ਮਾਈ ਟੀ. ਵੀ. ਅਤੇ ਰੇਡੀਓ ਵਰਜੀਨੀਆ ‘ਚ ਸ਼ੁਰੂ

ss1

ਮਾਈ ਟੀ. ਵੀ. ਅਤੇ ਰੇਡੀਓ ਵਰਜੀਨੀਆ ‘ਚ ਸ਼ੁਰੂ

ਵੰਨ-ਸੁਵੰਨੇ ਚੈਨਲਾਂ ਰਾਹੀਂ ਵਾਸ਼ਿੰਗਟਨ-ਮੈਟਰੋਪੁਲਿਟਨ ਏਰੀਏ ਦਾ ਬਣੇਗਾ ਸ਼ਿੰਗਾਰ

ਨੂਰ-ਨਗਮੀ ਨੇ ਰੀਬਨ ਕੱਟ ਕੇ ਰਸਮੀ ਉਦਘਾਟਨ ਕੀਤਾ

ਉਦਘਾਟਨ ਸਮੇਂ ਉੱਘੀਆਂ ਸਖਸ਼ੀਅਤਾਂ ਦੀ ਸ਼ਮੂਲੀਅਤ

ਵਰਜੀਨੀਆ, 27 ਮੲੀ  (ਰਾਜ ਗੋਗਨਾ) – ਮੀਡੀਆ ਇੱਕ ਐਸਾ ਸ੍ਰੋਤ ਹੈ, ਜਿਸ ਦੀ ਲੋੜ ਹਰੇਕ ਨੂੰ ਹੁੰਦੀ ਹੈ। ਹਰ ਕੋਈ ਚਾਹੁੰਦਾ ਹੈ ਕਿ ਉਸ ਦੀਆਂ ਕਾਰਗੁਜ਼ਾਰੀਆਂ, ਪ੍ਰਾਪਤੀਆਂ ਟੀਵੀ ਸਕਰੀਨ ਅਤੇ ਰੇਡੀਓ ਤੇ ਦਰਸਾਈਆਂ ਜਾਣ। ਇੱਥੋਂ ਤੱਕ ਕਿ ਲੁਕੀ ਯੋਗਤਾ ਨੂੰ ਉਭਾਰਨ ਦਾ ਵੀ ਰਸਤਾ ਮੀਡੀਆ ਹੈ,ਜਿਸ ਨੂੰ ਹਰ ਕੋਈ ਚਹੰਦਾ ਹੈ ਕਿ ਉਹ ਟੀਵੀ ਤੇ ਦਿਖਾਇਆ ਜਾਵੇ।ਇਨ੍ਹਾਂ ਸਾਰੀਆਂ ਗੱਲਾਂ ਨੂੰ ਮੁੱਖ ਰੱਖਦੇ ਹੋਏ ਮੋਨੀ ਗਿੱਲ ,ਕੁਲਦੀਪ ਗਿੱਲ ਤੇ ਉਨ੍ਹਾਂ ਦੀ ਸਮੁੱਚੀ ਟੀਮ ਨੇ ‘ਮਾਈ ਟੀ. ਵੀ.¸ਰੇਡੀਓ’ ਦੀ ਸ਼ੁਰੂਆਤ ਵਰਜੀਨੀਆ ਤੋਂ ਕੀਤੀ ਹੈ। ਜਿਸ ਦਾ ਉਦਘਾਟਨ ਉੱਘੇ ਫਿਲਮ ਅਦਾਕਾਰ ਅਤੇ ਡਾਇਰੈਕਟਰ ਨੂਰ-ਨਗਮੀ ਨੇ ਆਪਣੇ ਕਰ ਕਮਲਾ ਨਾਲ ਰੀਬਨ ਕੱਟ ਕੇ ਕੀਤੀ।ਜਿੱਥੇ ਆਏ ਮਹਿਮਾਨਾਂ ਵਲੋਂ ਤਾੜੀਆਂ ਨਾਲ ਸਵਾਗਤ ਕੀਤਾ ਗਿਆ । ਨਗਮੀ ਸਾਹਬ ਨੇ ਆਪਣੇ ਵਿਚਾਰਾਂ ਦੀ ਸਾਂਝ ਵੀ ਪਾਈ।
ਮਾਈ ਟੀ. ਵੀ.¸ਰੇਡੀਓ ਦੀ ਡਾਇਰੈਕਟਰ ਮੋਨੀ ਸਿੰਘ ਗਿੱਲ ਨੇ ਇਸ ਚੈਨਲ ਬਾਰੇ ਜਾਣਕਾਰੀ ਦਿੱਤੀ। ਜਿੱਥੇ ਉਨ੍ਹਾਂ ਵੰਨਗੀ ਦਰ ਵੰਨਗੀ ਪ੍ਰੋਗਰਾਮਾਂ ਬਾਰੇ ਦੱਸਿਆ, ਜਿਸ ਵਿੱਚ ਇੱਕ ਮੁਲਾਕਾਤ, ਸਾਂਝਾ ਪੰਜਾਬ, ਗੀਤਾਂ ਦਾ ਪਰਾਗਾ, ਰਸੋਈ, ਤੀਆਂ ਦਾ ਤ੍ਰਿੰਝਣ ਤੋਂ ਇਲਾਵਾ ਸਥਾਨਕ ਪ੍ਰੋਗਰਾਮਾਂ ਨੂੰ ਕੈਮਰਾਬੰਦ ਕਰਨ ਬਾਰੇ ਦਸਿਆ।ਉਪਰੰਤ ਖਬਰਾਂ ਰਾਹੀਂ ਲੋਕਾਂ ਨੂੰ ਜਾਣਕਾਰੀ ਦੇਣ ਦਾ ਵਾਅਦਾ ਵੀ ਕੀਤਾ।ਉੱਥੇ ਸਮੂਹ ਡਾਇਰੈਕਟਰਾਂ ਵਲੋਂ ਆਪਣੇ ਆਪਣੇ ਪ੍ਰੋਗਰਾਮ ਬਾਰੇ ਦੱਸਿਆ ਗਿਆ।
ਆਗਿਆਪਾਲ ਸਿੰਘ ਬਾਠ ਨੇ ਕਿਹਾ ਕਿ ਅਸੀਂ ਕਾਫੀ ਸਮੇਂ ਤੋਂ ਇਸ ਚੈਨਲ ਨੂੰ ਸਰੋਤਿਆਂ ਦੇ ਰੂਬਰੂ ਕਰਨਾ ਚਾਹੁੰਦੇ ਸੀ। ਡਾ. ਜਤਿੰਦਰ ਮਾਨ ਜੋ ਇੱਕ ਹਿਸਟੋਰੀਅਨ ਹਨ ਨੇ ਦੱਸਿਆ ਕਿ ਸਾਬਕਾ ਰਾਸਟਰਪਤੀ ਜੈਫਰਸਨ ਜੇਕਰ ਸਤਾਰਾਂ ਘੰਟੇ ਪੜ੍ਹ ਸਕਦੇ ਹਨ।ਕੀ ਅਸੀਂ ਸਤਾਰਾਂ ਘੰਟੇ ਪ੍ਰੋਗਰਾਮ ਨਹੀਂ ਦਿਖਾ ਸਕਦੇ। ਸੋ ਉਨ੍ਹਾਂ ਦੇ ਕਹੇ ਸ਼ਬਦਾਂ ਨੇ ਸਰੋਤਿਆਂ ਵਿੱਚ ਜਾਨ ਪਾ ਦਿੱਤੀ ਅਤੇ ਡਾਇਰੈਕਟਰਾਂ ਵਲੋਂ ਟੀ ਵੀ ਨੂੰ 24/7 ਚਲਾਉਣ ਦਾ ਐਲਾਨ ਕੀਤਾ ਗਿਆ। ਜੋ ਛੇਤੀ ਹੀ ਵੇਖਣ ਨੂੰ ਮਿਲੇਗਾ। ਮਹਿਤਾਬ ਸਿੰਘ ਕਾਹਲੋਂ ਨੇ ਕਿਹਾ ਕਿ ਇਸ ਟੀ ਵੀ ਦੀ ਬਹੁਤ ਸਖਤ ਲੋੜ ਸੀ ਜਿਸ ਨੂੰ ਪੂਰਿਆਂ ਕਰਨ ਵਿੱਚ ਕੁਲਦੀਪ ਗਿੱਲ ਅਤੇ ਮੋਨੀ ਗਿੱਲ ਨੇ ਹੰਭਲਾ ਮਾਰਿਆ, ਜੋ ਪ੍ਰਸ਼ੰਸਾਯੋਗ ਹੈ। ਸੋ ਇਸ ਮਾਈ ਟੀ ਵੀ ਰਾਹੀਂ ਸਾਨੂੰ ਭਰਪੂਰ ਜਾਣਕਾਰੀ ਮੁਹੱਈਆ ਕਰਨਗੇ।
ਹਰਜੀਤ ਹੁੰਦਲ ਵਲੋਂ ਇੱਕ ਮੁਲਾਕਾਤ ਪ੍ਰੋਗਰਾਮ ਪੇਸ਼ ਕਰਨ ਬਾਰੇ ਦੱਸਿਆ ਅਤੇ ਇਸ ਮਾਈ ਟੀ ਵੀ ਨੂੰ ਸਰੋਤਿਆਂ ਦਾ ਚੈਨਲ ਦੱਸ ਕੇ ਵਾਹ ਵਾਹ ਖੱਟੀ ਹੈ। ਮਨਜੀਤ ਸਿੰਘ ਨੇ ਕਿਹਾ ਕਿ ਉਹ ਸਰੋਤਿਆਂ ਦੀਆਂ ਮੁਸ਼ਕਲਾਂ ਤੇ ਹੱਲ ਦੇ ਰਾਹ ਨੂੰ ਪੱਧਰਾ ਕਰਨਗੇ, ਜੋ ਉਨ੍ਹਾਂ ਦੀ ਲੰਬੇ ਸਮੇਂ ਤੋਂ ਸੋਚ ਸੀ, ਕਮਲ ਸੰਧੂ ਨੇ ਕਿਹਾ ਕਿ ਕੋਈ ਵੀ ਕਾਰਜ ਕਰਨ ਲਈ ਦ੍ਰਿੜ ਇਰਾਦਾ ਚਾਹੀਦਾ ਹੈ ਜੋ ਮੋਨੀ ਗਿੱਲ ਤੇ ਕੁਲਦੀਪ ਗਿੱਲ ਵਿੱਚ ਹੈ ਸੋ ਇਨ੍ਹਾਂ ਨੇ ਉਹ ਕਰ ਵਿਖਾਇਆ ਜਿਸ ਦੀ ਆਸ ਲਾਈ ਅਸੀਂ ਬੈਠੇ ਸੀ। ਚੜ੍ਹਦੀ ਕਲਾ ਸਪੋਰਟਸ ਕਲੱਬ ਨੇ ਵੀ ਸਹਿਯੋਗ ਦਾ ਵਾਅਦਾ ਕੀਤਾ ਅਤੇ ਹਰ ਵੇਲੇ ਸੇਵਾਵਾਂ ਦੇਣ ਲਈ ਵਚਨਬੱਧਤਾ ਦੁਹਰਾਈ। ਪਵਨ ਸਿੰਘ ਨੇ ਕਿਹਾ ਕੇ ਪੰਜਾਬੀ ਨੂੰ ਮਜ਼ਬੂਤ ਕਰਨ ਤੇ ਫੈਲਾਉਣ ਲਈ ਮਾਈ ਟੀਵੀ ਪੂਰਾ ਯੋਗਦਾਨ ਪਾਵੇਗਾ।ਉਨਾ ਕਿਹਾ ਕਿ ਉਹ ਅਮਰੀਕਨ ਪ੍ਰੋਗਰਾਮ ਲੈ ਕੇ ਆਉਣਗੇ।ਅਮੋਲਕ ਸਿੰਘ ਨੇ ਕਿਹਾ ਕਿ ਅਸੀਂ ਚੈਨਲ ਵਾਸਤੇ ਹਰ ਸੰਭਵ ਮਦਦ ਵਾਸਤੇ ਹਰ ਵੇਲੇ ਤਿਆਰ ਹਾਂ।
ਡਾ. ਸ਼ੰਕਰ ਸਿੰਘ ਖਿੱਪਰ ਜੋ ਸਾਬਕਾ ਡੀਨ ਰਹਿ ਚੁੱਕੇ ਹਨ ਨੇ ਕਿਹਾ ਕਿ ਪੰਜਾਬੀ ਨੂੰ ਪ੍ਰਫੁੱਲਤ ਕਰਨ ਅਤੇ ਵਿਰਸੇ ਨੂੰ ਮਜ਼ਬੂਤ ਕਰਨ ਲਈ ਮਾਈ ਟੀ. ਵੀ. ਚੈਨਲ ਅਥਾਹ ਯੋਗਦਾਨ ਪਾਵੇਗਾ।
ਅਖੀਰ ਵਿੱਚ ਡਾ. ਸੁਰਿੰਦਰ ਸਿੰਘ  ਗਿੱਲ ਜਰਨਲਿਸਟ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਇਸ ਚੈਨਲ ਦਾ ਨਾਮ ਹੀ ਹਰੇਕ ਦਾ ਆਪਣਾ ਟੀ. ਵੀ. ਹੈ। ਸੋ ਇਸ ਦੀ ਕਾਮਯਾਬੀ ਖੁਦ ਹੀ ਹਰੇਕ ਦੀ ਜ਼ਿੰਮੇਵਾਰੀ ਬਣਦੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਦੋਹਰੀ ਪਹਿਚਾਣ ਗਿੱਲ ਪ੍ਰੀਵਾਰ ਨਾਲ ਹੈ ਜੋ ਮਾਈ ਟੀ. ਵੀ.-ਰੇਡੀਓ ਨੂੰ ਬੁਲੰਦੀਆਂ ਤੱਕ ਲਿਜਾਣ ਲਈ ਵਚਨਬੱਧਤਾ ਨਿਭਾਵਾਂਗੀ।ਅਖੀਰ ਵਿੱਚ ਕੇਕ ਕੱਟਿਆ ਗਿਆ ਤੇ ਸਭਦਾ ਧੰਨਵਾਦ ਕੀਤਾ ਗਿਆ।

Share Button

Leave a Reply

Your email address will not be published. Required fields are marked *