ਮਹੁੱਲੇ ਦੀ 24 ਘੰਟੇ ਸਪਲਾਈ ਵਾਲੀ ਲਾਇਨ ਤੇ ਚਲ ਰਹੀ ਅੱਧੀ ਦਰਜ਼ਨ ਮੋਟਰਾਂ

ss1

ਮਹੁੱਲੇ ਦੀ 24 ਘੰਟੇ ਸਪਲਾਈ ਵਾਲੀ ਲਾਇਨ ਤੇ ਚਲ ਰਹੀ ਅੱਧੀ ਦਰਜ਼ਨ ਮੋਟਰਾਂ
ਟਰਾਸ਼ਫਾਰਮਰ ਓਵਰ ਲੋਡ, ਘੱਟ ਵੋਲਟੇਜ਼ ਤੇ ਫਿਊਜ਼ ਉਡਣ ਕਾਰਨ ਮਹੁੱਲਾ ਵਾਸੀ ਪ੍ਰੇਸ਼ਾਨ

 

ਬਨੂੜ, 19 ਮਈ (ਰਣਜੀਤ ਸਿੰਘ ਰਾਣਾ): : ਬਨੂੜ ਦੇ ਸ਼ਹਿਰੀ ਖੇਤਰ ਅੰਦਰ 24 ਘੰਟੇ ਵਾਲੀ ਲਾਇਨ ਉੱਤੇ ਚਲ ਰਹੀ ਅੱਧੀ ਦਰਜਨ ਮੋਟਰਾਂ ਤੋਂ ਸ਼ਹਿਰੀ ਵਾਸੀ ਬਹੁਤ ਪ੍ਰੇਸ਼ਾਨ ਹਨ। ਵਾਰਡ ਨੰ: 4 ਦੇ ਗੁਰਦੇਵ ਸਿੰਘ, ਅਨਵਰ ਹੁਸੈਨ, ਭੋਲਾ ਸਿੰਘ, ਜਰਨੈਲ ਸਿੰਘ, ਭੁਪਿੰਦਰ ਸਿੰਘ, ਮੁਖਤਿਆਰ ਸਿੰਘ ਆਦਿ ਮੁਹੱਲਾ ਵਾਸੀਆ ਨੇ ਦੱਸਿਆ ਕਿ ਪਾਵਰਕੌਮ ਵੱਲੋਂ 24 ਘੰਟੇ ਦੀ ਲਾਇਨ ਨਾਲ ਅੱਧੀ ਦਰਜਨ ਰਸੂਖ ਵਾਲੇ ਵਿਆਕਤੀਆ ਦੀ ਖੇਤੀ ਸੈਕਟਰ ਵਾਲੀ ਮੋਟਰਾ ਨੂੰ ਜੋੜੀਆ ਹੋਇਆ ਹੈ ਅਤੇ ਘਰਾਟਾ ਕੋਲ ਲੱਗੇ ਉਸੇ ਟਰਾਂਸਫਾਰਮਰ ਤੋਂ ਅੰਬਾਲਾ ਸੜਕ ਨਾਲ ਲੱਗਦਾ ਇੱਕ ਪਾਸੇ ਦਾ ਮੁਹੱਲਾ, ਦੁਕਾਨਾ ਸਮੇਤ ਆਟਾ ਚੱਕੀ ਜੋੜੀ ਗਈ ਹੈ। ਜਦ ਕਿ 100 ਹਾਰਸ਼ ਪਾਵਰ ਦਾ ਟਰਾਸਫਾਰਮਰ ਹੈ। ਜਦਕਿ ਮੋਟਰਾ ਦੀ ਪਾਵਰ 100 ਦੇ ਕਰੀਬ ਹੈ। ਉਨਾਂ ਦੱਸਿਆ ਕਿ ਓਵਰ ਲੋਡ ਚਲ ਰਹੇ ਇਸ ਟਰਾਸਫਾਰਮਰ ਤੋਂ ਵੋਲਟੇਜ਼ ਘੱਟ ਆਉਦੀ ਹੈ ਅਤੇ ਰੌਜ਼ਾਨਾ ਫਿਊਜ਼ ਉਡਦਾ ਹੈ। ਜਿਸ ਕਾਰਨ ਮੁਹੱਲੇ ਦੇ ਵਸਨੀਕ ਬਹੁਤ ਪ੍ਰੇਸ਼ਾਨ ਹਨ।
ਉਨਾਂ ਇਹ ਵੀ ਦੱਸਿਆ ਕਿ ਵਿਭਾਗ ਵੱਲੋਂ ਭਾਂਵੇ ਮੋਟਰਾਂ ਨੂੰ ਅਲੱਗ ਕਰਨ ਲਈ ਨਵੀ ਲਾਇਨ ਪਾ ਕੇ ਮੋਟਰਾ ਉੱਤੇ ਟਰਾਂਸਫਾਰਮਰ ਰੱਖ ਦਿੱਤੇ ਹਨ, ਪਰ ਜੈਮਪਰ ਨਹੀ ਜੋੜੇ ਜਾ ਰਹੇ। ਜਿਸ ਦੀ ਸ਼ਿਕਾਇਤ ਅਸੀ ਐਸਡੀਓ ਨੂੰ ਮਹੀਨਾ ਪਹਿਲਾ ਕੀਤੀ ਸੀ, ਪਰ ਉੱਤੇ ਵੀ ਕੋਈ ਕਾਰਵਾਈ ਨਹੀ ਹੋਈ। ਉਨਾਂ ਮੋਟਰਾ ਨੂੰ 24 ਘੰਟੇ ਵਾਲੀ ਸਪਲਾਈ ਉੱਤੇ ਚਲਾਉਣ ਲਈ ਮਿਲੀਭੁਗਤੀ ਦੇ ਦੋਸ਼ ਵੀ ਲਾਏ। ਉਕਤ ਤੋਂ ਇਲਾਵਾ ਮਹੁੱਲਾ ਨਿਵਾਸੀ ਨੇ ਵਿਭਾਗ ਦੇ ਉੱਚ ਅਧਿਕਾਰੀ ਤੋਂ ਮੰਗ ਕਰਦੇ ਹੋਏ ਕਿਹਾ ਕਿ ਉਨਾਂ ਦੀ ਘਰੇਲੂ ਸਪਲਾਈ ਨੂੰ ਮੋਟਰਾ ਤੋਂ ਅਲੱਗ ਕੀਤਾ ਜਾਵੇ ਅਤੇ ਲੋਡ ਅਨੁਸਾਰ ਟਰਾਸਫਾਰਮਰ ਰੱਖਿਆ ਜਾਵੇ।
ਜਦੋ ਇਸ ਸਬੰਧੀ ਐਸਡੀਓ ਬਨੂੜ ਰਾਜੇਸ ਕੰਬੋਜ਼ ਨਾਲ ਸੰਪਰਕ ਕੀਤਾ ਤਾਂ ਉਨਾਂ ਸਪਸਟ ਕਰਦੇ ਹੋਏ ਕਿਹਾ ਕਿ ਮੋਟਰਾ ਨੂੰ 24 ਘੰਟੇ ਵਾਲੀ ਸਪਲਾਈ ਤੋਂ ਹਟਾਉਣ ਨਵੀ ਲਾਇਨ ਪਾ ਕੇ ਟਰਾਸਫਾਰਮਰ ਰੱਖ ਦਿੱਤੇ ਹਨ। ਜਿਸ ਦੀ ਇਲੈਕਟਰੀਕਲ ਇਨਸਪੈਕਸ਼ਨ ਹੋਣੀ ਬਾਕੀ ਹੈ।

Share Button

Leave a Reply

Your email address will not be published. Required fields are marked *