ਮਾਂ ਦਾ ਸਬਕ

ss1

ਮਾਂ ਦਾ ਸਬਕ

ਕੂਲੇ-ਕੂਲੇ ……..
ਹੱਥਾਂ ਨਾਲ ਜਦ ਮਾਂ ਮੈਨੂੰ ਚੂਰੀ ਖਵਾਉਂਦੀ,
ਜ਼ਿੰਦਗੀ ਦਾ ਸਬਕ ਸਦਾ ਸਿਖਾਉਂਦੀ ।
ਰੱਖ ਰੱਬ ਤੇ ਭਰੋਸਾ ਅਤੇ ਮਿਹਨਤ ਕਰੀ ਹੱਡ -ਭੰਨਵੀ
ਹਰ ਮੰਜਿ਼ਲ ਮਿਲ ਜਾਵੇਗੀ ,ਜੋ ਤੂੰ ਹੈ ਚਾਹੁੰਦੀ ….।
ਸਹਿਜੇ- ਸਹਿਜੇ ਕਦਮ ਵਧਾਈ, ਨੀਤ ਬਾਝੋਂ ਨਾ ਕੁੱਝ ਮਿਲਦਾ।
ਆਖ ਸਬਰ ਦਾ ਘੁੱਟ ਪਿਆਉਂਦੀ….।
ਸਦਾ ਸਿਆਣਿਆਂ ਨੇ ਆਖਿਆ,
“ਫਲ ਨੀਵਿਆਂ ਰੁੱਖਾਂ ਨੂੰ ਲੱਗਦੇ
ਉੱਚਾ ਹੋ ਕੇ ਮਾਣ ਨਾ ਕਰੀ।”
ਇਹ ਪਾਠ ਤੋਂ ਵਾਰ -ਵਾਰ ਦੁਹਰਾਉਂਦੀ….।
ਪਿਆਰ ਨਾਲ ਸਮਝਾਉਂਦੀ ।
ਭਾਵੇਂ ਮੇਰੀ ਮਾਂ ਪੜੀ ਨਾ,
ਪਰ ਉਹ ਮੇਰੀ ਪਹਿਲੀ ਤੇ ਮਹਾਨ ਗੁਰੂ ਬਣ ਜਾਂਦੀ,
ਜਦ………………
ਮੈਨੂੰ ਜ਼ੁੰਮੇਵਾਰੀਆਂ ਦਾ ਅਹਿਸਾਸ ਕਰਾਉਂਦੀ……….।

ਮਨਪ੍ਰੀਤ ਕੌਰ ‘ਅਲੀਸ਼ੇਰ’

Share Button

Leave a Reply

Your email address will not be published. Required fields are marked *