ਮਹਿੰਗੀਆਂ ਕਾਰਾਂ ਤੇ ਸੈਸ ਵਧਾ ਕੇ 25 ਫ਼ੀਸਦੀ ਕੀਤਾ

ss1

ਮਹਿੰਗੀਆਂ ਕਾਰਾਂ ਤੇ ਸੈਸ ਵਧਾ ਕੇ 25 ਫ਼ੀਸਦੀ ਕੀਤਾ

ਐਸ.ਯੂ.ਵੀ. ਅਤੇ ਲਗਜ਼ਰੀ ਕਾਰਾਂ ਮਹਿੰਗੀਆਂ ਹੋ ਜਾਣਗੀਆਂ| ਇਨ੍ਹਾਂ ਕਾਰਾਂ ਦੀਆਂ ਕੀਮਤਾਂ ਜਾਂ ਤਾਂ ਜੀ. ਐਸ. ਟੀ. ਲਾਗੂ ਕੀਤੇ ਜਾਣ ਤੋਂ ਪਹਿਲਾਂ ਵਾਲੀਆਂ ਹੋ ਜਾਣਗੀਆਂ ਜਾਂ ਫਿਰ ਉਸ ਤੋਂ ਵੀ ਵਧ ਸਕਦੀਆਂ ਹਨ|
ਕੇਂਦਰ ਸਰਕਾਰ ਨੇ ਲਗਜ਼ਰੀ ਅਤੇ ਐਸ.ਯੂ.ਵੀ. ਕਾਰਾਂ ਤੇ ਆਰਡੀਨੈਂਸ ਜ਼ਰੀਏ ਸੈਸ ਵਧਾਉਣ ਨੂੰ ਮਨਜ਼ੂਰੀ ਦੇ ਦਿੱਤੀ ਹੈ| ਨਵੀਂ ਟੈਕਸ ਵਿਵਸਥਾ ਤੋਂ ਬਾਅਦ ਆਟੋਮੋਬਾਇਲ ਇੰਡਸਟਰੀ ਤੋਂ ਸਰਕਾਰ ਨੂੰ ਹੋਣ ਵਾਲੀ ਕਮਾਈ ਪ੍ਰਭਾਵਿਤ ਹੋਈ ਹੈ, ਜਿਸ ਦੇ ਮੱਦੇਨਜ਼ਰ ