਲਤ ਨੇ ਸ਼ਿਕਾਇਤਕਰਤਾ ਨੂੰ ਆਪਣਾ ਜਵਾਬ 28 ਜੁਲਾਈ ਨੂੰ ਪੇਸ਼ ਕਰਨ ਲਈ ਆਖਿਆ ਹੈ। ਇਸ ਦੇ ਨਾਲ ਹੀ ਅਦਾਲਤ ਨੇ ਇਸ ਮਾਮਲੇ ਵਿੱਚ ਦਿੱਲੀ ਪੁਲਿਸ ਨੂੰ ਸਟੇਟਸ ਰਿਪੋਰਟ ਦੇਣ ਲਈ ਆਖਿਆ ਹੈ।

  ਕੇਜਰੀਵਾਲ ਤੇ ਸੋਸਦਿਆ ਤੋਂ ਇਲਾਵਾ ਯੋਗੇਂਦਰ ਯਾਦਵ ਦਾ ਨਾਮ ਵੀ ਸ਼ਿਕਾਇਤ ਵਿੱਚ ਦਿੱਤਾ ਗਿਆ ਹੈ। ਯਾਦਵ 2015 ਤੱਕ ਆਪ ਦੀ ਕੌਮੀ ਕਾਰਜਕਾਰਨੀ ਦੇ ਮੈਂਬਰ ਸਨ। ਵਕੀਲ ਸੁਰਿੰਦਰ ਸ਼ਰਮਾ ਦਾ ਇਲਜ਼ਾਮ ਹੈ ਕਿ 2013 ਵਿੱਚ ਆਪ ਦੇ ਕੁਝ ਵਲੰਟੀਅਰਾਂ ਨੇ ਉਸ ਕੋਲ ਦਿੱਲੀ ਵਿਧਾਨ ਸਭਾ ਚੋਣ ਪਾਰਟੀ ਦੇ ਉਮੀਦਵਾਰ ਵਜੋਂ ਲੜਨ ਲਈ ਪਹੁੰਚ ਕੀਤੀ ਸੀ। ਸ਼ਰਮਾ ਅਨੁਸਾਰ ਵਲੰਟੀਅਰਾਂ ਨੇ ਇਹ ਵੀ ਦਲੀਲ ਦਿੱਤੀ ਸੀ ਕਿ ਕੇਜਰੀਵਾਲ ਉਸ ਵੱਲੋਂ ਕੀਤੇ ਜਾ ਰਹੇ ਸਮਾਜ ਸੇਵਾ ਦੇ ਕੰਮ ਤੋਂ ਕਾਫ਼ੀ ਖ਼ੁਸ਼ ਹਨ।

ਉਨ੍ਹਾਂ ਆਖਿਆ ਕਿ ਪਾਰਟੀ ਦੇ ਆਗੂ ਮੁਨੀਸ਼ ਸੋਸਦਿਆਂ ਤੇ ਯੋਗੇਂਦਰ ਯਾਦਵ ਨੇ ਉਨ੍ਹਾਂ ਨੂੰ ਟਿਕਟ ਲਈ ਹਾਮੀ ਭਰੀ ਇਸ ਤੋਂ ਬਾਅਦ ਉਨ੍ਹਾਂ ਪਾਰਟੀ ਦੇ ਉਮੀਦਵਾਰ ਵਜੋਂ ਨਾਮਯਾਦਗੀ ਪੱਤਰ ਦਾਖਲ ਕੀਤਾ। ਉਨ੍ਹਾਂ ਆਖਿਆ ਕਿ ਬਾਅਦ ਵਿੱਚ ਪਾਰਟੀ ਨੇ ਉਸ ਨੂੰ ਟਿਕਟ ਦੇਣ ਤੋਂ ਇਨਕਾਰ ਕਰ ਦਿੱਤਾ।

Share Button

Leave a Reply

Your email address will not be published. Required fields are marked *