ਮਾਂ-ਬਾਪ ਆਪਦੀ ਹਵਸ ਪੂਰੀ ਕਰਕੇ, ਬੱਚੇ ਦੀ ਜਾਨ ਖ਼ਤਰੇ ਵਿੱਚ ਪਾ ਦਿੰਦੇ ਹਨ

ss1

ਮਾਂ-ਬਾਪ ਆਪਦੀ ਹਵਸ ਪੂਰੀ ਕਰਕੇ, ਬੱਚੇ ਦੀ ਜਾਨ ਖ਼ਤਰੇ ਵਿੱਚ ਪਾ ਦਿੰਦੇ ਹਨ

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ  satwinder_7@hotmail.com

ਪ੍ਰੇਮ ਦੇ ਪਿੰਡ ਹੋਰ ਕੋਈ ਆਪਦਾ ਨਹੀਂ ਸੀ। ਪ੍ਰੇਮ ਦੇ ਜਾਣ ਪਿੱਛੋਂ ਕੈਲੋ ਆਪਦੇ ਮਾਪਿਆਂ ਦੇ ਘਰ ਰਹਿਣ ਲੱਗ ਗਈ ਸੀ। ਦੂਜੇ ਮਹੀਨੇ ਹੀ ਕੈਲੋ ਨੂੰ ਪਤਾ ਲੱਗ ਗਿਆ ਸੀ। ਜਦੋਂ ਉਸ ਨੂੰ ਮਹੀਨੇ ਪਿੱਛੋਂ ਆਪਦੇ ਵਿੱਚ ਪਰਿਵਰਤਨ ਦਿਸਣ ਲੱਗਾ। ਉਸ ਨੂੰ ਮਹੀਨਾ ਬੰਦ ਹੋ ਗਿਆ ਸੀ। ਉਸ ਦੇ ਸਰੀਰ ਵਿੱਚ ਅਕੜਾ ਸ਼ੁਰੂ ਹੋ ਗਿਆ ਸੀ। ਛਾਤੀਆਂ ਤੇ ਢਿੱਡ ਤਣਾਅ ਵਿੱਚ ਆਉਣੇ ਸ਼ੁਰੂ ਹੋ ਗਏ। ਉਸ ਦਾ ਜੀਅ ਕੱਚਾ ਹੋਣ ਲੱਗਾ। ਉਹ ਬਾਰ-ਬਾਰ ਉੱਛਲ ਰਹੀ ਸੀ। ਉਸ ਦੀ ਮੰਮੀ ਨੇ ਕਿਹਾ, “ ਤੇਰੇ ਮੂੰਹ ਦਾ ਰੰਗ ਬਦਲਿਆ ਲੱਗਦਾ ਹੈ। ਉਲਟੀਆਂ ਵੀ ਲੱਗੀਆਂ ਹੋਈਆਂ ਹਨ। ਮੈਨੂੰ ਲੱਗਦਾ ਹੈ। ਤੈਨੂੰ ਬੱਚਾ ਠਹਿਰ ਗਿਆ ਹੈ। “ “ ਮੈਂ ਡਾਕਟਰ ਦੇ ਕੋਲ ਜਾ ਕੇ ਆਉਂਦੀ ਹਾਂ। “ “ ਡਾਕਟਰ ਦੇ ਕੋਲ ਫਿਰ ਜਾਵੀਂ। ਪ੍ਰੇਮ ਨੂੰ ਦੱਸਦੇ। ਮੈਨੂੰ ਖ਼ਬਰ ਚੰਗੀ ਹੀ ਲੱਗਦੀ ਹੈ। “ “ ਉਸ ਨੂੰ ਫ਼ੋਨ ਕਰਕੇ ਦੱਸ ਦਿੰਦੀ ਹਾਂ। “ਕੈਲੋ ਨੇ ਪ੍ਰੇਮ ਨੂੰ ਫ਼ੋਨ ਕੀਤਾ। ਪ੍ਰੇਮ ਨੇ ਕਿਹਾ, “ ਮੈਨੂੰ ਤਿੰਨ ਛੁੱਟੀਆਂ ਹਨ। ਗੁੱਡ ਫਰਾਈਡੇ ਮਨਾਂ ਰਹੇ ਹਾਂ। ਦੋਸਤਾਂ ਨਾਲ ਬੈਠਾ ਸ਼ਰਾਬ ਪੀ ਰਿਹਾ ਹਾਂ। ਇੱਥੇ ਦੀ ਜ਼ਿੰਦਗੀ ਬਹੁਤ ਰੁਝੇਵਿਆਂ ਵਾਲੀ ਹੈ। ਐਵੇਂ ਫ਼ੋਨ ਨਾਂ ਕਰਿਆ ਕਰ। ਪਾਰਟੀ ਦਾ ਸੁਆਦ ਕਿਰਕਰਾ ਕਰ ਦਿੱਤਾ ਹੈ।“ “ ਮੈਂ ਜ਼ਰੂਰੀ ਗੱਲ ਕਰਨੀ ਸੀ। ਕੁੱਝ ਦੱਸਣਾ ਸੀ। “ “ ਕੈਲੋ ਮੇਰੇ ਕੋਲ ਵਾਧੂ ਗੱਲਾਂ ਸੁਣਨ ਦਾ ਸਮਾਂ ਨਹੀਂ ਹੈ। ਫ਼ੋਨ ਰੱਖਦੇ। “ “ ਮੈਨੂੰ ਉਲਟੀਆਂ ਲੱਗੀਆਂ ਹਨ। ਦਿਲ ਕੱਚਾ-ਕੱਚਾ ਹੋ ਰਿਹਾ ਹੈ। “ ਮੈਨੂੰ ਕਿਉਂ ਦੱਸਦੀ ਹੈ? ਕੀ ਮੈਂ ਡਾਕਟਰ ਹਾਂ? ਇੰਨੀ ਵੀ ਸਾਇੰਸ ਨੇ ਤਰੱਕੀ ਨਹੀਂ ਕੀਤੀ। ਜੋ ਮੈਂ ਤੇਰਾ ਇਲਾਜ ਫ਼ੋਨ ਰਾਹੀਂ ਕਰ ਦੇਵਾਂਗਾ। ਮੇਰਾ ਸਮਾਂ ਖ਼ਰਾਬ ਕਰਨ ਦੀ ਥਾਂ ਕੋਈ ਦਵਾਈ ਖਾ ਕੇ, ਇਲਾਜ ਕਰ। “ “ ਪ੍ਰੇਮ ਇਹ ਉਹ ਗੱਲ ਨਹੀਂ ਹੈ। ਲੱਗਦਾ ਹੈ, ਮੈਂ ਮਾਂ ਬਣਨ ਵਾਲੀ ਹਾਂ। “  “ ਕੈਲੋ ਤੂੰ ਮੇਰਾ ਦਿਮਾਗ਼ ਖ਼ਰਾਬ ਨਾਂ ਕਰ। ਮੈਨੂੰ ਬਾਪ ਬਣਨ ਦਾ ਸ਼ੌਕ ਨਹੀਂ ਹੈ। ਇਸ ਨੂੰ ਦਫ਼ਾ ਕਰਦੇ। “

