ਮਾਂ

ss1

ਮਾਂ:  ਪਿ੍ੰ ਵਿਜੈ ਗਰਗ

ਉਸ ਦੀ ਮਾਂ ਦੀ ਇੱਕ ਅੱਖ ਨਹੀਂ ਸੀ,,,
ਉਹ ਕਹਿੰਦਾ ਮੇਰੇ ਸਕੂਲ ਨਾ ਆਇਆ ਕਰ ..ਨਾਲਦੇ ਮਖੌਲ ਉਡਾਉਂਦੇ ..ਕਾਣੀ ਦਾ ਪੁੱਤ ਕਹਿੰਦੇ !
ਫੇਰ ਵੀ ਓਹ ਅੱਧੀ ਛੁੱਟੀ ਵੇਲੇ ਸਕੂਲ ਦੁੱਧ ਦਾ ਗਿਲਾਸ ਜਾਂ ਰੋਟੀ ਲੈ ਪਹੁੰਚ ਜਾਂਦੀ …ਨਿਆਣਾ ਭੁੱਖਾ ਹੋਊ !
ਓਹ ਫੇਰ ਆਪਣੀ ਮਾਂ ਨੂੰ ਬੁਰਾ ਭਲਾ ਕਹਿੰਦਾ ..ਗਾਲਾਂ ਕਢਦਾ ..ਕਹਿੰਦਾ ਨਾ ਲਿਆਇਆ ਕਰ ਇਹ ਸਭ ਕੁਝ !
ਕਦੀ ਕਦੀ ਸੋਚਦਾ ਮਾਂ ਮਰ ਹੀ ਕਿਓਂ ਨਹੀਂ ਜਾਂਦੀ ,ਓਹ ਸਭ ਕੁਝ ਹੱਸ ਕੇ ਟਾਲ ਦਿੰਦੀ !
ਓਹ ਵੱਡਾ ਹੋਇਆ..ਨੌਕਰੀ ਤੇ ਲੱਗਾ..ਵਿਆਹ ਹੋਇਆ ..ਬੱਚੇ ਹੋ ਗਏ
 ਪਰ ਓਸ ਨੇ ਮਾਂ ਨੂੰ ਆਪਣੇ ਕੋਲ ਨਹੀਂ ਰੱਖਿਆ …ਕੇ ਕਿਤੇ ਕੋਈ ਓਸਦਾ ਮਜਾਕ ਨਾ ਉਡਾਵੇ ਕੇ “ਕਾਣੀ ਦਾ ਪੁੱਤ ਹੈ “
ਇੱਕ ਦਿਨ ਕੀ ਦੇਖਦਾ ..ਮਾਂ ਬਿਨਾ ਦਸਿਆਂ ਹੀ ਓਸਦੇ ਘਰ ਆ ਗਈ,,,
ਓਹ ਉਸਦੇ ਛੋਟੇ ਬੱਚਿਆਂ ਨਾਲ ਵਿਹੜੇ ਵਿਚ ਖੇਡ ਰਹੀ ਸੀ,
ਬੜਾ ਗੁੱਸਾ ਚੜ ਗਿਆ …ਗਾਲਾਂ ਕੱਢੀਆਂ …ਤੇ ਬੇਇੱਜਤ ਕਰ ਘਰੋਂ ਕੱਡ ਦਿੱਤਾ,,,
ਮਾਂ ਚੁੱਪ ਚਾਪ ਅੱਖਾਂ ਤੇ ਰੁਮਾਲ ਰੱਖ ਘਰੋਂ ਨਿੱਕਲੀ ਤੇ ਵਾਪਿਸ ਪਿੰਡ ਚਲੀ ਗਈ,,,
ਪਤਾ ਨਹੀਂ ਕਾਣੀ ਅੱਖ ਢੱਕ ਰਹੀ ਸੀ ਕੇ ਦੂਜੀ ਅੱਖ ਚੋਂ ਡਿੱਗੇ ਹੰਝੂ ਪੂੰਝ ਰਹੀ ਸੀ …..!
ਓਹ ਕੁੱਝ ਦਿਨ ਬਾਅਦ ਕਿਸੇ ਸਰਕਾਰੀ ਕੰਮ ਵਾਸਤੇ ਆਪਣੇ ਪਿੰਡ ਗਿਆ ..
