ਮਾਂ-ਬੋਲੀ

ss1

ਮਾਂ-ਬੋਲੀ

    “..ਮੇਰੇ ਲਾਲ ਦੇ ਲਾਲ, ਲਾਲ ਜਿਹੇ ਲਾਲ….।” ਬਾਹਰ ਗਲੀ ਵਿੱਚ ਕੰਧ ਦੀ ਛਾਂਵੇਂ ਪੀੜ੍ਹੀ ਡਾਹ ਕੇ ਬੈਠੀ ਮਾਤਾ ਪੋਤੇ ਨੂੰ ਝੋਲੀ ‘ਚ ਲਿਟਾ ਕੇ ਬੜੀ ਹੀ ਮਿੱਠੀ ਆਵਾਜ਼ ਵਿੱਚ ਘੋੜੀ ਗਾ ਰਹੀ ਸੀ।ਮੇਰੇ ਪੈਰਾਂ ਨੂੰ ਜਿਵੇਂ ਕਿਸੇ ਚੀਜ਼ ਨੇ ਬੰਨ੍ਹ ਲਿਆ ਸੀ, ਮੈਂ ਚੁੱਪ ਚਾਪ ਖੜ੍ਹਾ ਸੁਣਨ ਲੱਗਾ।ਬੱਚੇ ਦੇ ਹਿਲਣ ਤੇ ਮਾਤਾ ਨੇ ਮੇਰੇ ਵੱਲ ਵੇਖਿਆ। “ਬਹੁਤ ਵਧੀਆ ! ਨਾ ਜਾਣੇ ਕਿੰਨੇ ਚਿਰ ਬਾਅਦ ਮਿੱਠੀ ਆਵਾਜ਼ ਅਤੇ ਘੋੜੀ ਸੁਣਨ ਨੂੰ ਮਿਲੀ।” ਮੈਂ ਕਿਸੇ ਵਜਦ ਵਿੱਚ ਆ ਗਿਆ ਸੀ।ਮਾਤਾ ਨੇ ਮੁਸਕਰਾ ਕੇ ਮੇਰਾ ਸਵਾਗਤ ਕੀਤਾ।ਮੈਂ ਆਪਣੇ ਬਾਰੇ ਅਤੇ ਆਉਣ ਦਾ ਕਾਰਨ ਦੱਸਿਆ ਅਤੇ ਪੂਰੇ ਪਰਿਵਾਰ ਦੇ ਅੰਕੜੇ ਨੋਟ ਕਰਾਉਣ ਲਈ ਕਿਹਾ। “ਪੁੱਤ ਅੰਦਰ ਨੂੰਹ-ਰਾਣੀ ਬੈਠੀ ਹੈ, ਉਸ ਨਾਲ ਗੱਲ ਕਰਲੈ।ਸਾਡਾ ਵੇਲਾ ਗਿਆ।” ਮਾਤਾ ਨੇ ਡੂੰਘਾ ਸਾਹ ਲੈਂਦਿਆਂ ਅੰਦਰ ਵੱਲ ਇਸ਼ਾਰਾ ਕਰ ਦਿੱਤਾ।ਕਮਰੇ ਵਿੱਚ ਨੌਜਵਾਨ ਔਰਤ ਟੀਵੀ ਤੇ ਪੰਜਾਬੀ ਗੀਤ ਸੁਣਦੀ ਹੋਈ ਨਾਲ ਗੁਣ ਗੁਣਾ ਰਹੀ ਸੀ।ਮੈਂ ਆਵਾਜ਼ ਦੇ ਅੰਦਰ ਗਿਆ ਅਤੇ ਟੱਬਰ ਦੇ ਜੀਆਂ ਸਬੰਧੀ ਪੁੱਛਣ ਲੱਗਾ। “ਕੀ ਮਾਤਾ ਜੀ ਘਰ ਵਿੱਚ ਵੱਡੇ ਨੇ ਜਾਂ ਕੋਈ ਹੋਰ ?” ਮੈਂ ਫਾਰਮ ਖੋਲਦਿਆਂ ਪੁਛਿਆ। “ਹਾਂ ਬੁੱਢੀ ਵੱਡੀ ਆ।” ਨੂੰਹ ਨੇ ਰੁੱਖਾ ਜਿਹਾ ਜਵਾਬ ਦਿੱਤਾ।ਲੋੜ ਮੁਤਾਬਕ ਮੈਂ ਆਪਣਾ ਫਾਰਮ ਭਰਦਾ ਰਿਹਾ। ਮਾਂ-ਬੋਲੀ ਸਬੰਧੀ ਪੁਛਣ ਤੇ ਉਸਨੇ ਦੱਸਿਆ,”ਵੋਹ ਤੋ ਬਈਆ …।” ਮੈਨੂੰ ਸਮਝ ਨਹੀਂ ਸੀ ਆ ਰਹੀ ਮਾਂ ਅਤੇ ਮਾਂ-ਬੋਲੀ ਦੇ ਵਿਸਾਰਨ ਸਬੰਧੀ ਆਖਰ ਸਾਡੀ ਕਿਹੜੀ ਮਜਬੂਰੀ ਹੈ।

ਗੁਰਮੀਤ ਸਿੰਘ ਮਰਾੜ੍ਹ
ਸੰ:9501400397

Share Button

Leave a Reply

Your email address will not be published. Required fields are marked *