ਮਾਇਆਵਤੀ ਨੂੰ ਇੱਕ ਹੋਰ ਝਟਕਾ

ss1

ਮਾਇਆਵਤੀ ਨੂੰ ਇੱਕ ਹੋਰ ਝਟਕਾ

ਲਖਨਊ: ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਬੀ.ਐਸ.ਪੀ. ਸੁਪਰੀਮੋ ਨੂੰ ਲਗਾਤਾਰ ਝਟਕੇ ਲੱਗ ਰਹੇ ਹਨ। ਪਾਰਟੀਆਂ ਦੀਆਂ ਇੱਕ ਤੋਂ ਬਾਅਦ ਇੱਕ ਵਿਕਟਾਂ ਡਿੱਗਣ ਦਾ ਸਿਲਸਲਾ ਜਾਰੀ ਹੈ। ਇੱਕ ਹਫਤੇ ‘ਚ ਦੋ ਵੱਡੇ ਨਾਮ ਪਾਰਟੀ ਨੂੰ ਅਲਵਿਦਾ ਆਖ ਗਏ ਹਨ। ਪਾਰਟੀ ਦੇ ਜਨਰਲ ਸੈਕਟਰੀ ਤੇ ਬੀ.ਐਸ.ਪੀ. ਸਰਕਾਰ ‘ਚ ਟਰਾਂਸਪੋਰਟ ਮੰਤਰੀ ਰਹੇ ਆਰ.ਕੇ. ਚੌਧਰੀ ਨੇ ਅਸਤੀਫਾ ਦੇ ਦਿੱਤਾ।

ਚੌਧਰੀ ਨੇ ਪਾਰਟੀ ਸੁਪਰੀਮੋ ਮਾਇਆਵਤੀ ‘ਤੇ ਟਿਕਟਾਂ ਵੇਚਣ ਦਾ ਇਲਜ਼ਾਮ ਲਾਇਆ ਹੈ। ਉਨ੍ਹਾਂ ਕਿਹਾ ਕਿ ਬੀ.ਐਸ.ਪੀ. ਸਿਰਫ ਰੀਅਲ ਅਸਟੇਟ ਕੰਪਨੀ ਬਣ ਕੇ ਰਹਿ ਗਈ ਹੈ ਤੇ ਹੁਣ ਇੱਥੇ ਸਿਰਫ ਚਾਟੂਕਾਰਾਂ ਦੀ ਚੱਲਦੀ ਹੈ। ਆਰ.ਕੇ. ਚੌਧਰੀ ਦਾ ਜਾਣਾ ਇੱਕ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ। ਉਹ ਪਾਰਟੀ ਦੇ ਸੰਸਥਾਪਕ ਮੈਂਬਰਾਂ ‘ਚੋਂ ਇੱਕ ਸਨ। ਹਾਲਾਂਕਿ ਇਸ ਤੋਂ ਪਹਿਲਾਂ ਵੀ ਉਹ ਪਾਰਟੀ ਛੱਡ ਕੇ ਚਲੇ ਗਏ ਸਨ ਪਰ 2012 ਤੋਂ ਫਿਰ ਉਹ ਪਾਰਟੀ ‘ਚ ਹੀ ਸਨ।

  ਪਾਰਟੀ ਛੱਡਣ ਤੋਂ ਬਾਅਦ ਚੌਧਰੀ ਨੇ ਕਿਹਾ ਕਿ ਸਭ ਕੁਝ ਬਦਲ ਗਿਆ ਹੈ। ਇਹ ਉਹ ਪਾਰਟੀ ਨਹੀਂ ਰਹੀ, ਜਿਹੜੀ ਕਾਂਸ਼ੀ ਰਾਮ ਦੇ ਸਮੇਂ ਹੋਇਆ ਕਰਦੀ ਸੀ। ਇਸ ਤੋਂ ਪਹਿਲਾਂ ਪਾਰਟੀ ਛੱਡਣ ਸਮੇਂ ਸਵਾਮੀ ਪ੍ਰਸਾਦ ਮੋਰੀਆ ਨੇ ਵੀ ਮਾਇਆਵਤੀ ‘ਤੇ ਟਿਕਟ ਵੇਚਣ ਦਾ ਇਲਜ਼ਾਮ ਲਾਇਆ ਸੀ। ਹਾਲਾਂਕਿ ਮਾਇਆਵਤੀ ਨੇ ਸਾਰੇ ਇਲਜ਼ਾਮਾਂ ਨੂੰ ਨਕਾਰ ਦਿੱਤਾ ਸੀ।

Share Button

Leave a Reply

Your email address will not be published. Required fields are marked *