ਮਾਈਸਰ ਖਾਨੇ ਦੇ ਮੇਲੇ ਚ ਪੀ.ਆਰ.ਟੀ.ਸੀ. ਦੀ ਰਹੀ ਚਾਂਦੀ

ss1

ਮਾਈਸਰ ਖਾਨੇ ਦੇ ਮੇਲੇ ਚ ਪੀ.ਆਰ.ਟੀ.ਸੀ. ਦੀ ਰਹੀ ਚਾਂਦੀ

111ਰਾਮਪੁਰਾ ਫੂਲ, 7 ਅਕਤੂਬਰ (ਕੁਲਜੀਤ ਸਿੰਘ ਢੀਗਰਾਂ) : ਇਸ ਵਾਰ ਲੱਗਣ ਵਾਲਾ ਮਾਤਾ ਮਾਈਸਰ ਖਾਨੇ ਦਾ ਮੇਲਾ ਪੈਪਸੂ ਰੋਡਵੇਜ਼ ਟਰਾਂਸਪੋਰਟ ਕਾਰਪੋਰੈਸ਼ਨ ਬਠਿੰਡਾ ਡਿੱਪੂ ਲਈ ਵਰਦਾਨ ਸਿੱਧ ਹੋਇਆ ਹੈ।ਇਸ ਵਾਰ ਆਰ.ਟੀ. ੳ. ਦਫ਼ਤਰ ਵੱਲੋਂ ਮਿੰਨੀ ਬੱਸਾਂ ਨੂੰ ਰਾਮਪੁਰਾ ਫੂਲ ਤੋਂ ਮਾਈਸਰ ਖਾਨੇ ਤੱਕ ਜਾਣ ਦੇ ਪਰਮਿਟ ਜਾਰੀ ਨਹੀਂ ਕੀਤੇ ਗਏ।ਇਸ ਕਾਰਨ ਪੀ.ਆਰ.ਟੀ.ਸੀ. ਦੀ ਖੂਬ ਚਾਂਦੀ ਰਹੀ।
ਜ਼ਦ ਕਿ ਪਿਛਲੇ ਮੇਲਿਆਂ ਵੇਲੇ ਵੱਡੀਆਂ ਬੱਸਾਂ ਤੋਂ ਇਲਾਵਾ ਸੋਲਾਂ ਦੇ ਕਰੀਬ ਮੇਲੇ ਲਈ ਮਿੰਨੀ ਬੱਸਾਂ ਦੇ ਪਰਮਿਟ ਸਨ। ਇਸ ਵਾਰ ਸਿਰਫ਼ ਵੱਡੀਆਂ ਪ੍ਰਾਈਵੇਟ ਬੱਸਾਂ ਤਿੰਨ ਹੀ ਚਲਾਈਆਂ ਗਈਆਂ। ਮਿੰਨੀ ਬੱਸਾਂ ਨੂੰ ਪਰਮਿਟ ਨਾ ਮਿਲਣ ਕਾਰਨ ਪੀ.ਆਰ.ਟੀ.ਸੀ. ਦੀਆਂ ਬੱਸਾਂ ਵਿੱਚ ਖੂਬ ਸਵਾਰੀ ਰਹੀ।
ਮਿੰਨੀ ਬੱਸ ਉਪਰੇਟਰ ਯੂਨੀਅਨ ਦੇ ਪ੍ਰਧਾਨ ਪਰਮਜੀਤ ਸਿੰਘ ਮਾਨ ਨੇ ਪਰਮਿਟ ਨਾ ਲੈਣ ਸੰਬੰਧੀ ਦੱਸਿਆ ਕਿ ਕੋਰਟ ਵਿੱਚ ਮਾਮਲਾ ਚੱਲ ਰਿਹਾ ਜਿਸ ਦੇ ਕਾਰਨ ਵਿਭਾਗ ਪਰਮਿਟ ਜਾਰੀ ਨਹੀਂ ਕਰ ਸਕਦਾ। ਪੀ.ਆਰ.ਟੀ.ਸੀ. ਦੇ ਇੰਚਾਰਜ ਕੁਲਵੰਤ ਸਿੰਘ ਮੰਗੀ ਨੇ ਦੱਸਿਆ ਕਿ ਮਿੰਨੀ ਬੱਸਾਂ ਨਾ ਹੋਣ ਕਾਰਨ ਪੀ.ਆਰ.ਟੀ.ਸੀ. ਨੂੰ ਕਾਫੀ ਫਾਇਦਾ ਮਿਲਿਆ ਹੈ ਅਤੇ ਮੇਲੇ ਲਈ ਰਾਮਪੁਰਾ ਫੂਲ ਤੋਂ ਮਾਈਸਰ ਖਾਨੇ ਨੂੰ ਜਾਣ ਲਈ ਸਾਰੀ ਰਾਤ ਸਰਵਿਸ ਰਹੇਗੀ। ਇਸ ਮੌਕੇ ਪੀ.ਆਰ.ਟੀ.ਸੀ. ਦੇ ਅੱਡਾ ਇੰਚਾਰਜ ਦੇਵ ਸਿੰਘ, ਨਿਰਮਲ ਸਿੰਘ ਨਿੰਮਾ, ਬਖਤੌਰ ਸਿੰਘ ਅਤੇ ਰਾਜਵਿੰਦਰ ਸਿੰਘ ਰੜ ਹਾਜ਼ਰ ਸਨ।

Share Button

Leave a Reply

Your email address will not be published. Required fields are marked *