ਕੈਲੋ ਨੂੰ ਇਸ ਗੱਲ ਦੀ ਉਮੀਦ ਨਹੀਂ ਸੀ। ਉਸ ਨੇ ਕਿਹਾ, “ ਮੈਂ ਆਪਦੇ ਬੱਚੇ ਨੂੰ ਮਰਵਾ ਨਹੀਂ ਸਕਦੀ। ਇਹ ਕੱਤਲ ਮੈਂ ਨਹੀਂ ਕਰਨਾ। “  “ ਮੈਂ ਵਿਆਹ ਇੰਡੀਆ ਕਰਾਇਆ ਹੈ। ਤੇਰੇ ਇੱਥੇ ਕੈਨੇਡਾ ਆਈ ਤੋਂ ਪਾਰਟੀ ਕਰਨੀ ਹੈ। ਮੈਂ ਨਹੀਂ ਚਾਹੁੰਦਾ, ਤੂੰ ਇੱਥੇ ਢਿੱਡ ਕੱਢ ਕੇ ਆਵੇ। ਜੇ ਤੂੰ ਹੁਣ ਮੇਰੇ ਆਖੇ ਨਹੀਂ ਲੱਗਦੀ। ਕੈਨੇਡਾ ਆ ਕੇ, ਮੇਰੀ ਗੱਲ ਕਿਥੇ ਮੰਨੇਗੀ? ਮੈਨੂੰ ਤੇਰੇ ਵਰਗੀ ਜ਼ਨਾਨੀ ਦੀ ਲੋੜ ਨਹੀਂ ਹੈ। ਮੈਂ ਅਪਲਾਈ ਕਰ ਦਿੱਤੀ ਸੀ। ਜੇ ਬੱਚਾ ਨਹੀਂ ਗਿਰਾਉਣਾ। ਮੈਂ ਸਪੋਨਸਰ ਸ਼ਿਪ ਕੈਨਸਲ ਕਰਵਾ ਦਿੰਦਾਂ ਹਾਂ। ਮੈਂ ਤੈਨੂੰ ਕੈਨੇਡਾ ਨਹੀਂ ਸੱਦਣਾ। ਇੰਡੀਆ ਰਹਿਕੇ, ਇਸੇ ਨੂੰ ਖਿਡਾਈ ਚੱਲੀ। ਮੈਨੂੰ ਸੋਮਵਾਰ ਤੱਕ ਦੱਸ ਦੇਵੀ। ਕੀ ਤੂੰ ਬੱਚਾ ਚਾਹੁੰਦੀ ਹੈ। ਜਾਂ ਖ਼ਸਮ  ਚਾਹੀਦਾ ਹੈ? “ ਕੈਲੋ ਦੇ ਹੋਸ਼ ਉੱਡ ਗਏ। ਹਰ ਕੁੜੀ ਦੇ ਮਨ ਵਿੱਚ ਮਾਂ ਬਣਨ ਦਾ ਸੁਪਨਾ ਹੁੰਦਾ ਹੈ। ਉਹ ਕਦੇ ਇਹ ਨਹੀਂ ਸੋਚਦੀ। ਉਹ ਧੀ ਜਾਂ ਪੁੱਤਰ ਦੀ ਹੀ ਮਾਂ ਬਣੇਗੀ। ਉਸ ਨੂੰ ਆਸ ਹੁੰਦੀ ਹੈ। ਉਹ ਮਾਂ ਜ਼ਰੂਰ ਬਣੇਗੀ। ਮਾਂ ਬਣਨ ਲਈ ਬਹੁਤ ਮੁਸੀਬਤਾਂ ਵਿੱਚੋਂ ਨਿਕਲਣਾ ਪੈਂਦਾ ਹੈ। ਜਦੋਂ ਬੱਚੇ ਦਾ ਬਾਪ ਹੀ ਉਸ ਦੀ ਜ਼ੁੰਮੇਵਾਰੀ ਉਠਾਉਣ ਲਈ ਤਿਆਰ ਨਾਂ ਹੋਵੇ। ਬਹੁਤ ਸਾਰੀਆਂ ਔਰਤਾਂ ਬੱਚਾ ਪੈਦਾ ਕਰਨ ਦਾ ਹੌਸਲਾ ਛੱਡ ਜਾਂਦੀਆਂ ਹਨ। ਇਕੱਲੀ ਔਰਤ 10 ਮਹੀਨੇ ਦੀ ਸਜਾ ਵੀ ਨਹੀਂ ਭੁਗਤਣੀ ਚਾਹੁੰਦੀ। ਬੱਚਾ ਜੰਮ ਕੇ ਪਲਾਣਾਂ ਵੀ ਤਾਂ ਉਮਰ ਭਰ ਲਈ ਹੱਥ ਕੜ੍ਹੀ ਲੱਗਣ ਵਾਲੀ ਗੱਲ ਹੈ। ਜ਼ਿਆਦਾਤਰ ਔਰਤਾਂ ਮਰਦ ਦਾ ਸਹਾਰਾ ਹੀ ਭਾਲਦੀਆਂ ਹਨ। ਕਰੋੜਾ ਵਿਚੋਂ ਕੋਈ ਹੀ ਦਲੇਰ ਮਾਂ ਹੁੰਦੀ ਹੈ। ਜੋ ਐਸੇ ਹਰਾਮੀ ਪਿਉ ਦੀ ਔਲਾਦ ਨੂੰ ਜਨਮ ਦੇ ਕੇ ਪਾਲਣ ਦੀ ਜ਼ੌਰਤ ਕਰਦੀ ਹੈ। ਹੋਰ ਸਬ ਔਰਤਾਂ ਐਸੀ ਮੁਸ਼ਕਲ ਦੀ ਘੜੀ ਵਿੱਚ ਸੌਖਾ ਰਾਹ ਲੱਭਦੀਆਂ ਹਨ।

ਕੈਲੋ ਨੇ ਵੀ ਇਹੀ ਕੀਤਾ। ਉਸ ਨੇ ਆਪਦੀ ਮਾਂ ਨੂੰ ਸਾਰੀ ਗੱਲ ਦੱਸ ਦਿੱਤੀ। ਮਾਂ ਨੇ ਵੀ ਐਸੇ ਬੰਦੇ ਦੀ ਔਲਾਦ ਕੀ ਕਰਨੀ ਸੀ? ਉਸ ਨੇ ਕਿਹਾ, “ ਤੂੰ ਰਾਜੀ ਨੂੰ ਨਾਲ ਲੈ ਜਾ। ਡਾਕਟਰ ਦੀ ਸਲਾਹ ਚੰਗੀ ਤਰਾਂ ਲੈ ਲਈ। ਤੈਨੂੰ ਕੋਈ ਮਸੀਬਤ ਨਾਂ ਆ ਜਾਵੇ। “ ਕੈਲੋ ਨੇ ਰਾਜੀ ਨੂੰ ਕਿਹਾ, “ ਮੇਰੀ ਸਹਿਤ ਠੀਕ ਨਹੀਂ ਹੈ। ਮੈਂ ਡਾਕਟਰ ਕੋਲ ਜਾਣਾ ਹੈ। “ ਤੂੰ ਮੇਰੇ ਨਾਲ ਚੱਲ। ਮੈਨੂੰ ਚੱਕਰ ਵੀ ਆ ਰਹੇ ਹਨ। “ ਰਾਜੀ ਨੇ ਕਿਹਾ, “ ਹੁਣੇ ਡਾਕਟਰ ਕੋਲ ਜਾਣਾ ਚਾਹੀਦਾ ਹੈ। ਰਾਜੂ ਨੇ ਲੁਧਿਆਣੇ ਜਾਣਾ ਹੈ। ਆਪਾਂ ਨੂੰ ਡਾਕਟਰ ਦੇ ਛੱਡ ਦੇਵੇਗਾ। ਮੁੜਦਾ ਹੋਇਆ ਲੈ ਵੀ ਆਵੇਗਾ। “ ਦੋਂਨੇਂ ਜਾਣੀਆਂ ਡਾਕਟਰ ਕੋਲ ਚਲੀਆਂ ਗਈਆਂ। ਡਾਕਟਰ ਨੇ ਚੈੱਕਅਪ ਕਰਕੇ ਦੱਸਿਆ, “ ਕੈਲੋ ਤੂੰ ਮਾਂ ਬਣਨ ਵਾਲੀ ਹੈ। “ “ ਡਾਕਟਰ ਮੈਂ ਮਾਂ ਨਹੀਂ ਬਣਨਾਂ ਚਾਹੁੰਦੀ। ਇਸ ਦਾ ਬਾਪ ਕੈਨੇਡਾ ਵਿੱਚ ਹੈ। ਪਤਾ ਨਹੀਂ ਪੇਪਰ ਬਣਨ ਨੂੰ ਕਿੰਨਾ ਚਿਰ ਲੱਗ ਜਾਵੇ? ਮੈਂ ਨਹੀਂ ਚਾਹੁੰਦੀ, ਮੇਰਾ ਬੱਚਾ ਇੱਥੇ ਰੁਲਦਾ ਰਹੇ। ਬੱਚਾ ਪੈਦਾ ਕਰਕੇ, ਮੈਂ ਕੈਨੇਡਾ ਚੱਲੀ ਜਾਵਾਂ। “ ਰਾਜੀ ਨੇ ਕਿਹਾ, “ ਤੂੰ ਐਸੇ ਨਾਂ ਕਹਿ, ਤੇਰਾ ਬੱਚਾ ਅਸੀਂ ਸੰਭਲ਼ਾਂਗੇ। “ “ ਬੱਚੇ ਦੀ ਮਾਂ ਮੈਂ ਹਾਂ। ਮੈਂ ਬੱਚਾ ਨਹੀਂ ਚਾਹੁੰਦੀ। “ ਡਾਕਟਰ ਨੇ ਕਿਹਾ, “ ਪ੍ਰੇਸ਼ਾਨੀ ਦੀ ਕੋਈ ਗੱਲ ਨਹੀਂ ਹੈ। ਕੇਸ ਹੁਣੇ ਰਫ਼ਾ-ਦਫ਼ਾ ਕਰ ਦਿੰਦੀ ਹਾਂ। ਤੂੰ ਹੁਣੇ ਹੀ ਫਿਰ ਛਮਕ ਵਰਗੀ ਹੋ ਜਾਵੇਗੀ। 5000 ਹਜ਼ਾਰ ਰੁਪਿਆ ਜਮਾਂ ਕਰਾ ਦਿਉ। ਹੁਣੇ ਅੱਧੇ ਘੰਟੇ ਵਿੱਚ ਗਰਭਪਾਤ ਕਰ ਦਿੰਦੀ ਹਾਂ। “ ਕੈਲੋ ਕੋਲ ਪੈਸੇ ਲੈ ਕੇ ਗਈ ਸੀ। ਫ਼ੀਸ ਜਮਾਂ ਕਰਾ ਦਿੱਤੀ। ਡਾਕਟਰ ਨਾਲ ਦੋ ਨਰਸਾਂ ਕੈਲੋ ਦੇ ਦੁਆਲੇ ਹੋ ਗਈਆਂ। ਕੈਲੋ ਨੂੰ ਥੋੜ੍ਹਾ ਜਿਹਾ ਬੇਹੋਸ਼ ਕਰਨ ਦੇ ਟਿੱਕੇ ਲੱਗਾ ਦਿੱਤੇ। ਕੈਲੋ ਦੇ ਗਰਭ ਉੱਤੇ ਕੈਂਚੀਆਂ ਛੁਰੀਆਂ ਚੱਲਣ ਲੱਗੀਆਂ। ਖ਼ੂਨ ਦਾ ਛੱਪੜ ਲੱਗ ਗਿਆ ਸੀ। ਬਾਟਿਆਂ ਵਿੱਚ ਖ਼ੂਨ ਨੂੰ ਸੰਭਾਲਿਆ ਜਾ ਰਿਹਾ ਸੀ। ਤਿੰਨ ਮਹੀਨਿਆਂ ਦਾ ਭਰੂਣ ਟੈਇਲਟ ਵਿੱਚ ਫ਼ਲੱਸ਼ ਕਰ ਦਿੱਤਾ ਸੀ। ਇਹ ਮਰਿਆ ਜਾਂ ਕਿੰਨਾ ਚਿਰ ਤੜਫਿਆ? ਮਾਂ ਤੇ ਡਾਕਟਰ ਬੇਖ਼ਬਰ ਸਨ। ਪਿਉ ਪ੍ਰੇਮ ਸ਼ਰਾਬ ਦੇ ਨਸ਼ੇ ਵਿੱਚ ਸੀ। ਭਰੂਣ ਹੀ ਜਾਣੇ, ਉਸ ਤੇ ਕੀ ਬੀਤੀ? ਉਸ ਨੂੰ ਕਾਹਦੀ ਸਜ਼ਾ ਮਿਲੀ ਸੀ? ਮਾਂ-ਬਾਪ ਆਪਦੀ ਹਵਸ ਪੂਰੀ ਕਰਕੇ, ਬੱਚੇ ਦੀ ਜਾਨ ਖ਼ਤਰੇ ਵਿੱਚ ਪਾ ਦਿੰਦੇ ਹਨ। ਕੈਲੋ ਨੇ ਦੋ ਚਾਰ ਚੀਕਾਂ ਵੀ ਮਾਰੀਆਂ। ਕੈਲੋ ਨੂੰ ਦਰਦ ਤਾਂ ਹੋਣਾ ਹੀ ਸੀ। ਮਾਂ ਦੀ ਜਾਨ ਨਾਲੋਂ, ਭਰੂਣ ਬੱਚੇ ਦੀ ਜਾਨ ਨੂੰ ਕੈਂਚੀਆਂ ਨਾਲ ਵਡਿਆ ਜਾ ਰਿਹਾ ਸੀ। ਕੈਨੇਡਾ ਤੇ ਕੈਨੇਡੀਅਨ ਪਤੀ ਦੇ ਨਸ਼ੇ ਵਿੱਚ ਇਹ ਦਰਦ ਕੁੱਝ ਵੀ ਨਹੀਂ ਸੀ। ਮਾਂ ਬੱਚੇ ਦੀ ਮਮਤਾ ਭੁੱਲ ਗਈ ਸੀ। ਅਸਲ ਵਿੱਚ ਮਮਤਾ ਤੇ ਖ਼ਾਨਦਾਨ ਦੇ ਚਿਰਾਗ਼ ਦੀ ਦੁਹਾਈ ਵੀ ਗੱਲਾਂ-ਬਾਤਾਂ ਹੀ ਹਨ। ਸਬ ਕੁੱਝ ਮਤਲਬ ਤੇ ਨਿਰਭਰ ਕਰਦਾ ਹੈ। ਬੰਦਾ ਬਹੁਤ ਸ਼ਿਲਫਿਸ ਹੈ।

ਕੈਲੋ ਦੇ ਕੈਨੇਡਾ ਆਉਣ ਦੇ ਪੇਪਰ ਬਣ ਰਹੇ ਸਨ। ਇਸ ਲਈ ਉਸ ਨੂੰ ਪ੍ਰੇਮ ਦੀ ਹਰ ਗੱਲ ਮੰਨਣੀ ਪੈਣੀ ਸੀ। ਕੈਲੋ ਦਾ ਪ੍ਰੇਮ ਨਾਲ ਵਿਆਹ ਹੋਇਆ ਸੀ। ਹੁਣ ਕੈਲੋ ਉਸ ਦੀ ਜਾਇਦਾਦ ਸੀ। ਆਪਣੀ ਵਿਆਹੀ ਔਰਤ ਨਾਲ ਜੋ ਚਾਹੇ ਕਰੇ। ਉਸ ਨੂੰ ਪਿਆਰ ਨਾਲ ਰੱਖੇ ਜਾਂ ਡਰਾ, ਧਮਕਾ ਕੇ ਰੱਖੇ। ਔਰਤ ਵੈਸੇ ਵੀ ਪਤੀ ਅੱਗੇ ਸਾਰੇ ਹਥਿਆਰ ਸਿੱਟ ਦਿੰਦੀ ਹੈ। ਪਤੀ ਕਹੇ ਉੱਠ ਜਾ, ਸੌਂ ਜਾ ਸਬ ਉਸੇ ਦਾ ਹੁਕਮ ਚੱਲਦਾ ਹੈ। ਜਿਸ ਦੇ ਘਰ ਵਿੱਚ ਜਾਈਏ, ਉਸੇ ਦਾ ਕਾਨੂੰਨ ਮੰਨਣਾ ਪੈਂਦਾ ਹੈ। ਸਿਆਣੇ ਕਹਿੰਦੇ ਹਨ,” ਜੋ ਔਰਤ ਆਪਦੇ ਖ਼ਸਮ ਦੀ ਗੱਲ ਨਹੀਂ ਮੰਨਦੀ। ਉਹ ਦਰ-ਦਰ ਭਟਕਦੀ ਹੈ। “ ਹੁਣ ਸੋਚਣਾ ਹੈ ਜੇ ਖ਼ਸਮ ਖੂਹ ਵਿੱਚ ਧੱਕਾ ਦੇਵੇ, ਕੀ ਛਾਲ ਮਾਰ ਦੇਣੀ ਚਾਹੀਦੀ ਹੈ? ਪਤਨੀ ਨੂੰ ਪਤੀ ਦੇ ਕਹੇ ਵਿੱਚ ਰਹਿਣਾ ਪੈਂਦਾ ਹੈ। ਆਪ ਪਤੀ ਜੋ ਮਰਜ਼ੀ ਕਰਦਾ ਫਿਰੇ ਸਬ ਮੁਆਫ਼ ਹੈ। ਚਾਰ ਮਹੀਨੇ ਕੈਲੋ ਦੇ ਪੇਪਰ ਬਣਨ ਵਿੱਚ ਲੱਗ ਗਏ ਸਨ।

ਕੁੜੀਆਂ ਨੂੰ ਦੇਖ ਕੇ, ਪ੍ਰੇਮ  ਦੀਆਂ ਲਾਰਾਂ ਟਪਕਣ ਲੱਗ ਪੈਂਦੀਆਂ ਸਨ। ਪੜ੍ਹਨ ਵਾਲੀਆਂ ਕਈ ਕਈ ਕੁੜੀਆਂ ਪੜ੍ਹਾਈ ਕਰਨ ਵਰਕ ਪਰਮਿਟ ‘ਤੇ ਆਈਆਂ ਹੋਈਆਂ ਸਨ। ਪ੍ਰੇਮ ਨਾਲ ਪੜ੍ਹਨ ਵਾਲੀ ਕੁੜੀ ਰਮਨ ਵੀ ਪੜ੍ਹਾਈ ਕਰਨ ਲਈ ਕੈਨੇਡਾ ਆਈ ਹੋਈ ਸੀ। ਉਸ ਨੂੰ ਪਤਾ ਲੱਗ ਗਿਆ ਸੀ। ਪ੍ਰੇਮ ਕੈਨੇਡੀਅਨ ਸਿਟੀਜ਼ਨ ਹੈ। ਰਮਨ ਨੂੰ ਹੋਰ ਕੁੱਝ ਜਾਣਨ ਦੀ ਜ਼ਰੂਰਤ ਹੀ ਨਹੀਂ ਸੀ। ਇਹ ਪ੍ਰੇਮ ਦੇ ਦੁਆਲੇ ਆਪਦੇ ਲਾਲਚ ਲਈ ਹੋਈ ਸੀ। ਉਸ ਨੂੰ ਕਿਸੇ ਨੇ ਦੱਸ ਦਿੱਤਾ ਸੀ। ਜੇ ਕਿਸੇ ਕੱਚੀ ਔਰਤ ਨੂੰ, ਕਿਸੇ ਵੀ ਕੈਨੇਡਾ ਦੇ ਵਿੱਚ ਰਹਿੰਦੇ, ਕੱਚੇ ਜਾਂ ਪੱਕੇ ਮਰਦ ਦਾ ਬੱਚਾ ਪੈਦਾ ਹੋ ਜਾਵੇ। ਬੱਚਾ ਕੈਨੇਡਾ ਦੀ ਧਰਤੀ ਤੇ ਜੰਮਦਾ ਹੈ ਕੈਨੇਡਾ ਦਾ ਨਾਗਰਿਕ ਬਣ ਜਾਂਦਾ। ਬੱਚਾ ਪਾਲਣ ਲਈ ਮਾਂ ਨੂੰ ਬੱਚੇ ਦੇ ਨਾਲ ਕੈਨੇਡਾ ਵਿੱਚ ਰਹਿਣ ਦੀ ਇਜਾਜ਼ਤ ਮਿਲ ਜਾਂਦੀ ਹੈ। ਰਮਨ ਨੂੰ ਤਾਂ ਪ੍ਰੇਮ ਕੈਨੇਡੀਅਨ ਮਿਲ ਗਿਆ ਸੀ। ਇੱਕੋ ਤੀਰ ਨਾਲ ਦੋ ਸ਼ਿਕਾਰ ਹੱਥ ਲੱਗਣ ਵਾਲੇ ਸਨ।

ਪ੍ਰੇਮ ਉਸ ਨਾਲ ਸਮਾਂ ਗੁਜ਼ਾਰਨ ਲਈ ਫਿਰਦਾ ਸੀ। ਰਮਨ ਵਰਗੀਆਂ ਉਸ ਦੀ ਜ਼ਿੰਦਗੀ ਵਿੱਚ ਪਹਿਲਾਂ ਵੀ ਆ ਚੁੱਕੀਆਂ ਸਨ। ਉਹ ਐਸੀਆਂ ਕੁੜੀਆਂ ਨੂੰ ਰਾਤ ਬੀਤੀ ਵਾਂਗ ਸਮਝਦਾ ਸੀ। ਅਗਲੇ ਦਿਨ ਨਵੇਂ ਦਿਨ ਵਾਂਗ ਹੋਰ ਕੁੜੀ ਮਿਲ ਜਾਂਦੀ ਹੈ। ਕੈਲੋ ਦੀ ਕਮੀ ਮਹਿਸੂਸ ਨਹੀਂ ਹੁੰਦੀ ਸੀ। ਪਤਨੀ ਤਾਂ ਹੁੰਦੀ ਹੀ ਸ਼ੋ-ਪੀਸ ਹੈ। ਮਜ਼ੇ ਤਾਂ ਬਾਹਰ ਵਾਲੀ ਨਾਲ ਲੈ ਹੁੰਦੇ ਹਨ। ਪ੍ਰੇਮ ਵਰਗੇ ਮਰਦ ਵਿਚਾਰੇ ਕੀ ਜਾਣਦੇ ਹਨ? ਰਮਨ ਦਾ ਮਕਸਦ ਪੂਰਾ ਹੋ ਗਿਆ ਸੀ। ਪਤਾ ਨਹੀਂ ਕਿਥੋਂ ਖ਼ੈਰ ਪੈ ਗਈ ਸੀ। ਉਹ ਮਾਂ ਬਣਨ ਵਾਲੀ ਸੀ। ਕੈਨੇਡਾ ਵਿੱਚ ਬੱਚੇ ਦਾ ਨਾਮ ਮਾਂ ਦੇ ਨਾਲ ਜੁੜਦਾ ਹੈ। ਬਾਪ ਦਾ ਚਾਹੇ ਪਤਾ ਥੇਹ ਨਾਂ ਹੀ ਲੱਗੇ।

Share Button

Leave a Reply

Your email address will not be published. Required fields are marked *