Wed. Apr 17th, 2019

ਮਾਇਆਵਤੀ ਨਾਲ ਪੰਗਾਂ ਲੈ ਕੇ ਬੁਰੀ ਤਰ੍ਹਾਂ ਫਸੀ ਬੀਜੇਪੀ

ਮਾਇਆਵਤੀ ਨਾਲ ਪੰਗਾਂ ਲੈ ਕੇ ਬੁਰੀ ਤਰ੍ਹਾਂ ਫਸੀ ਬੀਜੇਪੀ

ਨਵੀਂ ਦਿੱਲੀ : ਦਲਿਤ ਮੁੱਦੇ ਉਤੇ ਬੀਜੇਪੀ ਸਦਨ ਦੇ ਦੋਹਾਂ ਸਦਨਾਂ ਵਿੱਚ ਬੁਰੀ ਤਰ੍ਹਾਂ ਘਿਰ ਗਈ ਹੈ। ਗੁਜਰਾਤ ਦੇ ਊਨਾ ’ਚ ਦਲਿਤਾਂ ’ਤੇ ਤਸ਼ੱਦਦ ਦਾ ਮਾਮਲਾ ਅਜੇ ਠੰਢਾ ਵੀ ਨਹੀਂ ਪਿਆ ਸੀ ਕਿ ਉੱਤਰ ਪ੍ਰਦੇਸ਼ ਦੇ ਭਾਜਪਾ ਆਗੂ ਵੱਲੋਂ ਬਹੁਜਨ ਸਮਾਜ ਪਾਰਟੀ ਦੀ ਮੁਖੀ ਮਾਇਆਵਤੀ ਖ਼ਿਲਾਫ਼ ਮਾੜੀ ਸ਼ਬਦਾਵਲੀ ਤੋਂ ਇਹ ਵਿਰੋਧੀ ਪਾਰਟੀਆਂ ਦੇ ਨਿਸ਼ਾਨੇ ’ਤੇ ਆ ਗਈ। ਰਾਜ ਸਭਾ ’ਚ ਸੱਤਾਧਾਰੀ ਧਿਰ ਭਾਜਪਾ ਸਮੇਤ ਪੂਰੇ ਸਦਨ ਨੇ ਮਾਇਆਵਤੀ ਖ਼ਿਲਾਫ਼ ਵਰਤੀ ਗਈ ਸ਼ਬਦਾਵਲੀ ਦੀ ਤਿੱਖੇ ਸ਼ਬਦਾਂ ’ਚ ਨਿਖੇਧੀ ਕੀਤੀ। ਇਸ ਤੋਂ ਸੰਤੁਸ਼ਟ ਨਾ ਹੁੰਦਿਆਂ ਬਸਪਾ ਦੇ ਮੈਂਬਰਾਂ ਸਮੇਤ ਸਾਰੀ ਵਿਰੋਧੀ ਧਿਰ ਨੇ ਚੇਅਰਮੈਨ ਦੇ ਆਸਣ ਨੂੰ ਘੇਰ ਲਿਆ ਅਤੇ ਇਨਸਾਫ਼ ਲਈ ਜ਼ੋਰਦਾਰ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ।

  ਦੂਜੇ ਪਾਸੇ ਮਾਮਲੇ ਭੱਖਦਾ ਵੇਖ ਭਾਜਪਾ ਨੇ ਪਾਰਟੀ ਦੇ ਯੂਪੀ ਦੇ ਉਪ ਪ੍ਰਧਾਨ ਦਯਾ ਸ਼ੰਕਰ ਸਿੰਘ ਨੂੰ ਅਹੁਦੇ ਤੋਂ ਹਟਾ ਦਿੱਤਾ ਹੈ ਅਤੇ ਉਹਨਾਂ ਮੁਆਫ਼ੀ ਵੀ ਮੰਗ ਲਈ ਹੈ। ਇਸ ਦੇ ਨਾਲ ਹੀ ਸਦਨ ਦੇ ਆਗੂ ਅਰੁਣ ਜੇਤਲੀ ਨੇ ਕਿਹਾ ਕਿ ਉਹ ਆਪਣੀ ਪਾਰਟੀ ਦੇ ਮੈਂਬਰ ਦੀ ਟਿੱਪਣੀ ਤੋਂ ਦੁਖੀ ਹਨ। ‘ਮੈਂ ਮਾਇਆਵਤੀ ਜੀ ਨੂੰ ਦੱਸਣਾ ਚਾਹੁੰਦਾ ਹਾਂ ਕਿ ਜਿਹੜਾ ਦਰਦ ਉਨ੍ਹਾਂ ਨੂੰ ਹੰਢਾਉਣਾ ਪਿਆ ਹੈ, ਪਾਰਟੀ ਇਸ ਮੁੱਦੇ ’ਤੇ ਉਨ੍ਹਾਂ ਨਾਲ ਖੜ੍ਹੀ ਹੈ। ਮੈਨੂੰ ਨਿੱਜੀ ਤੌਰ ’ਤੇ ਠੇਸ ਪੁੱਜੀ ਹੈ ਕਿ ਭਾਜਪਾ ਆਗੂ ਨੇ ਮਾਇਆਵਤੀ ਖ਼ਿਲਾਫ਼ ਅਜਿਹੇ ਮੰਦੇ ਸ਼ਬਦਾਂ ਦੀ ਵਰਤੋਂ ਕੀਤੀ।

  ਜ਼ਿਕਰਯੋਗ ਹੈ ਕਿ ਦਯਾਸ਼ੰਕਰ ਸਿੰਘ ਨੇ ਕਿਹਾ ਸੀ,‘‘ਮਾਇਆਵਤੀ ਨੇ ਕਾਂਸ਼ੀਰਾਮ ਦੇ ਸੁਫਨਿਆਂ ਨੂੰ ਤੋੜ ਦਿੱਤਾ ਅਤੇ ਜਿਸ ਢੰਗ ਨਾਲ ਉਹ ਪੈਸਿਆਂ ਦੇ ਬਦਲੇ ਪਾਰਟੀ ਟਿਕਟਾਂ ਵੰਡ ਰਹੀ ਹੈ, ਕੋਈ ਵੇਸਵਾ ਵੀ ਇੰਜ ਨਹੀਂ ਕਰਦੀ। ਸਵੇਰੇ ਜੇਕਰ ਉਸ ਨੂੰ ਕੋਈ ਇਕ ਕਰੋੜ ਰੁਪਏ ਦਿੰਦਾ ਹੈ ਤਾਂ ਉਹ ਉਸ ਨੂੰ ਟਿਕਟ ਦੇ ਦਿੰਦੀ ਹੈ ਪਰ ਸ਼ਾਮ ਨੂੰ ਜੇਕਰ ਕੋਈ ਤਿੰਨ ਕਰੋੜ ਰੁਪਏ ਦਿੰਦਾ ਹੈ ਤਾਂ ਉਹ ਪਹਿਲੇ ਉਮੀਦਵਾਰ ਦਾ ਨਾਮ ਕੱਟ ਦਿੰਦੀ ਹੈ ਅਤੇ ਟਿਕਟ ਵੱਧ ਪੈਸੇ ਦੇਣ ਵਾਲੇ ਨੂੰ ਦੇ ਦਿੰਦੀ ਹੈ।

ਉਸ ਦਾ ਵਤੀਰਾ ਵੇਸਵਾਵਾਂ ਨਾਲੋਂ ਵੀ ਭੈੜਾ ਹੈ ਜੋ ਘੱਟੋ ਘੱਟ ਆਪਣੇ ਗਾਹਕਾਂ ਪ੍ਰਤੀ ਵਫ਼ਾਦਾਰ ਤਾਂ ਹੁੰਦੀਆਂ ਹਨ।’’। ਬਸਪਾ ਨੇ ਭਾਜਪਾ ਆਗੂ ਦਯਾਸ਼ੰਕਰ ਸਿੰਘ ਖ਼ਿਲਾਫ਼ ਐਸਸੀ/ਐਸਟੀ ਐਕਟ ਤਹਿਤ ਐਫਆਈਆਰ ਦਰਜ ਕਰਨ ਲਈ ਪੁਲੀਸ ਕੋਲ ਸ਼ਿਕਾਇਤ ਕੀਤੀ ਹੈ।

Share Button

Leave a Reply

Your email address will not be published. Required fields are marked *

%d bloggers like this: