ਮਾਂ

ss1

ਮਾਂ

ਬਸ ਇਕ ਤੂੰ ਨਹੀ ਹੈਂ ਕੋਲ ਮੇਰੇ
ਬਾਕੀ ਤਾਂ ਹੈ ਸਭ ਕੁੱਝ ਉਹੀ ਐ
ਸਭ ਤੋਂ ਕੀਮਤੀ ਸੀ,ਤੂੰ ਮੇਰੇ ਲਈ
ਵੱਖ ਕਾਤੋਂ ਦੱਸ ਮੈਥੋਂ,ਫਿਰ ਹੋਈ ਐ
ਰਿਸ਼ਤੇ ਸਭ ਅਨਮੋਲ ਨੇ,ਆਪਣੀ ਥਾਂ ਤੇ
ਪਰ ਘਾਟ ਮਾਂ ਦੀ ਪੂਰੀ, ਨਾ ਕਦੇ ਹੋਈ ਐ
ਲੱਖ ਦਿਲਾਸੇ ਦਿੰਦੀ ਦੁਨੀਆਂ,ਭਾਵੇਂ ਆ ਕੇ ਕੋਲ
ਪੀੜ ਜਾਣੇ ਕੁਲਤਾਰ ਉਹੀ,ਮਾਂ ਜਿਸਨੇ ਖੋਈ ਐ

ਕੁਲਤਾਰ ਸਿੰਘ
ਪੰਜਾਬੀ ਮਾਸਟਰ
ਸ. ਸੀ.ਸੈ.ਸਕੂਲ ਸਲੇਮਪੁਰ
ਰੂਪਨਗਰ।
ਮੋ:9463194483

Share Button

Leave a Reply

Your email address will not be published. Required fields are marked *