ਮਾਂ ਬਣੀ ਸਨੀ ਲਿਓਨੀ

ss1

ਮਾਂ ਬਣੀ ਸਨੀ ਲਿਓਨੀ

ਮੁੰਬਈ : ਹਮੇਸ਼ਾਂ ਚਰਚਾ ਵਿੱਚ ਰਹਿਣ ਵਾਲੀ ਬਾਲੀਵੁੱਡ ਕਲਾਕਾਰ ਸਨੀ ਲਿਓਨੀ ਅਤੇ ਉਸ ਦੇ ਪਤੀ ਡੇਨੀਅਲ ਵੇਬਰ ਇੱਕ ਬੱਚੀ ਦੇ ਮਾਤਾ-ਪਿਤਾ ਬਣ ਗਏ ਹਨ। ਇਨ੍ਹਾਂ ਨੇ ਆਪਣੀ ਇਸ ਬੱਚੀ ਦਾ ਨਾਂਅ ਨਿਸ਼ਾ ਕੌਰ ਵੇਬਰ ਰੱਖਿਆ ਹੈ। ਇਨ੍ਹਾਂ ਨੇ ਇਹ ਬੱਚੀ ਮਹਾਂਰਾਸ਼ਟਰ ਦੇ ਲਾਤੂਰ ਖੇਤਰ ਤੋਂ ਗੋਦ ਲਈ ਹੈ। ਉੱਘੀ ਫਿਲਮੀ ਕਲਾਕਾਰ ਸ਼ਰਲਿਨ ਚੋਪੜਾ ਨੇ ਇਸ ਖਬਰ ਦੀ ਪੁਸ਼ਟੀ ਕਰਦਿਆਂ ਕਿਹਾ ਹੈ ਕਿ ਲਿਊਨੀ ਤੇ ਵੇਬਰ ਆਪਣੀ ਬੱਚੀ ਨਾਲ ਪੂਰੀ ਤਰ੍ਹਾਂ ਖੁਸ਼ ਹੈ। ਕਿਹਾ ਜਾ ਰਿਹਾ ਹੈ ਕਿ ਇਹ ਬੱਚੀ 21 ਮਹੀਨੇ ਦੀ ਹੈ। ਬੱਚੀ ਨੂੰ ਗੋਦ ਲੈਣ ਸਬੰਧੀ ਸਾਰੀਆਂ ਕਾਨੂੰਨੀ ਕਾਰਵਾਈਆਂ ਪੂਰੀਆਂ ਕਰ ਲਈਆਂ ਗਈਆਂ ਹਨ।

Share Button

Leave a Reply

Your email address will not be published. Required fields are marked *