Wed. Apr 17th, 2019

ਮਾਈ ਭਾਗੋ ਸਕੀਮ ਤਹਿਤ 210 ਵਿਦਿਆਰਥਣਾਂ ਨੂੰ ਸਾਇਕਲ ਵੰਡੇ

ਮਾਈ ਭਾਗੋ ਸਕੀਮ ਤਹਿਤ 210 ਵਿਦਿਆਰਥਣਾਂ ਨੂੰ ਸਾਇਕਲ ਵੰਡੇ

vikrant-bansal-2ਭਦੌੜ 04 ਅਕਤੂਬਰ (ਵਿਕਰਾਂਤ ਬਾਂਸਲ) ਮਾਈ ਭਾਗੋ ਯੋਜਨਾ ਤਹਿਤ ਗਿਆਰਵੀ ਅਤੇ ਬਾਰਵੀ ਜਮਾਤ ਦੀਆ ਵਿਦਿਆਰਥਣਾਂ ਨੂੰ ਸਾਈਕਲ ਦੇਣ ਲਈ ਸਰਕਾਰੀ ਕੰਨਿਆ ਸੀਨੀਅਰ ਸੰਕੈਡਰੀ ਸਕੂਲ ਭਦੌੜ ਵਿਖੇ ਸਮਾਗਮ ਕਰਵਾਇਆ ਗਿਆ ਇਸ ਸਮਾਗਮ ਵਿੱਚ ਹਲਕਾ ਇੰਚਾਰਜ ਦਰਬਾਰਾ ਸਿੰਘ ਗੁਰੂ ਮੁੱਖ ਮਹਿਮਾਨ ਵੱਜੋਂ ਸ਼ਾਮਲ ਹੋਏ। ਸਮਾਗਮ ਦੇ ਸ਼ੁਰੂ ‘ਚ ਸਕੂਲ ਦੀ ਪ੍ਰਿੰਸੀਪਲ ਸੁਖਪਾਲ ਕੌਰ ਅਤੇ ਸਟੇਜ ਸੰਚਾਲਕ ਮਾ: ਰਣਦੀਪ ਸਿੰਘ ਨੇ ਮਹਿਮਾਨਾਂ ਨੂੰ ਜੀ ਆਇਆ ਕਹਿੰਦੇ ਹੋਏ ਸਕੂਲ ਦੀਆਂ ਸਮੱਸਿਆਵਾਂ ਤੋ ਮੁੱਖ ਮਹਿਮਾਨ ਨੂੰ ਜਾਣੂ ਕਰਵਾਇਆ ਉਨਾਂ ਮੰਗ ਕੀਤੀ ਕਿ ਸਕੂਲ ‘ਚ ਨਵੇਂ ਉਸਾਰੇ ਜਾਣ ਵਾਲੇ ਕਮਰਿਆਂ ਲਈ ਉਨਾਂ ਨੂੰ ਗ੍ਰਾਂਟ ਦਿੱਤੀ ਜਾਵੇ ਅਤੇ ਇਸ ਤੋਂ ਇਲਾਵਾ ਸਕੂਲ ਦੀ ਅਧ-ਵਿਚਕਾਰ ਲਮਕ ਰਹੀ ਬਿਲਡਿੰਗ ਸਬੰਧੀ ਵਿੱਚ ਹਲਕਾ ਇੰਚਾਰਜ ਗੁਰੂ ਨੂੰ ਜਾਣੂੰ ਕਰਵਾਇਆ ਗਿਆ। ਸਮਾਗਮ ‘ਚ ਬਤੌਰ ਮੁੱਖ ਮਹਿਮਾਨ ਵਜੋ ਪੁੱਜੇ ਹਲਕਾ ਇੰਚਾਰਜ ਦਰਬਾਰਾ ਸਿੰਘ ਗੁਰੂ ਨੇ ਕਿਹਾ ਕਿ ਦੂਰ-ਦੁਰੇਡੇ ਪਿੰਡਾਂ ‘ਤੋਂ ਪੈਦਲ ਪੜਨ ਜਾਣ ਵਾਲੀਆ ਵਿਦਿਆਰਥਣਾ ਨੂੰ ਸਹੂਲਤਾਂ ਦੇਣ ਲਈ ਪੰਜਾਬ ਸਰਕਾਰ ਨੇ ਲੜਕੀਆ ਨੂੰ ਸਾਈਕਲ ਦੇਣ ਲਈ ਮਾਈ ਭਾਗੋ ਯੋਜਨਾ ਸ਼ੁਰੂ ਕੀਤੀ ਹੈ ਉਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਕੂਲਾਂ ਦੀਆ ਇਮਾਰਤਾਂ ਨੂੰ ਆਧੁਨਿਕ ਤਕਨੀਕ ਨਾਲ ਉਸਾਰਨ ਦੇ ਨਾਲ ਨਾਲ ਅਧਿਆਪਕਾ ਤੇ ਬੱਚਿਆ ਨੂੰ ਫਰਨੀਚਰ ਮੁਹੱਈਆ ਕਰਵਾਉਣ ਦੇ ਨਾਲ ਨਾਲ ਹੋਰ ਸਹੂਲਤਾ ਵੀ ਪ੍ਰਦਾਨ ਕੀਤੀਆ ਜਾ ਰਹੀਆ ਹਨ ਉਹਨਾਂ ਸਕੂਲ ਨੂੰ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ‘ਤੇ ਦੂਰ ਕਰਨ ਦਾ ਭਰੋਸਾ ਵੀ ਦਿਵਾਇਆ। ਇਸ ਮੌਕੇ ਤੇ ਮੁੱਖ ਮਹਿਮਾਨ ਦਰਬਾਰਾ ਸਿੰਘ ਗੁਰੂ, ਪਿ੍ਰੰਸੀਪਲ ਸੁਖਪਾਲ ਕੌਰ, ਸਕੂਲ ਮੈਨਜਮੈਂਟ ਕਮੇਟੀ ਦੇ ਚੇਅਰਮੈਨ ਹਰੀ ਸਿੰਘ ਬਾਵਾ, ਸਰਪੰਚ ਸੁਰਿੰਦਰਪਾਲ ਗਰਗ, ਬਲਵਿੰਦਰ ਕੋਚਾ, ਅਜੈ ਕੁਮਾਰ, ਡਾ. ਨਰੋਤਮ ਕੋਛੜ, ਸੁੱਖੀ ਨੈਣੇਵਾਲੀਆ, ਸੁਖਦੇਵ ਧਾਲੀਵਾਲ, ਕੌਂਸਲਰ ਗੁਰਜੰਟ ਸਿੰਘ, ਚਰਨ ਖੇਹਿਰਾ, ਗਗਨਦੀਪ ਗਗਨਾ ਨੈਣੇਵਾਲ, ਬਲਜਿੰਦਰ ਨੂਰਾ, ਡਾ. ਬਲਵਿੰਦਰ ਢਿੱਲੋਂ, ਲੈਕ. ਵਸੁੰਧਰਾ ਕਪਿਲਾ, ਲੈਕ. ਸੁਰਿੰਦਰ ਕੌਰ, ਮਾ: ਸੰਦੀਪ ਕੁਮਾਰ, ਲੈਕ. ਰਾਜੇਸ਼ ਕੁਮਾਰ, ਮਾ: ਪ੍ਰੇਮ ਕੁਮਾਰ ਬਾਂਸਲ, ਲੈਕ. ਅਮਰਿੰਦਰ ਸਿੰਘ ਨੇ ਸਕੂਲ ਦੀਆਂ 210 ਵਿਦਿਆਰਥਣਾਂ ਨੂੰ ਸਾਈਕਲ ਦਿੱਤੇ ਇਸ ਮੌਕੇ ਤੇ ਪਿੰਡ ਦੇ ਪਤਵੰਤੇ ਅਤੇ ਸਕੂਲ ਦਾ ਸਟਾਫ ਹਾਜਰ ਸੀ।

Share Button

Leave a Reply

Your email address will not be published. Required fields are marked *

%d bloggers like this: