ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Sat. Jun 6th, 2020

ਮਹਿੰਗੇ ਮੁੱਲ ’ਤੇ ਮਿਲਣ ਮਾਸਕ ਤੇ ਸੈਨੇਟਾਈਜ਼ਰ ਤਾਂ ਇਸ ਨੰਬਰ ‘ਤੇ ਕਰੋ ਸ਼ਿਕਾਇਤ

ਮਹਿੰਗੇ ਮੁੱਲ ’ਤੇ ਮਿਲਣ ਮਾਸਕ ਤੇ ਸੈਨੇਟਾਈਜ਼ਰ ਤਾਂ ਇਸ ਨੰਬਰ ‘ਤੇ ਕਰੋ ਸ਼ਿਕਾਇਤ

ਕੇਂਦਰ ਸਰਕਾਰ ਨੇ ਮਾਸਕ ਤੇ ਸੈਨੇਟਾਈਜ਼ਰਾਂ ਦੀ ਕਾਲਾਬਾਜ਼ਾਰੀ ਨੂੰ ਰੋਕਣ ਲਈ ਸਖ਼ਤ ਕਦਮ ਚੁੱਕੇ ਹਨ। ਇਸ ਦੇ ਬਾਵਜੂਦ ਕਈ ਥਾਵਾਂ ‘ਤੇ ਮਾਸਕ ਅਤੇ ਸੈਨੇਟਾਈਜ਼ਰ 5 ਤੋਂ 10 ਗੁਣਾਂ ਮਹਿੰਗੇ ਮੁੱਲ ‘ਤੇ ਮਿਲ ਰਹੇ ਹਨ।

ਹਾਲਾਂਕਿ ਪਿਛਲੇ ਦਿਨਾਂ ਵਿਚ ਸਰਕਾਰ ਨੇ ਮਾਸਕ ਅਤੇ ਸੈਨੇਟਾਈਜ਼ਰ ਦੀਆਂ ਕੀਮਤਾਂ ਨਿਰਧਾਰਿਤ ਕਰ ਦਿੱਤੀਆਂ ਸਨ ਪਰ ਕੁੱਝ ਲੋਕ ਅਪਣੇ ਫ਼ਾਇਦੇ ਨੂੰ ਧਿਆਨ ਵਿੱਚ ਰੱਖਦੇ ਹੋਏ ਮਹਿੰਗੇ ਮੁੱਲ ‘ਤੇ ਇਨ੍ਹਾਂ ਨੂੰ ਵੇਚ ਰਹੇ ਹਨ। ਮਾਸਕ ਅਤੇ ਸੈਨੇਟਾਈਜ਼ਰ ਦੀ ਕਾਲਾਬਜ਼ਾਰੀ ਅਤੇ ਐਮਆਰਪੀ ਤੋਂ ਵੱਧ ਕੀਮਤ ‘ਤੇ ਵਿਕਰੀ ਉੱਤੇ ਰੋਕ ਲਗਾਉਣ ਲਈ ਨੈਸ਼ਨਲ ਪ੍ਰਾਇਸ ਕੰਟਰੋਲ ਅਥਾਰਿਟੀ ਨੇ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਸੂਬਾ ਡਰੱਗ ਕੰਟਰੋਲਰ (ਐਸਡੀਸੀ) ਅਤੇ ਫੂਡ ਐਂਡ ਡਰੱਗ ਐਡਮਿਨਿਸਟ੍ਰੇਟਰਾਂ (ਐਫਡੀਏਜ਼) ਨੂੰ ਮਾਰਕੀਟ ‘ਤੇ ਨਜ਼ਰ ਰੱਖਣ ਲਈ ਕਿਹਾ ਹੈ।

ਸਰਕਾਰ ਨੇ ਲੋਕਾਂ ਨੂੰ ਕਿਹਾ ਹੈ ਕਿ ਜੇ ਤੁਹਾਡੇ ਇਲਾਕੇ ਵਿੱਚ ਕੋਈ ਮਾਸਕ ਅਤੇ ਸੈਨੇਟਾਈਜ਼ਰ ਨੂੰ ਮਹਿੰਗੇ ਮੁੱਲ ‘ਤੇ ਵੇਚ ਰਿਹਾ ਹੈ ਤਾਂ ਰਾਸ਼ਟਰੀ ਉਪਭੋਗਤਾ ਦੇ ਹੈਲਪਲਾਈਨ ਨੰਬਰ 1800-11-4000 ‘ਤੇ ਤੁਰੰਤ ਕਾਲ ਕਰ ਕੇ ਸ਼ਿਕਾਇਤ ਕਰ ਸਕਦੇ ਹੋ। ਹਾਲ ਹੀ ਵਿੱਚ ਛੱਤੀਸਗੜ੍ਹ ਦੇ ਰਾਇਪੁਰ, ਦੁਰਗ ਸਮੇਤ ਕਈ ਜ਼ਿਲ੍ਹਿਆਂ ਵਿੱਚ ਲਗਭਗ 30 ਥਾਵਾਂ ਤੇ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਦੀ ਟੀਮ ਨੇ ਛਾਪੇਮਾਰੀ ਕੀਤੀ ਹੈ।

Leave a Reply

Your email address will not be published. Required fields are marked *

%d bloggers like this: