ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ

ਮਾਈ ਭਾਗੋ, ਭਾਗ ਕੌਰ ਦਾ ਇਤਿਹਾਸ

ਮਾਈ ਭਾਗੋ, ਭਾਗ ਕੌਰ ਦਾ ਇਤਿਹਾਸ

ਮਾਈ ਭਾਗੋ ਪੰਜਾਬ ਦੀ ਪਹਿਲੀ ਸਿੱਖ ਵੀਰ ਸਿੰਘਣੀ ਸਨ।ਮਾਈ ਭਾਗੋ ਜਾ ਭਾਗ ਕੌਰ ਸਿੱਖ ਧਰਮ ਦੀ ਪਹਿਲੀ ਐਸੀ ਨਾਇਕਾ ਹੈ ਜਿਸ ਨੂੰ ਸਿੱਖ ਇਤਿਹਾਸ ਦੀ ਜੌਨ ਆਫ਼ ਆਰਕ ਕਹਿ ਕੇ ਸਨਮਾਨਿਆ ਅਤੇ ਵਡਿਆਇਆ ਜਾਂਦਾ ਹੈ। ਮਾਈ ਭਾਗੋ ਦੇ ਜੀਵਨ ਸੰਬੰਧੀ ਵੀ ਕੋਈ ਬਹੁਤੀ ਇਤਿਹਾਸਕ ਸੱਮਗਰੀ ਉਪਲੱਬਧ ਨਹੀਂ ਪਰ ਫਿਰ ਵੀ ਉਹ ਲੋਕ ਵਿੱਚ ਇੱਕ ਅਹਿਮ ਸਥਾਨ ਨਾਲ ਜਿਉਂਦੀ ਹੈ ਅਤੇ ਸਿੱਖ ਇਤਿਹਾਸ ਨੂੰ ਪ੍ਭਾਵਿਤ ਕਰਦੀ ਆ ਰਹੀ ਅਤੇ ਕਰਦੀ ਰਹੇਗੀ।

ਮਾਈ ਭਾਗੋ ਭਾਈ ਪਾਰੇ ਸ਼ਾਹ ਦੇ ਖਾਨਦਾਨ ਵਿਚੋਂ ਸੀ।ਪਾਰੋਂ ਸ਼ਾਹ ਭਾਈ ਲੰਗਾਹ ਦਾ ਭਰਾ ਸਨ, ਭਾਈ ਲੰਗਾਹ ਨੇ ਗੁਰੂ ਅਰਜਨ ਦੇਵ ਜੀ ਸਮੇਂ ਅੰਮਿ੍ਤਸਰ ਅਤੇ ਹਰਿਮੰਦਰ ਸਾਹਿਬ ਦੀ ਉਸਾਰੀ ਵੇਲੇ ਬੜੀ ਸੇਵਾ ਕੀਤੀ ਸੀ। ਗੁਰੂ ਹਰਿਗੋਬਿੰਦ ਜੀ ਦੀ ਸਪੁੱਤਰੀ ਬੀਬੀ ਵੀਰੋ ਜੀ ਦਾ ਵਿਆਹ ਭਾਈ ਲੰਗਾਹ ਦੀ ਹਵੇਲੀ ਵਿੱਚ ਹੀ ਹੋਇਆ ਸੀ। ਭਾਈ ਲੰਗਾਹ ਦਾ ਭਰਾ ਪਾਰੋਂ ਸ਼ਾਹ ਵੀ ਗੁਰੂ ਘਰ ਦਾ ਸੇਵਕ ਸੀ। ਪਾਰੋਂ ਸ਼ਾਹ ਦਾ ਪੁੱਤਰ ਭਾਈ ਮਾਲੋ ਗੁਰੂ ਹਰਿਗੋਬਿੰਦ ਜੀ ਦੀ ਸੈਨਾ ਵਿੱਚ ਭਰਤੀ ਸਨ, ਅਤੇ ਮੁਗਲਾਂ ਵਿਰੁੱਧ ਬੜੀ ਬਹਾਦਰੀ ਨਾਲ ਲੜਿਆ ਸੀ। ਮਾਈ ਭਾਗੋ ਭਾਈ ਮਾਲੋ ਦੀ ਹੋਣਹਾਰ ਸਪੁੱਤਰੀ ਸਨ। ਬੀਰਤਾ ਅਤੇ ਸਿੱਖੀ ਪਿਆਰ ਦੀ ਗੁੜਤੀ ਮਾਈ ਭਾਗੋ ਨੂੰ ਆਪਣੇ ਪਰਿਵਾਰ ਰਾਹੀਂ ਵਿਰਸੇ ਵਿੱਚੋਂ ਮਿਲੀ।

ਮਾਈ ਭਾਗੋ ਦੇ ਜਨਮ ਤਿਥੀ ਕੋੜੀ ਵੀ ਨਿਸਚਿਤ ਉਪਲਬਧ ਨਹੀਂ ਅਤੇ ਨਾ ਹੀ ਮਾਈ ਭਾਗੋ ਦੀ ਮਾਤਾ ਜੀ ਦੇ ਨਾਮ ਦਾ ਪਤਾ ਚੱਲਦਾ ਹੈ। ਮਾਈ ਭਾਗੋ ਜੀ ਦਾ ਜਨਮ ਆਪਣੇ ਜੱਦੀ ਪਿੰਡ ਝਬਾਲ, ਜ਼ਿਲ੍ਹਾ ਅੰਮ੍ਰਿਤਸਰ ਵਿੱਚ ਹੋਇਆ।ਮਾਈ ਭਾਗੋ ਦਾ ਬਚਪਨ ਦਾ ਨਾਮ ਭਾਗਭਰੀ ਸੀ।ਜੋ ਲਾਡ ਪਿਆਰ ਬੁਲਾਣ ਕਰਕੇ ਭਾਗੋ ਦੇ ਨਾਮ ਲਾਲ ਪ੍ਸਿੱਧ ਹੋਈ। ਸਿੱਖ ਇਤਿਹਾਸ ਵਿੱਚ ਮਾਈ ਭਾਗੋ ਨਾਮ ਨਾਲ ਜਾਣੀ ਜਾਂਦੀ ਹੈ। ਮਾਈ ਭਾਗੋ ਨੂੰ ਪੰਜ ਸਾਹਿਬਾਨ, ਗੁਰੂ ਹਰਿਗੋਬਿੰਦ ਜੀ, ਗੁਰੂ ਹਰਿ ਰਾਇ ਜੀ, ਗੁਰੂ ਹਰਿਕਿਸ਼ਨ ਜੀ, ਗੁਰੂ ਤੇਗ ਬਹਾਦਰ ਜੀ, ਗੁਰੂ ਗੋਬਿੰਦ ਸਿੰਘ ਜੀ, ਦੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਮਾਈ ਭਾਗੋ ਆਪਣੇ ਪਿਤਾ ਨਾਲ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਦਰਬਾਰ ਵਿੱਚ ਦਰਸ਼ਨ ਕਰਨ ਲਈ ਜਾਂਦੀ ਹੁੰਦੀ ਸੀ। ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਅਦੁੱਤੀ ਕੁਰਬਾਨੀ ਅਤੇ ਬੇਮਿਸਾਲ ਸ਼ਹੀਦੀ ਦੀ ਖ਼ਬਰ ਬਿਜਲੀ ਦੀ ਤਰ੍ਹਾਂ ਸਾਰੇ ਦੇਸ਼ ਅੰਦਰ ਫੈਲ ਗਈ। ਬੀਬੀ ਭਾਗੋ ਨੇ ਕਿਹਾ, ‘ਪਿਤਾ ਜੀ! ਮੇਰਾ ਦਿਲ ਕਰਦਾ ਹੈ ਕਿ ਮੈਂ ਤਲਵਾਰ ਲੈ ਕੇ ਹੁਣੇ ਦਿੱਲੀ ਚਲੀ ਜਾਵਾਂ ਤੇ ਜਾ ਕੇ ਉਹਨਾਂ ਦੁਸ਼ਟਾਂ ਦਾ ਖ਼ਾਤਮਾ ਕਰ ਆਵਾਂ, ਜਿਹਨਾਂ ਨੇ ਮੇਰੇ ਸਹਿਨਸ਼ਾਹ ਗੁਰੂ ਤੇਗ ਬਹਾਦਰ ਜੀ ਨੂੰ ਇਸ ਤਰ੍ਹਾਂ ਸ਼ਹੀਦ ਕੀਤਾ।’ ਮਾਈ ਭਾਗੋ ਹਿੰਮਤ ਅਤੇ ਦਲੇਰੀ ਦੀ ਧਾਰਨੀ ਸੀ।

ਮਾਈ ਭਾਗੋ ਦੇ ਵਿਆਹ ਬਾਰੇ ਮਿਲਦੇ ਬਿਰਤਾਂਤ ਇਸ ਗੱਲ ਬਾਰੇ ਵੀ ਇੱਕ ਮੱਤ ਨਹੀ ਕਿ ਉਹ ਵਿਆਹੀ ਹੋਈ ਸੀ ਜਾਂ ਉਮਰ ਭਰ ਕੁਆਰੀ ਹੀ ਰਹੀ। ਗੁਰ- ਪਰਤਾਪ ਸੂਰਜ ਗ੍ੰਥ ਵਿੱਚ ਦਰਜ ਮਹਾਂਕਵੀ ਭਾਈ ਸੰਤੋਖ ਸਿੰਘ ਦੀਆਂ ਸਤਰਾ ਲੱਗਦਾ ਹੈ ਕਿ ਮਾਈ ਭਾਗੋ ਵਿਆਹੀ ਹੋਈ ਸੀ।

ਸੁਣ ਮਾਈ ਭਾਗੋ ਕਚਿਹਰੀ।
ਕੁਲ ਨੈ ਹਿਰਨ ਸੁਸਰਾਰਿ ਉਸਾਰੀ।।

ਜਦੋਂ, 1699 ਦੀ ਵਿਸਾਖੀ ਵਾਲੇ ਦਿਨ ਹਜ਼ਾਰਾਂ ਸਿੱਖ ਬੱਚੇ, ਬੀਬੀਆਂ, ਨੌਜਆਨਾਂ, ਹੋਰ ਸਿੱਖ ਨੇ ਅੰਮਿ੍ਤ ਪਾਨ ਕੀਤਾ ਤਾਂ ਮਾਈ ਭਾਗੋ ਵੀ ਉਹਨਾਂ ਵਿੱਚ ਸ਼ਾਮਿਲ ਸੀ।

ਅਨੰਦਪੁਰ ਦਾ ਕਿਲਾ ਖਾਲੀ ਕਰਾਉਣ ਲਈ ਮੁਗ਼ਲਾਂ ਨੇ ਐਲਾਨ ਕੀਤਾ ਸੀ ਕਿ ਜੋ ਕੋਈ ਆਪਣੇ ਆਪ ਨੂੰ ਗੁਰੂ ਦਾ ਸਿੱਖ ਨਾ ਮੰਨ ਕੇ ਗੁਰੂ ਨੂੰ ਛੱਡ ਦੇਵੇਗਾ, ਉਸ ਨੂੰ ਕੁੱਝ ਨਹੀਂ ਕਿਹਾ ਜਾਵੇਗਾ। ਮਹਾਂ ਸਿੰਘ ਦੀ ਅਗਵਾਈ ਹੇਠ ਚਾਲੀ ਸਿੰਘ ਗੁਰੂ ਗੋਬਿੰਦ ਸਿੰਘ ਕੋਲ ਇਹ ਕਹਿਣ ਗਏ ਕਿ ਉਹ ਗੁਰੂ ਦੇ ਸਿੱਖ ਨਹੀਂ ਹਨ। ਗੁਰੂ ਸਾਹਿਬ ਨੇ ਕਿਹਾ ਕਿ ‘ਉਹ ਲਿਖ ਕੇ ਦੇ ਦੇਣ ਕਿ ਅੱਜ ਤੋਂ ਉਹ ਗੁਰੂ ਦੇ ਸਿੱਖ ਨਹੀਂ ਹਨ ਅਤੇ ਉਸ ਤੇ ਆਪਣੀ ਸਹੀ ਪਾ ਦੇਣ।’ ਇਸ ਤਰ੍ਹਾਂ ਚਾਲੀ ਸਿੱਖਾਂ ਨੇ ‘ਬੇਦਾਵਾ’ ਲਿਖ ਕੇ ਦੇ ਦਿੱਤਾ ਅਤੇ ਅਨੰਦਪੁਰ ਛੱਡ ਕੇ ਤੁਰ ਪਏ। ਜੰਗ ਲੜਨ ਵਿੱਚ ਅਤੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਾਥ ਦੇ ਕੇ ਮਾਈ ਭਾਗੋ ਨੇ ਸਿੱਖ ਇਤਿਹਾਸ ਨੂੰ ਇੱਕ ਨਵਾਂ ਹੀ ਮੋੜ ਦਿੱਤਾ। ਸ੍ਰੀ ਅਨੰਦਪੁਰ ਸਾਹਿਬ ਤੋਂ ਬੇਦਾਵਾ ਦੇ ਕੇ ਗਏ 40 ਮਝੈਲ ਸਿੰਘਾਂ ਨੂੰ ਪ੍ਰੇਰਨਾ ਦੇ ਕੇ ਅਤੇ ਉਹਨਾਂ ਦੀ ਆਪ ਅਗਵਾਈ ਕਰਕੇ ਗੁਰੂ ਜੀ ਦੀ ਭਾਲ ਵਿੱਚ ਮਾਈ ਭਾਗੋ ਨੇ ਖਿਦਰਾਣੇ ਦੀ ਧਰਤੀ ਹੁਣ ਸ੍ਰੀ ਮੁਕਤਸਰ ਸਾਹਿਬ ਦੇ ਜੰਗੇ ਮੈਦਾਨ ਵਿੱਚ ਦੁਸ਼ਮਣ ਦੀਆਂ ਫ਼ੌਜਾਂ ਦਾ ਮੁਕਾਬਲਾ ਕੀਤਾ ਤੇ ਜੰਗ ਵਿੱਚ ਆਪ ਜ਼ਖ਼ਮੀ ਹੋ ਗਏ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਹਿਕਦੀ ਮਾਈ ਭਾਗੋ ਨੂੰ ਵੇਖਿਆ ਤਾਂ ਉਸ ਦੇ ਜ਼ਖਮ ਸਾਫ਼ ਕਰਕੇ ਮਰ੍ਹਮ ਪੱਟੀ ਕਰਕੇ ਉਸ ਨੂੰ ਠੀਕ ਕੀਤਾ। ਸਿੱਖ ਇਤਿਹਾਸ ਵਿੱਚ ਮਾਈ ਭਾਗੋ ਜੀ ਇਸ ਘਟਨਾ ਕਰਕੇ ਕਾਫੀ ਪ੍ਰਸਿੱਧ ਸਨ ਕਿ ਉਹਨਾਂ ਨੇ ਮਾਝੇ ਦੇ ਸਿੱਖਾਂ ਨੂੰ ਪ੍ਰੇਰਣਾ ਦੇ ਕੇ ਮੁੜ ਗੁਰੂ ਜੀ ਦੇ ਲੜ ਲਾਇਆ | ਉਹਨਾਂ ਸਿੱਖਾਂ ਨੇ ਖਿਦਰਾਣੇ ਦੀ ਢਾਬ ‘ਤੇ ਪਹੁੰਚ ਕੇ ਭਾਰੀ ਜੰਗ ਕੀਤੀ ਤੇ ਗੁਰੂ ਜੀ ਨਾਲ ਟੁੱਟੀ ਗੰਢੀ ਸੀ। ਮਾਈ ਭਾਗੋ ਇਸ ਯੁੱਧ ਵਿੱਚ ਜ਼ਖਮੀ ਹੋ ਗਏ ਸਨ। ਮਾਈ ਭਾਗੋ ਜੀ ਹਜ਼ੂਰ ਸਾਹਿਬ ਤੱਕ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਗਏ ਅਤੇ ਉਸ ਇਲਾਕੇ ਵਿੱਚ ਵਿਚਰਦੇ ਰਹੇ, ਸਿੱਖੀ ਦਾ ਪ੍ਰਚਾਰ ਕੀਤਾ ਅਤੇ ਬਿਦਰ ਕਰਨਾਟਕ ਦੇ ਇਲਾਕੇ ਵਿੱਚ ਨਾਨਕ ਝੀਰਾ ਜੀ ਦੇ ਕੋਲ ਲਗਭਗ 10 ਕਿਲੋਮੀਟਰ ਦੇ ਜਨਵਾੜੇ ਵਿੱਚ ਆਪਣਾ ਸਰੀਰ ਤਿਆਗਿਆ। ਇਹਨਾਂ ਨੇ ਧਰਮ, ਕੌਮ ਵਾਸਤੇ ਆਪਾ ਵਾਰਿਆ ਅਤੇ ਬੇਮੁੱਖ ਹੋਏ ਸਿੱਖਾਂ ਨੂੰ ਪ੍ਰੇਰਨਾ ਦੇ ਕੇ ਦਸਮੇਸ਼ ਪਿਤਾ ਪਾਸ ਲਿਆਂਦਾ।

✍ਰਵਨਜੋਤ ਕੌਰ ਸਿੱਧੂ ਰਾਵੀ
ਜੱਬੋਵਾਲ, ਸ਼ਹੀਦ ਭਗਤ ਸਿੰਘ ਨਗਰ

......................................Disclaimer.................................... We do not guarantee/claim that the information we have gathered is 100% correct. Many of the Images used in Articles are not our property. Most of the images used in articles are collected from social media profiles of Celebrities and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing. ..... For articles, the authors are sole responsible. ......... ਹਰ ਖ਼ਬਰ ਜਾਂ ਵਿਚਾਰ ਜਾਂ ਰਚਨਾ ਲਈ ਸਬੰਧਿਤ ਪੱਤਰਕਾਰ ਜਾਂ ਲਿਖਾਰੀ ਜਿੰਮੇਵਾਰ ਹੈ। ਅਦਾਰੇ ਦਾ ਉਸ ਨਾਲ਼ ਸਹਿਮਤ ਹੋਣਾ ਜ਼ਰੂਰੀ ਨਹੀਂ।

Leave a Reply

Your email address will not be published. Required fields are marked *

%d bloggers like this: