ਮਹੀਨਾਵਾਰ ਲੋਕ ਅਦਾਲਤ ਦਾ ਆਯੋਜਨ, ਕੇਸਾਂ ਦਾ ਮੌਕੇ ਤੇ ਨਿਪਟਾਰਾ

ss1

ਮਹੀਨਾਵਾਰ ਲੋਕ ਅਦਾਲਤ ਦਾ ਆਯੋਜਨ, ਕੇਸਾਂ ਦਾ ਮੌਕੇ ਤੇ ਨਿਪਟਾਰਾ

ਸ੍ਰੀ ਮੁਕਤਸਰ ਸਾਹਿਬ, 21 ਮਈ (ਆਰਤੀ ਕਮਲ) ਦੇਸ਼ ਦੀ ਸਰਵ ਉੱਚ ਅਦਾਲਤ ਤੇ ਰਾਸ਼ਟਰੀ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਦਿਸ਼ਾ ਨਿਰੇਦਸ਼ਾ ਅਨੁਸਾਰ ਲੋਕਾਂ ਨੂੰ ਸਸਤਾ ਅਤੇ ਛੇਤੀ ਨਿਆਂ ਦੇਣ ਦੀ ਮੁਹਿੰਮ ਤਹਿਤ ਜਿਲਾ ਪੱਧਰ ਤੇ ਮਹੀਨਾਵਾਰ ਲੋਕ ਅਦਾਲਤ ਲਗਾਈ ਗਈ । ਮਾਣਯੋਗ ਜਿਲਾ ਅਤੇ ਸੈਸ਼ਨ ਜੱਜ ਸ੍ਰੀ ਕਿਸ਼ੋਰ ਦੀ ਅਗਵਾਈ ਹੇਠ ਗਿਦੜਬਾਹਾ ਅਤੇ ਮਲੋਟ ਤਹਿਸੀਲਾਂ ਸਮੇਤ ਜਿਲਾ ਪੱਧਰ ਤੇ 5 ਬੈਂਚ ਲਗਾ ਕੇ ਲੋਕਾਂ ਦੇ ਝਗੜਿਆਂ ਦਾ ਨਿਪਟਾਰਾ ਕੀਤਾ ਗਿਆ। ਇਸ ਲੋਕ ਅਦਾਲਤ ਦੀ ਖਾਸੀਅਤ ਰਹੀ ਕੇ ਨਾ ਸਿਰਫ ਲੋਕਾਂ ਦੇ ਲੰਬੇ ਸਮੇ ਤੋਂ ਲਟਕ ਰਹੇ ਮਾਮਲੇ ਮੋਕੇ ਤੇ ਹੱਲ ਕੀਤੇ ਗਏ ੳੱਥੇ ਪਤੀ ਪਤਨੀ ਦੇ ਤਲਾਕ ਤੇ ਆਪਸੀ ਝਗੜਿਆਂ ਨੂੰ ਜੱਜ ਸਾਹਿਬਾਨ ਵਲੋਂ ਉਹਨਾ ਦੇ ਗਿਲੇ ਸ਼ਿਕਵਿਆਂ ਨੂੰ ਪੂਰੀ ਸ਼ਿਦਤ ਨਾਲ ਨਿਬੇੜਦਿਆਂ ਕਈਆਂ ਦੇ ਘਰ ਵਸਾਏ ਗਏ ।

ਸੈਸ਼ਨ ਜੱਜ ਸਾਹਿਬ ਦ ਯਤਨ ਨਾਲ 6 ਸਾਲ ਤੋਂ ਚੱਲ ਰਹੇ ਦੋ ਸਕੀਆਂ ਭੈਣਾਂ ਦੇ ਵਿਵਾਹਿਕ ਝਗੜੇ ਦਾ ਨਿਬੇੜਾ ਉਹਨਾਂ ਦਾ ਘਰ ਵਸਾਇਆਂ ਗਿਆ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਜਿਲਾ ਅਤੇ ਸੈਸਨ ਜੱਜ ਸ੍ਰੀ ਕਿਸ਼ੋਰ ਕੁਮਾਰ ਨੇ ਦੱਸਿਆ ਕਿ ਲੋਕ ਅਦਾਲਤਾਂ ਰਾਹੀਂ ਝਗੜਿਆਂ ਦੇ ਨਿਪਟਾਰੇ ਲਈ ਲੋਕਾਂ ਨੂੰ ਲਗਾਤਾਰ ਸੈਮੀਨਾਰ ਲਗਾ ਕੇ ਜਾਗਰੁਕ ਕੀਤਾ ਜਾ ਰਿਹਾ ਹੈ ,ਜਿਸ ਦੇ ਚਲਦਿਆਂ ਮਹੀਨਾਵਾਰ ਲਗਾਈਆਂ ਜਾ ਰਹੀਆਂ ਲੋਕ ਅਦਾਲਤਾਂ ਵਿੱਚ ਬੜੇ ਸਾਰਥਿਕ ਸਿੱਟੇ ਸਾਹਮਣੇ ਆ ਰਹੇ ਹਨ,ਵੱਖ ਵੱਖ ਵਿਭਾਗਾਂ, ਵਕੀਲ ਸਾਹਿਬਾਨਾ ਅਤੇ ਆਮ ਲੌਕ ਆਪਣੇ ਝਗੜੇ ਨਿਬੇੜਨ ਲਈ ਇਸ ਲੋਕ ਅਦਾਲਤ ਦਾ ਰਾਹ ਚੁਣ ਰਹੇ ਹਨ। ਉਹਨਾ ਦੱਸਿਆ ਕਿ ਅਦਾਲਤ ਵਿੱਚ ਪਹਿਲਾਂ ਤੋਂ ਲੰਬਿਤ ਮਸਲੇ ਦਾ ਹੱਲ ਦੋਹੇਂ ਪਾਰਟੀਆਂ ਸਹਿਮਤੀ ਨਾਲ ਨਿਬੇੜਨਾ ਚਾਹੰੁਦੀਆਂ ਹਨ ਤਾਂ ਉਹ ਆਪਣਾ ਕੇਸ ਲੋਕ ਅਦਾਲਤ ਵਿੱਚ ਲਗਾਉਣ ਲਈ ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਦਫਤਰ ਜਾਂ ਸਬੰਧਤ ਜੁਡੀਸ਼ੀਅਲ ਮੈਜਿਸਟੇ੍ਰਟ ਨੂੰ ਬੇਨਤੀ ਕਰ ਸਕਦੇ ਹਨ। ਅੱਜ ਦੀ ਮਹੀਨਾ ਵਾਰ ਲੋਕ ਅਦਾਲਤ ਸਬੰਧੀ ਜਾਣਕਾਰੀ ਦਿੰਦਿਆਂ ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਸਕੱਤਰ ਚੀਫ ਜੁਡੀਸ਼ੀਅਲ ਮੈਜਿਸਟੇ੍ਰਟ ਹਰਗੁਰਜੀਤ ਕੋਰ ਨੇ ਦੱਸਿਆ ਕਿ ਅੱਜ ਦੀ ਲੋਕ ਅਦਾਲਤ ਵਿੱਚ ਬੀਮਾ ਕੰਪਨੀਆਂ,ਬੈਂਕਾਂ,ਪਰਿਵਾਰਕ ਝਗੜਿਆਂ,ਜਮੀਨ ਜਾਇਦਾਦ ਸਬੰਧੀ ਝਗੜੇ,ਚੈੱਕ ਬਾਊਂਸ ਸਬੰਧੀ,ਰਾਜੀਨਾਮਾ ਯੋਗ ਫੋਜਦਾਰੀ ਝਗੜੇ ਦੇ ਇਲਾਵਾ ਸਰਕਾਰੀ ਸੇਵਾ ਨਾਲ ਸਬੰਧਤ 73 ਕੇਸ ਅਦਾਲਤ ਵਿੱਚ ਲਗੇ ਸਨ 43 ਦਾ ਮੋਕੇ ਤੇ ਨਿਪਟਾਰਾ ਕੀਤਾ ਗਿਆ ਅਤੇ 89 ਲੱਖ 45 ਹਜਾਰ 632 ਰੁਪਏ ਦੇ ਅਵਾਰਡ ਪਾਸ ਕੀਤੇ ਗਏ। ਉਹਨਾਂ ਦੱਸਿਆ ਕਿ ਮੋਟਰ ਵਹੀਕਲ ਐਕਟ ਸਬੰਧੀ ਕੋਮੀ ਲੋਕ ਅਦਾਲਤ ਮਿਤੀ 11 ਜੂਨ ਨੂੰ ਲਗਾਈ ਜਾ ਰਹੀ ਹੈ ਕੋ ਲੋਕ ਆਪਣੇ ਕੇਸਾਂ ਦਾ ਨਿਪਟਾਰਾ ਇਸ ਲੋਕ ਅਦਾਲਤ ਰਾਂਹੀ ਕਰਵਾਉਦਾ ਚਾਹੁੰਦੇ ਹੋਣ ਉਹ ਉਹਨਾਂ ਨੂੰ ਜਾਂ ਸਬੰਧਤ ਜੱਜ ਸਾਹਿਬ ਨੂੰ ਅਰਜੀ ਦੇ ਸਕਦੇ ਹਨ।

Share Button

Leave a Reply

Your email address will not be published. Required fields are marked *