ਤੇ ਪਤਾ ਲੱਗਾ ਕੇ ਮਾਂ ਜਹਾਨ ਨੂੰ ਅਲਵਿਦਾ ਆਖ ਗਈ ….!
ਪਰ ਓਸ ਵਾਸਤੇ ਇੱਕ ਚਿੱਠੀ ਰੱਖ ਗਈ…
ਚਿੱਠੀ ਵਿਚ ਲਿਖਿਆ ਸੀ ..
 “ਬੇਟਾ ਮੈਨੂੰ ਪਤਾ ਸੀ ਤੂੰ ਅੱਜ ਆਪਣੇ ਪਿੰਡ ਸਰਕਾਰੀ ਕੰਮ ਵਾਸਤੇ ਆਉਣਾ ਸੀ,,ਪਰ ਕੀ ਕਰਦੀ ..ਡਾਕਟਰਾਂ ਨੇ ਮੈਨੂੰ ਮੇਰੇ ਕੈੰਸਰ ਬਾਰੇ ਪਹਿਲਾਂ ਹੀ ਦੱਸ ਦਿੱਤਾ ਸੀ..ਕਿ ਮੈਂ ਤੇਰੇ ਆਉਣ ਤੱਕ ਜਿਉਂਦੀ ਨਹੀਂ ਰਹਿਣਾ ਸੀ,,,,
ਮੁਆਫ ਕਰੀਂ …ਤਾਂ ਹੀ ਤੈਨੂੰ ਤੇ ਤੇਰੇ ਬਚਿਆਂ ਨੂੰ ਆਖਰੀ ਵਾਰ ਦੇਖਣ ਤੇਰੇ ਕੋਲ ਸ਼ਹਿਰ ਗਈ ਸੀ,,,,
ਜਿਉਂਦਾ ਵਸਦਾ ਰਹਿ …ਹਾਂ ਸੱਚ ਇੱਕ ਹੋਰ ਗੱਲ,,,,
 “ਨਿੱਕੇ ਹੁੰਦਿਆਂ ਕਿਸੇ ਨੇ ਗੁਲੇਲ ਮਾਰ ਤੇਰੀ ਇੱਕ ਅੱਖ ਕਢ ਦਿੱਤੀ ਸੀ,,,
ਮੇਰੇ ਕਾਲਜੇ ਦਾ ਰੁੱਗ ਭਰਿਆ ਗਿਆ … ਮੇਰਾ ਪੁੱਤ ਸਾਰੀ ਜਿੰਦਗੀ ਇੱਕ ਅੱਖ ਨਾਲ ਜਮਾਨੇ ਨੂੰ ਦੇਖੇਗਾ …ਤੇ ਇੱਕ ਅੱਖ ਤੋਂ ਹੀਣਾ ਜਮਾਨੇ ਦੀਆਂ ਗੱਲਾਂ ਤੇ ਮਜਾਕ ਸਹੇਗਾ ..
ਡਾਕਟਰ ਨੂੰ ਕਿਹ ਆਪਣੀ ਖੁਦ ਦੀ ਅੱਖ ਕੱਢਵਾ ਕੇ ਤੇਰੇ ਲਗਵਾ ਦਿੱਤੀ ਸੀ ….ਸੋ ਜਿਉਂਦਾ ਵਸਦਾ ਰਹਿ ਮੇਰੇਆ ਪੁੱਤਰਾ..ਮੇਰੀਆਂ ਅਸੀਸਾਂ ਹਮੇਸ਼ਾਂ ਤੇਰੇ ਨਾਲ ਹਨ …..!
Share Button

Leave a Reply

Your email address will not be published. Required fields are marked *