ਮਾਈਟੀ ਖਾਲਸਾ ਸਕੂਲ ਵਿਖੇ ਮਨਾਇਆ ਗਿਆ ਦੀਵਾਲੀ ਦਾ ਤਿਉਹਾਰ

ss1

ਮਾਈਟੀ ਖਾਲਸਾ ਸਕੂਲ ਵਿਖੇ ਮਨਾਇਆ ਗਿਆ ਦੀਵਾਲੀ ਦਾ ਤਿਉਹਾਰ
ਪ੍ਰਿੰ:ਵਰਦੀਪ ਕੌਰ ਨੇ ਦੀਵਾਲੀ ਦੇ ਤਿਉਹਾਰ ਨੂੰ ਪ੍ਰਦੂਸ਼ਣ ਰਹਿਤ ਮਨਾਉਣ ਦਾ ਦਿੱਤਾ ਹੌਕਾ

dewali-picਸ਼੍ਰੀ ਅਨੰਦਪੁਰ ਸਾਹਿਬ, 29 ਅਕਤੂਬਰ(ਦਵਿੰਦਰਪਾਲ ਸਿੰਘ/ਅੰਕੁਸ਼): ਮਾਈਟੀ ਖਾਲਸਾ ਇੰਨਟਰਨੈਸ਼ਨਲ ਸਕੂਲ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਅੱਜ ਬੰਦੀ ਛੋੜ ਦਿਵਸ(ਦਿਵਾਲੀ) ਦਾ ਤਿਉਹਾਰ ਬੜੀ ਹੀ ਧੂਮਧਾਮ ਨਾਲ ਮਨਾਇਆ ਗਿਆ। ਇਸ ਮੋਕੇ ਸਕੂਲ ਵਲੋਂ ਕਈ ਤਰਾਂ ਦੀਆਂ ਐਕਟੀਵਿਟੀਜ ਜਿਵੇ ਕਿ ਦੀਵਾ ਡੈਕੋਰੇਸ਼ਨ, ਕੈਂਡਲ ਡੈਕੋਰੇਸ਼ਨ, ਦਿਵਾਲੀ ਕਾਰਡ ਮੇਕਿੰਗ, ਰੰਗੋਲੀ ਮੁਕਾਬਲੇ ਅਤੇ ਕੁਕਿੰਗ ਐਕਟੀਵਿਟੀਜ ਆਦਿ ਐਕਟੀਵਿਟੀਜ਼ ਆਯੌਜਿਤ ਕੀਤੀਆਂ ਗਈਆਂ। ਬੱਚਿਆਂ ਨੇ ਖੂਬ ਵੱਧ ਚੜ ਕੇ ਇਹਨਾ ਮੁਕਾਬਲਿਆ ਵਿੱਚ ਹਿਸਾ ਲਿਆ। ਇਸ ਮੌਕੇ ਪ੍ਰਿੰ:ਰਦੀਪ ਕੌਰ ਵਲੋ ਬੱਚਿਆ ਨੂੰ ਬੰਦੀ ਛੋੜ ਦਿਵਸ ਅਤੇ ਦਿਵਾਲੀ ਦੇ ਤਿਉਹਾਰ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਬੱਚਿਆ ਤੋ ਪ੍ਰਦੂਸਣ ਰਹਿਤ ਦਿਵਾਲੀ ਮਨਾਉਣ ਦਾ ਵਾਅਦਾ ਲਿਆ ਅਤੇ ਇਹ ਸੁਨੇਹਾ ਦਿੱਤਾ ਕਿ ਇਸ ਖੁਸੀਆ ਦੇ ਤਿਉਹਾਰ ਨੂੰ ਪ੍ਰਦੂਸਣ ਰਹਿਤ ਮਨਾਇਆ ਜਾਵੇ। ਇਸ ਮੋਕੇ ਤੇ ਪ੍ਰਿਸੀਪਲ ਵਰਦੀਪ ਕੌਰ ਤੋਂ ਇਲਾਵਾ ਸ.ਅਮੀਤੋਜ ਸਿੰਘ, ਗਗਨਦੀਪ ਕੌਰ, ਵਿਸ਼ਾਖਾ ਵਰਮਾ, ਭਾਵਨਾ ਸ਼ਰਮਾ, ਪੂਨਮ ਵਾਲੀਆ, ਹਰਪ੍ਰੀਤ ਕੌਰ, ਅਮਨਪ੍ਰੀਤ ਸਿੰਘ, ਦਲਜੀਤ ਕੌਰ, ਦਿਪਿਕਾ, ਭਾਰਤੀ ਸ਼ਰਮਾ, ਅਨੁਰਾਧਾ ਸ਼ਰਮਾ, ਪਰਵੀਨ , ਜਸਪ੍ਰੀਤ ਕੌਰ ਸਮੇਤ ਸਮੂਹ ਸਟਾਫ ਹਾਜਿਰ ਸੀ।

Share Button

Leave a Reply

Your email address will not be published. Required fields are marked *