ਮਾਈਟੀ ਖਾਲਸਾ ਇੰਟਰਨੈਸ਼ਨਲ ਸਕੂਲ ਵਿੱਚ ਗੱਤਕਾ ਸਿਖਲਾਈ ਦੀਆਂ ਕਲਾਸਾਂ ਸ਼ੁਰੂ

ss1

ਮਾਈਟੀ ਖਾਲਸਾ ਇੰਟਰਨੈਸ਼ਨਲ ਸਕੂਲ ਵਿੱਚ ਗੱਤਕਾ ਸਿਖਲਾਈ ਦੀਆਂ ਕਲਾਸਾਂ ਸ਼ੁਰੂ
ਬੱਚਿਆਂ ਨੂੰ ਕੀਤਾ ਜਾਵੇਗਾ ਸਿੱਖੀ ਰੰਗਤ ਵਿਚ ਪ੍ਰਪੱਕ:ਪ੍ਰਿੰ:ਵਰਦੀਪ ਕੌਰ

16-16

ਸ਼੍ਰੀ ਅਨੰਦਪੁਰ ਸਾਹਿਬ, 15 ਜੁਲਾਈ (ਸੁਰਿੰਦਰ ਸਿੰਘ ਸੋਨੀ): ਅੱਜ ਤੋਂ ਮਾਈਟੀ ਖਾਲਸਾ ਇੰਟਰਨੈਸ਼ਨਲ ਸਕੂਲ ਵਿੱਚ ਮੀਰੀ ਪੀਰੀ ਸਥਾਪਨਾ ਦਿਵਸ ਨੂੰ ਸਰਮਪਿਤ ਗੱਤਕਾ ਦੀਆਂ ਕਲਾਸਾਂ ਸ਼ੁਰੂ ਕੀਤੀਆਂ ਗਈਆਂ ਹਨ। ਇਸ ਦਾ ਉਦੇਸ਼ ਬੱਚਿਆਂ ਨੂੰ ਬਾਣੀ ਦੇ ਨਾਲ ਨਾਲ ਖਾਲਸਾਈ ਖੇਡਾਂ ਅਤੇ ਸਿੱਖ ਮਾਰਸ਼ਲ ਆਰਟ ਨਾਲ ਜੋੜਨਾ ਹੈ। ਇਹ ਜਾਣਕਾਰੀ ਸਕੂਲ ਦੇ ਮੈਨੇਜਰ ਅਮਿਤੋਜ ਸਿੰਘ ਅਤੇ ਪ੍ਰਿੰਸੀਪਲ ਮੈਡਮ ਵਰਦੀਪ ਕੌਰ ਵਲੋਂ ਦਿਤੀ ਗਈ। ਉਨ੍ਹਾਂ ਕਿਹਾ ਕਿ ਗੱਤਕਾ ਖਾਲਸਾਈ ਸੂਰਮਤਾਈ ਦਾ ਪ੍ਰਤੀਕ ਹੈ, ਬੱਚਿਆ ਨੂੰ ਸਵੈ- ਰੱਖਿਆ ਲਈ, ਮਜਲੂਮਾਂ ਦੀ ਰੱਖਿਆ ਅਤੇ ਸਰੀਰਕ-ਮਾਨਸਿਕ ਤੰਦਰੁਸਤੀ ਲਈ ਲਾਹੇਵੰਦ ਹੈ। ਉਨ੍ਹਾਂ ਕਿਹਾ ਗੁਰੁ ਸਾਹਿਬ ਵਲੋਂ ਬਖਸ਼ੀ ਇਸ ਵਿਦਿਆ ਨੂੰ ਸਾਨੂੰ ਸਾਰਿਆਂ ਨੂੰ ਅਪਣੇ ਜੀਵਨ ਦਾ ਇੱਕ ਅੰਗ ਬਣਾਉਣਾ ਚਾਹੀਦਾ ਹੈ। ਮੀਰੀ ਪੀਰੀ ਦੇ ਮਾਲਕ ਸ਼੍ਰੀ ਗੁਰੁ ਹਰਗੋਬਿੰਦ ਸਾਹਿਬ ਜੀ ਨੇ ਸਾਨੂੰ ਬਾਣੀ ਦੇ ਨਾਲ -ਨਾਲ ਸ਼ਸਤਰਧਾਰੀ ਹੋਣ ਦਾ ਵੀ ਹੁਕਮ ਬਖਸ਼ਿਆ ਸੀ। ਉਨ੍ਹਾਂ ਦੱਸਿਆ ਕਿ ਬੱਚਿਆਂ ਨੂੰ ਗੱਤਕੇ ਦੇ ਨਾਲ ਨਾਲ ਕੀਰਤਨ ਦੀ ਸਿਖਲਾਈ ਪੱਕੇ ਤੋਰ ਤੇ ਦਿੱਤੀ ਜਾਵੇਗੀ ਤਾ ਜੋ ਅਸੀ ਗੁਰੁ ਸਾਹਿਬ ਦਾ ਉਪਦੇਸ਼ ਆਉਣ ਵਾਲੀ ਪੀੜ੍ਹੀ ਤੱਕ ਪਹੁੰਚਾ ਸਕੀਏ। ਇਸ ਮੋਕੇ ਤੇ ਭਾਈ ਤਾਰੂ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਤੇ ਉਨ੍ਹਾਂ ਦੇ ਜੀਵਨ ਬਾਰੇ ਵਿਸਥਾਰ ਪੂਰਵਕ ਦੱਸਿਆ ਗਿਆ। ਆਉਣ ਵਾਲੇ ਸਮੇ ਵਿੱਚ ਸਕੂਲ ਵਿੱਚ ਵਿਰਾਸਤੀ ਖੇਡਾ ਨਾਲ ਜੋੜਿਆ ਜਾਵੇਗਾ। ਇਸ ਮੋਕੇ ਮੈਡਮ ਦਲਜੀਤ ਕੌਰ, ਗਗਨਦੀਪ ਕੌਰ, ਹਰਜੌਤ ਕੌਰ, ਜਗਜੀਤ ਕੌਰ, ਅਨੁਰਾਧਾ ਸ਼ਰਮਾ, ਦਿਪਿਕਾ, ਭਾਰਤੀ, ਪਰਵੀਨ ਕੁਮਾਰੀ, ਨੇਹਾ ਸ਼ਰਮਾ, ਪੂਨਮ ਵਾਲੀਆ, ਵਿਸ਼ਾਖਾ ਵਰਮਾ, ਸੋਨੀਆ ਕਿਰਨਾ, ਭਾਵਨਾ ਵਰਮਾ ਆਦਿ ਹਾਜਿਰ ਸਨ।

Share Button

Leave a Reply

Your email address will not be published. Required fields are marked *