Sat. Apr 4th, 2020

ਮਾਂਟਰੀਅਲ ਵਿੱਚ 200 ਗੱਡੀਆਂ ਆਪਸ ਵਿੱਚ ਟਕਰਾਈਆਂ, 2 ਹਲਾਕ

ਮਾਂਟਰੀਅਲ ਵਿੱਚ 200 ਗੱਡੀਆਂ ਆਪਸ ਵਿੱਚ ਟਕਰਾਈਆਂ, 2 ਹਲਾਕ

ਮਾਂਟਰੀਅਲ ਦੇ ਸਾਊਥ ਸੋ਼ਰ ਉੱਤੇ ਹਾਈਵੇਅ 15 ਉੱਤੇ ਬੁੱਧਵਾਰ ਨੂੰ 200 ਗੱਡੀਆਂ ਆਪਸ ਵਿੱਚ ਟਕਰਾ ਗਈਆਂ। ਇਸ ਹਾਦਸੇ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਦਰਜਨਾਂ ਹੋਰ ਜ਼ਖ਼ਮੀ ਹੋ ਗਏ।
ਲਾ ਪ੍ਰੇਰੀ ਵਿੱਚ ਦੁਪਹਿਰ ਵੇਲੇ ਕਾਰਾਂ ਅਚਾਨਕ ਇੱਕ ਦੂਜੇ ਨਾਲ ਟਕਰਾਉਣ ਲੱਗੀਆਂ। ਕੁਝ ਡਰਾਈਵਰਾਂ ਨੇ ਦੱਸਿਆ ਕਿ ਅਚਾਨਕ ਹੀ ਤੇਜ਼ ਹਵਾਵਾਂ ਕਾਰਨ ਸੇਂਟ ਲਾਰੈਂਸ ਰਿਵਰ ਵਿੱਚੋਂ ਉੱਡ ਕੇ ਸਨੋਅ ਉਨ੍ਹਾਂ ਦੀਆਂ ਗੱਡੀਆਂ ਉੱਤੇ ਪੈਣ ਲੱਗੀ ਤੇ ਉਨ੍ਹਾਂ ਨੂੰ ਅੱਗੇ ਨਜ਼ਰ ਆਉਣਾ ਹਟ ਗਿਆ। ਹਾਲਾਂਕਿ ਮੌਸਮ ਬਿਲਕੁਲ ਸਾਫ ਸੀ ਤੇ ਹਾਈਵੇਅ ਤੋਂ ਸਨੋਅ ਕੁੱਝ ਸਮਾਂ ਪਹਿਲਾਂ ਹੀ ਹਟਾਈ ਗਈ ਸੀ। ਕਿਊਬਿਕ ਦੇ ਟਰਾਂਸਪੋਰਟ ਮੰਤਰੀ ਫਰੈਂਕੌਇਸ ਬੌਨਾਰਡਲ ਨੇ ਆਖਿਆ ਕਿ ਤੇਜ਼ ਹਵਾਵਾਂ ਕਾਰਨ ਹੀ ਸਨੋਅ ਨੇ ਗੱਡੀਆਂ ਨੂੰ ਆ ਢਕਿਆ ਤੇ ਇਹ ਹਾਦਸਾ ਵਾਪਰਿਆ।
ਇੱਕ ਚਸ਼ਮਦੀਦ ਨੇ ਦੱਸਿਆ ਕਿ ਹਾਦਸੇ ਸਮੇਂ ਕਾਰਾਂ 100 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਚੱਲ ਰਹੀਆਂ ਸਨ। ਅਚਾਨਕ ਹੀ ਕਾਰਾਂ ਇੱਕ ਦੂਜੇ ਨਾਲ ਟਕਰਾਉਣ ਲੱਗੀਆਂ। ਸਾਰੇ ਪਾਸੇ ਲਾਲ ਲਾਈਟਾਂ, ਬ੍ਰੇਕ ਲਾਈਟਾਂ ਨਜ਼ਰ ਆ ਰਹੀਆਂ ਸਨ। ਚਸ਼ਮਦੀਦ ਨੇ ਆਪਣਾ ਨਾਂ ਕਾਇਲੇ ਦਸਿਆ। ਉਸ ਨੇ ਦਸਿਆ ਕਿ ਉਸ ਨੇ ਵੀ ਗੱਡੀ ਰੋਕਣ ਦੀ ਕੋਸਿ਼ਸ਼ ਕੀਤੀ ਪਰ ਐਨੇ ਨੂੰ ਇੱਕ ਬੱਸ ਆ ਕੇ ਉਸ ਨਾਲ ਟਕਰਾ ਗਈ।
ਇਹ ਹਾਦਸਾ ਇੱਕ ਕਿਲੋਮੀਟਰ ਦੇ ਦਾਇਰੇ ਵਿੱਚ ਵਾਪਰਿਆ। ਲੋਕਾਂ ਨੂੰ ਗੱਡੀਆਂ ਦੇ ਮਲਬੇ ਵਿੱਚੋਂ ਕਢਣ ਲਈ ਫਾਇਰਫਾਈਟਰਜ਼ ਨੂੰ ਹਾਈਡਰਾਲਿਕ ਕਟਰਜ਼ ਦੀ ਮਦਦ ਲੈਣੀ ਪਈ। ਦੋ ਜ਼ਖ਼ਮੀ ਵਿਅਕਤੀਆਂ ਨੂੰ ਗੱਡੀਆਂ ਵਿੱਚੋਂ ਕੱਢਣ ਦੀ ਬਹੁਤ ਕੋਸਿ਼ਸ਼ ਕੀਤੀ ਗਈ ਪਰ ਉਨ੍ਹਾਂ ਦੋਵਾਂ ਦੀ ਹੀ ਮੌਤ ਹੋ ਗਈ। ਇੱਕ ਟੈਂਕਰ ਟਰੱਕ ਵੀ ਉਲਟ ਗਿਆ ਤੇ ਜਿਸ ਕਾਰਨ ਸੜਕ ਉੱਤੇ ਡੀਜ਼ਲ ਫੈਲ ਗਿਆ। ਇਸ ਕਾਰਨ ਐਮਰਜੰਸੀ ਅਮਲੇ ਦਾ ਲੋਕਾਂ ਤੱਕ ਪਹੁੰਚਣਾ ਮੁਸ਼ਕਲ ਹੋ ਗਿਆ।
ਐਂਬੂਲੈਂਸਾਂ ਰਾਹੀਂ ਲੋਕਾਂ ਨੂੰ ਮੌਕੇ ਤੋਂ ਨੇੜਲੇ ਹਸਪਤਾਲਾਂ ਵਿੱਚ ਲਿਜਾਇਆ ਗਿਆ। 150 ਦੇ ਨੇੜੇ ਤੇੜੇ ਲੋਕਾਂ ਨੂੰ ਨੇੜਲੇ ਕਮਿਊਨਿਟੀ ਸੈਂਟਰ ਲਿਜਾ ਕੇ ਹੈਲਥ ਅਧਿਕਾਰੀਆਂ ਵੱਲੋਂ ਉਨ੍ਹਾਂ ਦੀਆਂ ਸੱਟਾਂ ਦਾ ਮੁਆਇਨਾ ਕੀਤਾ ਗਿਆ ਤੇ ਮੁੱਢਲੀ ਸਹਾਇਤਾ ਦਿੱਤੀ ਗਈ। ਹਾਦਸੇ ਦਾ ਸਿ਼ਕਾਰ ਹੋਈਆਂ 200 ਗੱਡੀਆਂ ਵਿੱਚੋਂ ਸਿਰਫ 50 ਹੀ ਡਰਾਈਵ ਕਰਕੇ ਉੱਥੋਂ ਲਿਜਾਏ ਜਾਣ ਦੀ ਹਾਲਤ ਵਿੱਚ ਸਨ।

Disclaimer

We do not guarantee/claim that the information we have gathered is 100% correct. Most of the information used in articles are collected from social media and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing.

Leave a Reply

Your email address will not be published. Required fields are marked *

%d bloggers like this: