ਮਾਇਆਵਤੀ ਦੀ ਪਹਿਲੀ ਧਮਕੀ ਅੱਗੇ ਝੁਕੀ ਐਮਪੀ ਸਰਕਾਰ

ਮਾਇਆਵਤੀ ਦੀ ਪਹਿਲੀ ਧਮਕੀ ਅੱਗੇ ਝੁਕੀ ਐਮਪੀ ਸਰਕਾਰ

ਮੱਧ ਪ੍ਰਦੇਸ਼ ਸਰਕਾਰ ਵੱਲੋਂ ਅੱਜ ਐਲਾਨ ਕੀਤਾ ਗਿਆ ਹੈ ਕਿ ਐਸਸੀ/ਐਸਟੀ ਵਰਗ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ 2 ਅਪ੍ਰੈਲ 2018 ਨੂੰ ਕੀਤੇ ਜਾ ਰਹੇ ਸੰਘਰਸ਼ ਦੌਰਾਨ ਦਰਜ ਕੀਤੇ ਗਏ ਕੇਸ ਵਾਪਸ ਲਏ ਜਾਣਗੇ। ਇਸ ਸਬੰਧੀ ਅੱਜ ਮੱਧ ਪ੍ਰਦੇਸ਼ ਸਰਕਾਰ ਦੇ ਕਾਨੂੰਨ ਮੰਤਰੀ ਦਰਜ ਕੀਤੇ ਗਏ ਕੇਸ ਰੱਦ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਮੱਧ ਪ੍ਰਦੇਸ਼ `ਚ ਜੋ ਪਿਛਲੇ 15 ਸਾਲਾਂ `ਚ ਰਾਜਨੀਤਿਕ ਮੁਕਦਮੇ ਇਕ ਵਾਰ `ਚ ਹੀ ਸਾਰੇ ਵਾਪਸ ਲਏ ਜਾਣਗੇ।

ਜਿ਼ਕਰਯੋਗ ਹੈ ਕਿ ਬੀਤੇ ਕੱਲ੍ਹ ਬਹੁਜਨ ਸਮਾਜ ਪਾਰਟੀ (ਬਸਪਾ) ਸੁਪਰੀਮੋ ਨੇ ਕਾਂਗਰਸ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਸੀ ਕਿ ਮੱਧ ਪ੍ਰਦੇਸ਼ ਅਤੇ ਰਾਜਸਥਾਨ ਸਰਕਾਰ ਨੇ 2 ਅਪ੍ਰੈਲ 2018 ਨੂੰ ਭਾਰਤ ਬੰਦ ਦੌਰਾਨ ਝੂਠੇ ਮਾਮਲਿਆਂ `ਚ ਫਸਾਏ ਗੲੈ ਐਸਸੀ, ਐਸਟੀ ਵਰਗ ਦੇ ਲੋਕਾਂ ਦੇ ਕੇਸ ਵਾਪਸ ਨਾ ਹੋਏ ਤਾਂ ਸਮਰਥਨ ਵਾਪਸ ਲਿਆ ਜਾਵੇਗਾ। ਉਨ੍ਹਾਂ ਨਵੇਂ ਸਾਲ ਦੀ ਵਧਾਈ ਦਿੰਦੇ ਹੋਏ ਇਹ ਵੀ ਕਿਹਾ ਕਿ ਜਨਤਾ ਤੈਅ ਕਰੇ ਕਿ ਸਾਲ 2014 ਵਰਗੀਆਂ ਗਲਤੀਆਂ ਨਹੀ ਕਰੇਗੀ। ਨਵਾਂ ਸਾਲ 2019 ਖਾਸ ਮਹੱਤਵ ਰੱਖਦਾ ਹੈ।

ਮਾਇਆਵਤੀ ਨੇ ਕਿਹਾ ਸੀ ਕਿ ਤਿੰਨ ਸੂਬਿਆਂ `ਚ ਬਣੀ ਕਾਂਗਰਸ ਦੀ ਸਰਕਾਰ ਨੂੰ ਐਸ, ਐਸਟੀ ਕਾਨੂੰਨ 1989 ਅਤੇ ਸਰਕਾਰੀ ਕਰਮੀਆਂ ਦੀ ਤਰੱਕੀ `ਚ ਰਾਖਵਾਂਕਰਨ ਬਹਾਲੀ ਨੂੰ ਲੈ ਕੇ 2 ਅਪ੍ਰੈਲ 2018 ਨੂੰ ਹੋਏ ਭਾਰਤ ਬੰਦ ਦੌਰਾਨ ਫਸਾਏ ਗਏ ਨਿਰਦੋਸ਼ਾਂ ਦੇ ਕੇਸ ਵਾਪਸ ਲੈਣ ਚਾਹੀਦੀ ਹੈ। ਖਾਸ ਕਰਕੇ ਦਲਿਤ ਅਤੇ ਆਦਿਵਾਸੀ ਸਮਾਜ ਦਾ ਜਨਹਿੱਤ ਨਾਲ ਜੁੜਿਆ ਅਜਿਹਾ ਅਹਿਮ ਮੁੱਦੇ `ਤੇ ਕਾਂਗਰਸ ਦੀਆਂ ਸਰਕਾਰਾਂ ਵੱਲੋਂ ਉਚਿਤ ਕਾਰਵਾਈ ਨਾ ਕਰਨ `ਤੇ ਮੱਧ ਪ੍ਰਦੇਸ਼ ਤੇ ਰਾਜਸਕਾਨ `ਚ ਸਮਰਥਨ `ਤੇ ਦੁਬਾਰਾ ਵਿਚਾਰ ਕਰਨਾ ਪੈ ਸਕਦਾ ਹੈ।

Share Button

Leave a Reply

Your email address will not be published. Required fields are marked *

%d bloggers like this: