ਮਾਈਕ੍ਰੋਸੋਫਟ ਬਣੀ ਅਮਰੀਕਾ ਦੀ ਸਭ ਤੋਂ ਮਹਿੰਗੀ ਕੰਪਨੀ

ਮਾਈਕ੍ਰੋਸੋਫਟ ਬਣੀ ਅਮਰੀਕਾ ਦੀ ਸਭ ਤੋਂ ਮਹਿੰਗੀ ਕੰਪਨੀ

ਮਾਈਕ੍ਰੋਸੋਫਟ ਅਮਰੀਕਾ ਦੀ ਸਭ ਤੋਂ ਮਹਿੰਗੀ ਕੰਪਨੀ ਬਣ ਗਈ ਹੈ, ਜਿਸ ਦਾ ਬਾਜ਼ਾਰ ਮਾਰਕਿਟ ਕੈਪ 753.3 ਅਰਬ ਡਾਲਰ ਹੈ। ਜਦਕਿ ਐਪਲ ਸਾਲ 2010 ਤੋਂ ਬਾਅਦ ਪਹਿਲੀ ਵਾਰ ਦੂਜੇ ਨੰਬਰ ‘ਤੇ ਆਈ ਹੈ। ਅਗਸਤ ‘ਚ ਐਪਲ ਪਹਿਲੀ 1000 ਅਰਬ ਡਾਲਰ ਵਾਲੀ ਕੰਪਨੀ ਬਣੀ ਸੀ, ਜਿਸ ਦੀ ਮਾਰਕੀਟ ਘੱਟ ਕੇ ਸ਼ੁੱਕਰਵਾਰ ਨੂੰ 746.8 ਅਰਬ ਡਾਲਰ ਹੋ ਗਈ ਹੈ।

ਐਪਲ ਦੀ ਇਸ ਗਿਰਾਵਟ ਦਾ ਕਾਰਨ ਆਈਫੋਨ ਦੀ ਉਮੀਦ ਤੋਂ ਘੱਟ ਵਿਕਰੀ ਹੋਣਾ ਹੈ। ਖ਼ਬਰਾਂ ਤਾਂ ਇਹ ਵੀ ਹਨ ਕਿ ਕੰਪਨੀ ਸਪਲਾਇਰਾਂ ਦੀ ਲਾਗਤ ਤੇ ਕਮਰਚਾਰੀਆਂ ‘ਚ ਵੀ ਕਟੌਤੀ ਕਰ ਰਹੀ ਹੈ। ਇਸੇ ਲਿਸਟ ‘ਚ ਅਮੇਮਕ 736.6 ਅਰਬ ਡਾਲਰ ਦੀ ਕਮਾਈ ਨਾਲ ਤੀਜੇ ਨੰਬਰ ‘ਤੇ ਤੇ ਅਲਫਾਬੇਟ 725.5 ਅਰਬ ਡਾਲਰ ਨਾਲ ਚੌਥੇ ਨੰਬਰ ‘ਤੇ ਹੈ।

ਮਾਈਕ੍ਰੋਸੌਫਟ ਨੇ ਆਪਣੇ ਅਜੂਰੇ ਕਲਾਊਡ, ਗੇਮਿੰਗ ਤੇ ਸਰਫੇਸ ਲੈਪਟੋਪ ਪੋਰਟਫੋਲੀਓ ਦੇ ਕਾਰੋਬਾਰ ‘ਚ ਵਾਧੇ ਨਾਲ ਮਾਈਕ੍ਰੋਸੋਫਟ ਨੇ ਸਾਲ ਦੀ ਪਹਿਲੀ ਤਿਮਾਹੀ ‘ਚ 29.1 ਅਰਬ ਡਾਲਰ ਦੀ ਆਮਦਨ ਤੇ 8.8 ਅਰਬ ਡਾਲਰ ਦਾ ਮੁਨਾਫਾ ਦਰਜ ਕੀਤਾ ਸੀ। ਕੰਪਨੀ ਦੇ ਮੁੱਖ ਅਧਿਕਾਰੀ ਸਤੈ ਨਡੇਲਾ ਨੇ ਕਿਹਾ, ‘ਵਿੱਤ ਸਾਲ 2019 ਦੀ ਸ਼ਾਨਦਾਰ ਸ਼ੁਰੂਆਤ ਹੋਈ ਹੈ, ਜੋ ਸਾਡੇ ਨਵਾਚਾਰ ਤੇ ਗਾਹਕਾਂ ਦੇ ਭਰੋਸੇ ਦਾ ਨਤੀਜਾ ਹੈ।

Share Button

Leave a Reply

Your email address will not be published. Required fields are marked *

%d bloggers like this: