ਮਾਂ

ss1

ਮਾਂ

ਅੱਜ ਸਾਰੇ ਮਦਰਸ ਡੇ ਮਨਾਵਣਗੇ
ਮਾਂ ਲਈ ਸੁਹਣੇ ਸੰਦੇਸ਼ ਵੀ ਪਾਵਣਗੇ
ਬਹੁਤੇ ਤਾਂ ਅੱਜ ਕੇਕ ਵੀ ਲਿਆਵਣਗੇ
ਮਾਂ ਨਾਲ ਫੋਟੋਆਂ ਵੀ ਖਿੱਚਵਾਵਣਗੇ
ਫਿਰ ਉਸ ਨੂੰ ਫੇਸਬੁੱਕ ਤੇ ਸਜਾਵਣਗੇ
ਫਿਰ ਲਾਈਕ ਦੇ ਢੇਰ ਲੱਗ ਜਾਵਣਗੇ
ਚੱਲੋ ਚੰਗਾ ਇਸੇ ਬਹਾਨੇ ਹੀ ਸਹੀ
ਇੱਕ ਦਿਨ ਤਾਂ ਮਾਂ ਨਾਲ ਬਿਤਾਵਣਗੇ
ਕਾਸ਼ ਰੋਜ ਮਦਰਸ,ਫਾਦਰਸ ਡੇ ਆਵੇ
ਹਰ ਬੱਚਾ ਮਾਪਿਆਂ ਨਾਲ ਇੰਝ ਹੀ
ਹਰ ਰੋਜ ਹਰ ਪਲ ਹਰ ਘੜੀ ਬਿਤਾਵੇ
ਖਤਮ ਹੋ ਜਾਣ ਸਾਰੇ ਬਿਰਧ ਆਸ਼ਰਮ
ਕੋਈ ਵੀ ਬਜੁਰਗ ਠੋਕਰਾਂ ਨਾ ਖਾਵੇ
ਸੁਖੀ ਰਹਿੰਦੇ ਉਹੀ ਜੋ ਮਾਪਿਆਂ ਦੀ
ਜਿਊਂਦੇ ਜੀਅ ਕਦਰ ਪਾਉਣਗੇ
ਨਹੀਂ ਤਾਂ ‘ਅਮਰ’ ਤੇਰੇ ਆਂਗੂੰ ਬੈਠੇ
ਫਿਰ ਬਾਅਦ ਵਿੱਚ ਪਛਤਾਉਣਗੇ

ਅਮਰਦੀਪ ਕੌਰ

Share Button

Leave a Reply

Your email address will not be published. Required fields are marked *