ਮਹੋਬਤ

ss1

ਮਹੋਬਤ

ਮੈਂ ਕਦਰ ਨਾ ਕਰਾਂ ਮਹੋਬਤ ਦੀ
ਮੇਰਾ ਇਹੋ ਜਿਹਾ ਈਮਾਨ ਨਹੀਂ,

ਜੋ ਜਿਸਮ ਨੂੰ ਤੱਕ ਕੇ ਡੁੱਲ੍ਹ ਜਾਵਾਂ
ਅੈਸਾ ਬੇਗੈਰਤ ਇਨਸ਼ਾਨ ਨਹੀਂ,

ਸਤਿਕਾਰ ਕਰਾਂ ਹਰ ਰਿਸ਼ਤੇ ਦਾ
ਐਵੇ ਖੋਲੀ ਕੋਈ ਦੁਕਾਨ ਨਹੀਂ,

ਹਰ ਭੈਣ ਮੇਰੀ ਮੈਨੂੰ ਮਾਣ ਦੇਵੇ
ਅੈਨੀ ਮਿੱਠੀ ਮੇਰੀ ਜ਼ੁਬਾਨ ਨਹੀਂ,

ਵਿਸ਼ਵਾਸ਼ ਬਣਾਇਅਾ ਸੱਚ ਦਾ ਮੈਂ
ਕੋਈ ਬੋਲਿਅਾ ਝੂਠ ਤੂਫ਼ਾਨ ਨਹੀਂ,

ਬਸ ਪੰਡ ਬੰਨ੍ਹੀ ਸਦਾ ਪਿਅਾਰਾਂ ਦੀ
ਇਕੱਠੀ ਕਰੀ ਕਦੇ ਮੈਂ ਭਾਨ ਨਹੀਂ,

ਅੱਜ ਚਰਚਾ ਹੁੰਦੀ “ਕੌਸ਼ਿਕ” ਦੀ
ਅੈਸੇ ਮਿਲਣੇ ਕਦੇ ਮੁਕਾਮ ਨਹੀਂ,

ਮੇੇਰੇ ਸਿਰ ਮਾਏ ਤੇਰਾ ਕਰਜ਼ਾ ਜੋ
ੳੁਹ ਦੇ ਕੇ ੳੁਤਰਦਾ ਜਾਨ ਨਹੀਂ,

ਹਰ ਜਨਮ ਬਸ ਤੇਰਾ ਪੁੱਤ ਹੋਵਾਂ
ਇਸ ਦਿਲਦੇ ਹੋਰ ਅਰਮਾਨ ਨਹੀ,

ਲਾਇਕ ਨਿਕਲਿਅਾ ਤੇਰਾ ਪੁੱਤ ਬਾਪੂ
ਅੈਵੇਂ ਝੂਠੀ ਤਾਂ ਤੇਰੀ ਸ਼ਾਨ ਨਹੀਂ !!

ਸੁਨੀਲ ਕੌਸ਼ਿਕ ਗੰਢੂਅਾਂ
(ਸੁਨਾਮ ੳੂਧਮ ਸਿੰਘ ਵਾਲ਼ਾ)
95010-93494

Share Button

Leave a Reply

Your email address will not be published. Required fields are marked *