ਮਹੀਨੇ ਦੇ ਪਹਿਲੇ ਹਫਤੇ ਮੁਲਾਜਮਾਂ ਅਤੇ ਪੈਨਸ਼ਨਰਾਂ ਵੱਲੋ ਤਨਖਾਹ ਲਈ ਹੋ ਰਹੀ ਖੱਜਲ ਖੁਆਰੀ ਕਾਰਨ ਬੈਂਕ ਅਤੇ ਸਰਕਾਰ ਦਾ ਪਿੱਟ ਸਿਆਪਾ

ss1

ਮਹੀਨੇ ਦੇ ਪਹਿਲੇ ਹਫਤੇ ਮੁਲਾਜਮਾਂ ਅਤੇ ਪੈਨਸ਼ਨਰਾਂ ਵੱਲੋ ਤਨਖਾਹ ਲਈ ਹੋ ਰਹੀ ਖੱਜਲ ਖੁਆਰੀ ਕਾਰਨ ਬੈਂਕ ਅਤੇ ਸਰਕਾਰ ਦਾ ਪਿੱਟ ਸਿਆਪਾ

2-sunam-6-decਸ਼ੁਨਾਮ/ਊਧਮ ਸਿੰਘ ਵਾਲਾ 6 ਦਸੰਬਰ ( ਹਰਬੰਸ ਸਿੰਘ ਮਾਰਡੇ ) ਦੇਸ਼ ਅੰਦਰ ਨੋਟਬੰਦੀ ਦੇ ਇੱਕ ਮਹੀਨਾਂ ਬੀਤ ਜਾਂਣ ਬਾਅਦ ਮਹੀਨੇਂ ਦੇ ਪਹਿਲੇ ਹਫਤੇ ਵਿੱਚ ਜਦੋ ਸਰਕਾਰੀ ਮੁਲਾਜਮਾਂ ਅਤੇ ਪੈਨਸ਼ਨਰਾਂ ਨੇ ਅਪਣੀਆਂ ਤਨਖਾਹਾਂ ਅਤੇ ਪੈਨਸ਼ਨਾਂ ਕਢਵਾਉਣੀਆਂ ਹਨ ਓਦੋ ਮੁਲਾਜਮ ਆਪਣੀਆਂ ਡਿਉਟੀਆਂ ਛੱਡ ਬੈਂਕ ਦੇ ਬਾਹਰ ਲੰਬੀਆਂ ਲਾਈਨਾਂ ਵਿੱਚ ਲੱਗੇ ਨਜਰ ਆ ਰਹੇ ਹਨ ਅਤੇ ਸਰਕਾਰੀ ਅਦਾਰੇ ਬਿਨਾਂ ਮੁਲਾਜਮਾਂ ਤੋ ਸੁੱਨੇ ਨਜਰ ਆ ਰਹੇ ਹਨ ਜਿਸ ਨਾਲ ਸਰਕਾਰੀ ਅਦਾਰਿਆਂ ਅੰਦਰ ਆਪਣੇ ਕੰਮਾਂ ਲਈ ਆਉਦੇ ਆਂਮ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾਂ ਕਰਨਾਂ ਪੈ ਰਿਹਾ ਹੈ ਕਿਉਕਿ ਮੁਲਾਜਮ ਤਾਂ ਆਪਣੀਆਂ ਤਨਖਾਹਾਂ ਲੈਣ ਲਈ ਲਾਈਨਾਂ ਵਿੱਚ ਧੱਕੇ ਖਾ ਰਹੇ ਹਨ।ਕੁਝ ਇਸ ਤਰਾਂ ਹੀ ਸਥਾਨਕ ਸਟੇਟ ਬੈਂਕ ਆਫ ਪਟਿਆਲਾ ਦੀ ਮੇਂਨ ਬਰਾਂਚ ਵਿਖੇ ਹੋਇਆ ਜਿੱਥੇ ਸ਼ਥਿਤੀ ਉਸ ਵਕਤ ਨਾਜੁਕ ਹੋ ਗਈ ਜਦੋ ਬੈਂਕ ਦੇ ਬਾਹਰ ਖੜੇ ਸਰਕਾਰੀ ਮੁਲਾਜਮਾਂ ਅਤੇ ਪੈਨਸ਼ਨਰਾਂ ਵੱਲੋ ਬੈਂਕ ਅਤੇ ਸਰਕਾਰ ਖਿਲਾਫ ਨਾਹਰੇਬਾਜੀ ਸ਼ੁਰੂ ਕਰ ਦਿੱਤੀ।ਰੋਸ਼ ਵਿੱਚ ਆਏ ਪੀੜਤ ਮੁਲਾਜਮਾਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਬੈਂਕ ਮੈਨੇਜਰ ਆਪਣਿਆਂ ਚਹੇਤਿਆਂ ਨੂੰ ਚੋਰ ਮੋਰੀ ਰਾਂਹੀ ਕੈਸ਼ ਦਾ ਲੈਣ ਦੇਣ ਕਰ ਰਿਹਾ ਹੈ ਜਦੋਕਿ ਮੁਲਾਜਮਾਂ ਨੂੰ ਟੋਕਨ ਜਾਰੀ ਕਰਨ ਦੇ ਬਾਵਜੂਦ ਵੀ ਬੈਂਕ ਅੰਦਰ ਦਾਖਲ ਨਹੀ ਹੋਣ ਦਿੱਤਾ ਗਿਆ।ਉੱਨਾਂ ਕਿਹਾ ਕਿ ਮੁਲਾਜਮ ਆਪਣੀਆਂ ਡਿਊਟੀਆਂ ਨਿਭਾਉਣ ਜਾਂ ਬੈਂਕ ਦੇ ਬਾਹਰ ਸਾਰਾ ਸਾਰਾ ਦਿਨ ਲਾਈਨਾਂ ਵਿੱਚ ਲੱਗਣ ਉੱਨਾਂ ਕਿਹਾ ਕਿ ਹੁਣ ਜਦੋ ਟੋਕਣ ਦੀ ਬਾਰੀ ਆਈ ਤਾਂ ਬੈਂਕ ਅਦਿਕਾਰੀਆਂ ਨੇ ਬੈਕ ਦੇ ਗੇਟ ਨੂੰ ਜਿੰਦਰੇ ਮਾਰ ਦਿੱਤੇ। ਜਦੋ ਇਸ ਸਬੰਧੀ ਬੈਕ ਅਧਿਕਾਰਆਂ ਨਾਲ ਗੱਲਬਾਤ ਕੀਤੀ ਤਾਂ ਉੱਨਾਂ ਕਿਹਾ ਕਿ ਕੈਸ਼ ਦੀ ਕਮੀ ਕਾਰਨ ਓਹ ਖੁਦ ਵੀ ਪ੍ਰੈਸ਼ਾਂਨ ਹਨ ਪਰ ਜਿੱਨਾਂ ਨੂੰ ਅੱਜ ਟੋਕਨ ਮਿਲਣ ਦੇ ਬਾਵਜੂਦ ਕੈਸ਼ ਨਹੀ ਦੇ ਸਕੇ ਉੱਨਾਂ ਨੂੰ ਸਵੇਰੇ ਪਹਿਲ ਦੇ ਆਧਾਰ ਤੇ ਅਦਾਇਗੀ ਕੀਤੀ ਜਾਵੇਗੀ।ਉੱਨਾਂ ਕਿਹਾ ਕਿ ਬੈਕ ਦਾ ਕੰਮ ਕਰਨ ਦੇ ਨਾਲ ਨਾਲ ਲੋਕਾਂ ਨੂੰ ਵੀ ਬਦਸਲੂਕੀ ਦਾ ਵੀ ਸ਼ਾਹਮਣਾਂ ਕਰਨਾਂ ਪੈ ਰਿਹਾ ਹੈ ਅਤੇ ਕੈਸ਼ ਸਹੀ ਤਰੀਕੇ ਨਾਲ ਨਾਂ ਪਹੁੰਚਣ ਕਾਰਨ ਹੀ ਅਜਿਹੇ ਹਾਲਾਤ ਬਣੇ ਹੋਏ ਹਨ ।ਇਸ ਮੋਕੇ ਅਲੱਗ ਅਲੱਗ ਮਹਿਕਮੇ ਦੇ ਮੁਲਾਜਮਾਂ ਅਤੇ ਜਥੇਬੰਦੀਆਂ ਦੇ ਆਗੂਆਂ ਜੀਤ ਸਿੰਘ ਬੰਗਾ, ਸ਼ਿਸ਼ਨ ਦਾਸ, ਜਗਦੇਵ ਸਿੰਘ ਬਾਹੀਆ, ਬਲਬੀਰ ਸਿੰਘ, ਹਰੀ ਸਿੰਘ, ਬਹਾਦਰ ਕੈਸ਼ੀਅਰ, ਭੀਮ ਰਾਂਮ ਕੈਸ਼ੀਅਰ, ਪਾਲ ਸਿੰਘ, ਕਾਮਰੇਡ ਮੋਹਣ ਲਾਲ, ਮੰਗਤ ਰਾਂਮ, ਪ੍ਰਮਜੀਤ ਸਿੰਘ, ਗਿਆਂਨ ਚੰਦ, ਸੁਖਦੇਵ ਸ਼ਰਮਾਂ, ਨਾਥ ਸਿੰਘ, ਸੁਰਿੰਦਰ ਸਿੰਘ, ਗਿਆਂਨ ਸਿੰਘ ਅਤੇ ਸਵਿੰਦਰ ਸਿੰਘ ਅਨੰਦ ਤੋ ਇਲਾਵਾ ਵੱਡੀ ਗਿਣਤੀ ਵਿੱਚ ਮੁਲਾਜਮ ਅਤੇ ਕਿਸ਼ਾਂਨ ਮਜਦੂਰ ਵੀ ਸ਼ਾਮਿਲ ਸਨ।

Share Button

Leave a Reply

Your email address will not be published. Required fields are marked *