ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ

ਮਾਇਆਨਗਰੀ ਮੁੰਬਈ ‘ਚ ਬੇਹਤਰੀਣ ਕਾਸਟਿੰਗ ਨਿਰਦੇਸ਼ਕ ਵਜੋਂ ਆਪਣਾ ਸ਼ੁਮਾਰ ਕਰਵਾਉਣ ਵੱਲ : ਸ਼ੁਭਾਸ਼ ਬਲੋਟਿਆ

ਮਾਇਆਨਗਰੀ ਮੁੰਬਈ ‘ਚ ਬੇਹਤਰੀਣ ਕਾਸਟਿੰਗ ਨਿਰਦੇਸ਼ਕ ਵਜੋਂ ਆਪਣਾ ਸ਼ੁਮਾਰ ਕਰਵਾਉਣ ਵੱਲ : ਸ਼ੁਭਾਸ਼ ਬਲੋਟਿਆ

ਰਾਜੇ ਰਜਵਾੜਿਆਂ ਦੀ ਧਰਤੀ ਮੰਨੇ ਜਾਂਦੇ ਰਾਜਸਥਾਨ ‘ਚੋ ਉਭਰੀਆਂ ਕਈ ਪ੍ਰਤਿਭਾਵਾ ਨੇ ਮੁੰਬਈਆਂ ਨਗਰੀ ਵਿਚ ਆਪਣੇ ਰਾਜ ਦਾ ਨਾਂਅ ਚਮਕਾਉਣ ਵਿਚ ਅਹਿਮ ਭੂਮਿਕਾਂ ਨਿਭਾਈ ਹੈ, ਜਿੰਨਾਂ ਦੀ ਮਾਣਮੱਤੀ ਲੜੀ ਨੂੰ ਹੁਣ ਹੋਰ ਅੱਗੇ ਵਧਾਉਣ ਦਾ ਮਾਣ ਹਾਸਿਲ ਕਰ ਰਿਹਾ ਉਥੋ ਦੇ ਜੋਧਪੁਰ ਨਾਲ ਸਬੰਧਤ ਹੋਣਹਾਰ ਨੌਜਵਾਨ ਸੁਭਾਸ਼ ਬਲੋਟਿਆਂ ਮਾਇਆਨਗਰੀ ਮੁੰਬਈ ਵਿਚ ਉਚਕੋਟੀ ਕਾਸਟਿੰਗ ਨਿਰਦੇਸ਼ਕ ਵਜੋਂ ਆਪਣਾ ਸ਼ੁਮਾਰ ਕਰਵਾਉਣ ਵੱਲ ਵਧ ਰਿਹਾ ਹੈ।

ਬਾਲੀਵੁੱਡ ਤੋਂ ਇਲਾਵਾ ਤਮਿਲ, ਤੇਲਗੂ ਭਾਸ਼ਾਈ ਸਿਨੇਮਾਂ ਤੋਂ ਇਲਾਵਾ ਵੱਖ ਵੱਖ ਨੈਸ਼ਨਲ ਚੈਨਲਾਂ ਲਈ ਬਣ ਰਹੇ ਵੱਡਅਕਾਰੀ ਸੀਰੀਅਲਜ਼ ਵਿਚ ਬਤੌਰ ਕਾਸਟਿੰਗ ਨਿਰਦੇਸ਼ਕ ਬੇਹਤਰੀਣ ਸੇਵਾਵਾਂ ਦੇ ਰਹੇ ਇਸ ਪ੍ਰਤਿਭਾਸਾਲੀ ਰਾਜਸਥਾਨੀ ਹਸਤੀ ਨਾਲ ਉਨਾਂ ਦੇ ਜੀਵਨ ਅਤੇ ਕਰਿਅਰ ਪੱਖਾਂ ਨੂੰ ਲੈ ਕੇ ਗੱਲਬਾਤ ਕੀਤੀ ਗਈ ਤਾਂ ਉਨਾਂ ਸ਼ੁਰੂਆਤੀ ਪੜਾਅ ਤੋਂ ਹੀ ਜਾਣੂ ਕਰਵਾਉਂਦਿਆਂ ਦੱਸਿਆ ‘ ਬਚਪਣ ਤੋਂ ਹੀ ਗਲੈਮਰ ਵਰਲਡ ਦੀ ਚਕਾਚੋਂਧ ਆਪਣੇ ਵੱਲ ਆਕਰਸ਼ਿਤ ਕਰਨ ਲੱਗ ਪਈ ਸੀ, ਜਿਸ ਵੱਲ ਜਾਣ ਦੀ ਮਨ ਵਿਚ ਪੈਦਾ ਹੋਈ ਲਗਨ , ਸਕੂਲ ਅਤੇ ਫ਼ਿਰ ਕਾਲਜ਼ ਦੌਰਾਨ ਹੋਰ ਪਰਪੱਕ ਹੁੰਦੀ ਗਈ ਅਤੇ ਆਖ਼ਿਰ ਸੁਪਨਿਆਂ ਦੀ ਇਹੀ ਜਨੂਨਤਾਂ ਭਰੀ ਪਰਵਾਜ਼ ਇਕ ਦਿਨ ਮੁੰਬਈਆਂ ਨਗਰੀ ਤੱਕ ਖਿੱਚ ਲਿਆਈ।

ਉਨਾਂ ਅੱਗੇ ਦੱਸਿਆ ਕਿ ਪੱਥਰਾਂ ਦੇ ਇਸ ਮਹਾਨਗਰ ਵਿਚ ਪਹਿਚਾਣ ਪਾਉਣਾ ਸੋਖਾ ਨਹੀਂ ਹੈ, ਸੋ ਇਸ ਵਿਸ਼ਾਲ ਖਿੱਤੇ ‘ਚ ਕੁਝ ਕਰ ਗੁਜਰਣ ਦਾ ਜਜਬਾਂ ਰੱਖਦੇ ਹਰ ਇਕ ਸੰਘਰਸ਼ਸ਼ੀਲ ਦੀ ਤਰਾਂ ਕਈ ਤਰਾਂ ਦੀਆਂ ਮਾਨਸਿਕ ਅਤੇ ਆਰਥਿਕ ਦੁਸ਼ਵਾਰੀਆ ਦਾ ਸਾਹਮਣਾ ਵੀ ਕਰਨਾ ਪਿਆ , ਜਿਸ ਦੌਰਾਨ ਮੁੱਢਲੇ ਪੜਾਅ ਦੌਰਾਨ ਕਈ ਸੀਰੀਅਲਜ਼ ਅਤੇ ਫ਼ਿਲਮਾਂ ਵਿਚ ਜੂਨੀਅਰ ਅਦਾਕਾਰ ਦੇ ਤੌਰ ਤੇ ਵੀ ਕੰਮ ਕੀਤਾ । ਪਰ ਇਸ ਦੌਰਾਨ ਫ਼ਿਲਮੀ ਅਤੇ ਟੈਲੀਵਿਜ਼ਨ ਖਿੱਤੇ ਦੀਆਂ ਬਾਰੀਕੀਆਂ ਨੂੰ ਜਾਣਨ, ਸਮਝਣ ਵਿਚ ਪੂਰਨ ਰੂਪ ਵਿਚ ਖੁੰਬਿਆਂ ਰਿਹਾ। ਆਖ਼ਿਰ ਹੋਲੀ ਹੋਲੀ ਦਿਨ ਰਾਤ ਕੀਤੀ ਮਿਹਨਤ ਉਸ ਸਮੇਂ ਰੰਗ ਲੈ ਹੀ ਆਈ, ਜਦੋਂ ਕਾਸਟਿੰਗ ਨਿਰਦੇਸ਼ਕ ਵਜੋਂ ਆਪਣੀ ਇਕ ਨਵੀ ਪਾਰੀ ਦਾ ਆਗਾਜ਼ ਕੀਤਾ।

ਅਦਾਕਾਰ ਤੋਂ ਅਚਾਨਕ ਕਾਸਟਿੰਗ ਨਿਰਦੇਸ਼ਕ ਬਣਨ ਦਾ ਖ਼ਿਆਲ ਕਿੰਝ ਆਇਆ, ਇਸ ਸਬੰਧੀ ਪੁੱਛੇ ਸਵਾਲ ਦਾ ਜਵਾਬ ਦਿੰਦਿਆਂ ਉਨਾਂ ਦੱਸਿਆ ‘ ਜਦ ਅਦਾਕਾਰ ਦੇ ਤੌਰ ਤੇ ਕੰਮ ਕਰ ਰਿਹਾ ਸੀ ਤਾਂ ਯੋਗ ਮਾਰਗ ਦਰਸ਼ਨ ਅਤੇ ਫ਼ਿਲਮੀ ਸਰਕਲ ਨਾਂ ਹੋਣ ਕਾਰਣ ਕਾਫ਼ੀ ਅੋਕੜਾ ਦਾ ਸਾਹਮਣਾ ਕਰਨਾ ਪਿਆ , ਜਿਸ ਦੌਰਾਨ ਹੀ ਮਨ ਵਿਚ ਸੋਚਿਆ ਕਿ ਜਦ ਇੱਥੇ ਆਪਣਾ ਫ਼ਿਲਮੀ ਪਹਿਚਾਣ ਦਾਇਰਾ ਕਾਫ਼ੀ ਵੱਡਾ ਹੋ ਗਿਆ ਤਾਂ ਇੱਥੇ ਆਉਣ ਵਾਲੇ ਨਵੇਂ ਕਲਾਕਾਰਾਂ ਖਾਸ ਕਰ ਜੋ ਦੇਸ਼ ਦੇ ਵੱਖ ਵੱਖ ਰਾਜਾਂ ਤੋਂ ਇੱਥੇ ਆਉਂਦੇ ਹਨ, ਨੂੰ ਬੇਹਤਰੀਣ ਪਲੇਟਫ਼ਾਰਮ ਮੁਹੱਈਆ ਕਰਵਾਉਣ ਲਈ ਜਰੂਰ ਕੁਝ ਵਿਸ਼ੇਸ਼ ਕਰਾਗਾਂ ਅਤੇ ਆਪਣੀ ਦੂਜਿਆਂ ਪ੍ਰਤੀ ਇਸੇ ਸਨੇਹ ਭਰੀ ਸੋਚ ਦੇ ਚਲਦਿਆਂ ਏਜ਼ ਕਾਸਟਿੰਗ ਨਿਰਦੇਸ਼ਕ ਪਿਛਲੇ ਕਈ ਸਾਲਾਂ ਤੋਂ ਆਪਣਾ ਸਫ਼ਲ ਸਫ਼ਰ ਤੈਅ ਕਰ ਰਿਹਾ ਹਾਂ। ਹਿੰਦੀ, ਤੇਲਗੂ, ਤਮਿਲ, ਪੰਜਾਬੀ, ਗੁਜ਼ਰਾਤੀ ਦੇ ਨਾਲ ਨਾਲ ਰਾਜਸਥਾਨੀ ਟੀ ਵੀ ਸੀਰੀਅਲਜ਼ ਵਿਚ ਅਦਾਕਾਰ ਅਤੇ ਕਾਸਟਿੰਗ ਨਿਰਦੇਸ਼ਕ ਵਜੋਂ ਆਪਣੀਆ ਜਿੰਮੇਵਾਰੀਆਂ ਬਾਖੂਬੀ ਨਿਭਾ ਰਹੇ ਸੁਭਾਸ਼ ਆਪਣੀਆਂ ਅਗਲੀਆਂ ਯੋਜਨਾਵਾਂ ਸਬੰਧੀ ਦੱਸਦੇ ਹਨ ਕਿ ਮੁੰਬਈ ਵਿਚ ਅਜਕਲ ਓਟੀਟੀ ਪਲੇਟਫਾਰਮਜ਼ ਦਾ ਬੋਲਬਾਲਾ ਕਾਫ਼ੀ ਵੱਧ ਰਿਹਾ ਹੈ, ਜੋ ਨਵੀਆਂ ਪ੍ਰਤਿਭਾਵਾਂ ਨੂੰ ਉਭਾਰਨ ਅਤੇ ਉਨਾਂ ਦੇ ਨਾਂਅ ਨੂੰ ਚਾਰ ਚੰਨ ਲਾਉਣ ਵਿਚ ਅਹਿਮ ਯੋਗਦਾਨ ਦੇ ਰਿਹਾ ਹੈ । ਸੋ ਇਸੇ ਮੱਦੇਨਜ਼ਰ ਪੂਰਾ ਧਿਆਨ ਇਸੇ ਪਾਸੇ ਆਪਣਾ ਆਧਾਰ , ਪਹਿਚਾਣ , ਸਤਿਕਾਰ ਹੋਰ ਵਧਾਉਣ ਵੱਲ ਕੇਂਦਰਿਤ ਕਰ ਰਿਹਾ ਹਾਂ ਤਾਂ ਕਿ ਟੈਲੇਟ ਹੋਣ ਦੇ ਬਾਵਜੂਦ ਇੱਥੇ ਠੋਕਰਾਂ ਖਾਣ ਵਾਲੇ ਕਾਬਿਲ ਕਲਾਕਾਰਾਂ ਨੂੰ ਸਥਾਪਤੀ ਲਈ ਸਾਹਮਣੇ ਆਉਣ ਵਾਲੀਆਂ ਨਿਰਾਸਆਵਾਂ ਤੋਂ ਉਭਾਰਦਿਆਂ ਉਨਾਂ ਲਈ ਕੁਝ ਉਮਦਾ ਅਤੇ ਚੰਗੇਰਾ ਕੀਤਾ ਜਾ ਸਕੇ।

ਪਰਮਜੀਤ, ਫ਼ਰੀਦਕੋਟ ਮੁੰਬਈ
9855820713

......................................Disclaimer.................................... We do not guarantee/claim that the information we have gathered is 100% correct. Many of the Images used in Articles are not our property. Most of the images used in articles are collected from social media profiles of Celebrities and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing. ..... For articles, the authors are sole responsible. ......... ਹਰ ਖ਼ਬਰ ਜਾਂ ਵਿਚਾਰ ਜਾਂ ਰਚਨਾ ਲਈ ਸਬੰਧਿਤ ਪੱਤਰਕਾਰ ਜਾਂ ਲਿਖਾਰੀ ਜਿੰਮੇਵਾਰ ਹੈ। ਅਦਾਰੇ ਦਾ ਉਸ ਨਾਲ਼ ਸਹਿਮਤ ਹੋਣਾ ਜ਼ਰੂਰੀ ਨਹੀਂ।

Leave a Reply

Your email address will not be published. Required fields are marked *

%d bloggers like this: