ਮਾਈਟੀ ਖਾਲਸਾ ਇਮਟਰਨੈਸ਼ਨਲ ਸਕੂਲ ਵਿਖੇ ਵਿਸ਼ਵ ਸ਼ਾਤੀ ਦਿਵਸ ਮਨਾਇਆ

ਮਾਈਟੀ ਖਾਲਸਾ ਇਮਟਰਨੈਸ਼ਨਲ ਸਕੂਲ ਵਿਖੇ ਵਿਸ਼ਵ ਸ਼ਾਤੀ ਦਿਵਸ ਮਨਾਇਆ

ਵਿਸ਼ਵ ਸ਼ਾਤੀ ਦਿਵਸ ਮਨਾਉਣ ਦਾ ਮੁੱਖ ਮੰਤਵ ਸੰਸਾਰ ਵਿੱਚ ਸ਼ਾਤੀ ਦਾ ਸੁਨੇਹਾ ਦੇਣਾ ਹੈ-: ਪ੍ਰਿੰ:ਵਰਦੀਪ ਕੌਰ

ਸਕੂਲ ਦੇ ਪ੍ਰਾਈਮਰੀ ਅਧਿਆਪਕਨਾ ਨੇ ਕ੍ਰੋਇਓਗ੍ਰਾਫੀ ਵੀ ਪੇਸ਼ ਕੀਤੀ

samminar-pic

ਸ਼੍ਰੀ ਅਨੰਦਪੁਰ ਸਾਹਿਬ, 21 ਸਤੰਬਰ(ਦਵਿੰਦਰਪਾਲ ਸਿੰਘ/ਅੰਕੁਸ਼): ਮਾਈਟੀ ਖਾਲਸਾ ਇੰਟਰਨੈਸਨਲ ਸਕੂਲ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਅੱਜ ‘ਵਿਸ਼ਵ ਸ਼ਾਤੀ ਦਿਵਸ’ ਮਨਾਇਆ ਗਿਆ। ਇਹ ਦਿਵਸ ਹਰ ਦੇਸ਼ ਵਿੱਚ 21 ਸਤੰਬਰ ਨੂੰ ਮਨਾਇਆ ਜਾਦਾ ਹੈ। ਸਕੂਲ਼ ਦੇ ਪ੍ਰਿzੰਸਪਿਲ ਮੈਡਮ ਵਰਦੀਪ ਕੌਰ ਨੇ ਦੱੱਸਿਆ ਕਿ ਵਿਸ਼ਵ ਸ਼ਾਤੀ ਦਿਵਸ ਮਨਾਉਣ ਦਾ ਮੁੱਖ ਮੰਤਵ ਸੰਸਾਰ ਵਿੱਚ ਸ਼ਾਤੀ ਦਾ ਸੁਨੇਹਾ ਦੇਣਾ ਹੈ। ਅੱਜ ਮਾਈਟੀ ਖਾਲਸਾ ਇੰਟਰਨੈਸਨਲ ਸਕੂਲ ਵਿੱਚ ਇਸ ਮੋਕੇ ਤੇ ਛੋਟੇ ਛੋਟੇ ਬੱਚਿਆ ਵਿੱਚ ਇਹ ਸੁਨੇਹਾ ਪਹੁੰਚਾਉਣ ਦਾ ਉਪਰਾਲਾ ਕੀਤਾ ਗਿਆ ਜਿਸ ਦੇ ਅਧੀਨ ਪ੍ਰਿੰਸੀਪਲ ਵਰਦੀਪ ਕੌਰ ਨੇ ਬੱਚਿਆ ਨੂੰ ਸ਼ਾਤੀ ਸ਼ਬਦ ਦੀ ਮਹੱਤਤਾ ਦੱਸੀ ਅਤੇ ਅਪਣੇ ਆਲੇ ਦੁਆਲੇ , ਸਕੂਲ, ਕਲਾਸ, ਘਰ ਵਿੱਚ ਸ਼ਾਤੀ ਨਾਲ ਵਿਚਰਨ ਲਈ ਕਿਹਾ ਤਾਂ ਜੋ ਸਾਡਾ ਸਾਰਾ ਸਮਾਜ ਅਪਣੇ ਜਿੰਦਗੀ ਦੇ ਰੋਜ ਦੇ ਕੰਮ ਵੀ ਸ਼ਾਤ ਸੁਬਾਉੇ ਦੇ ਨਾਲ ਕਰ ਸਕੇ। ਇਸ ਮੋਕੇ ਤੇ ਸਕੂਲ ਵਿੱਚ ਇਕ ਸੈਮੀਨਾਰ ਦਾ ਆਯੋਜਨ ਵੀ ਕੀਤਾ ਗਿਆ, ਜਿਸ ਦੇ ਮੁੱਖ ਮਹਿਮਾਨ ਸ.ਕੰਵਲਜੀਤ ਸਿੰਘ ਐਡੀਸ਼ਨਲ ਸਟੇਟ ਸਕੱਤਰ ਗੁਰੁ ਗੋਬਿੰਦ ਸਿੰਘ ਸਟੱਡੀ ਸਰਕਲ ਅਨੰਦਪੁਰ ਸਾਹਿਬ ਨੇ ਵਿਸ਼ਵ ਸ਼ਾਤੀ ਉਤੇ ਬੱਚਿਆਂ ਨਾਲ ਗੱਲਬਾਤ ਕੀਤੀ ਅਤੇ ਬੱਚਿਆ ਨੂੰ ਕਈ ਤਰੀਕਿਆ ਨਾਲ ਗੁਸੇ ਨੂੰ ਸ਼ਾਤ ਕਰਨ ਲਈ, ਚੰਗੇ ਇਨਸਾਨ ਬਣਨ ਲਈ, ਅਪਣੇ ਮਨ ਨੂੰ ਸ਼ਾਤ ਰੱਖਣ ਦੇ ਤਰੀਕੇ ਦੱਸੇ ਅਤੇ ਮਾਈਟੀ ਖਾਲਸਾ ਇੰਟਰਨੈਸ਼ਨਲ ਸਕੂਲ ਦੇ ਪ੍ਰਾਈਮਰੀ ਅਧਿਆਪਕਾ ਨੇ ਕ੍ਰੋਇਓਗ੍ਰਾਫੀ ਪੇਸ਼ ਕੀਤੀ ਜਿਸ ਦਾ ਮਕਸਦ ਬੱਚਿਆ ਨੂੰ ਸ਼ਾਤੀ ਦਾ ਸੁਨੇਹਾ ਦੇਣਾ ਸੀ। ਇਸ ਮੋਕੇ ਪ੍ਰਿੰਸੀਪਲ ਵਰਦੀਪ ਕੌਰ ਤੋਂ ਇਲਾਵਾ ਮੈਡਮ ਦਲਜੀਤ ਕੌਰ, ਗਗਨਦੀਪ ਕੌਰ, ਸੋਨੀਆ, ਵਿਸ਼ਾਖਾ ਵਰਮਾ, ਅਨੁਰਾਧਾ ਸ਼ਰਮਾ, ਹਰਪ੍ਰੀਤ ਕੌਰ, ਗਗਨਦੀਪ ਕੌਰ, ਜਗਜੀਤ ਕੌਰ, ਹਰਜੋਤ ਕੌਰ, ਭਾਰਤੀ ਸ਼ਰਮਾ, ਦਿਪਿਕਾ, ਪ੍ਰਵੀਨ , ਭਾਵਨਾ ਵਰਮਾ, ਕਿਰਨਾ ਦੇਵੀ , ਪੂਨਮ ਵਾਲੀਆ ਆਦਿ ਹਾਜਰ ਸਨ।

Share Button

Leave a Reply

Your email address will not be published. Required fields are marked *

%d bloggers like this: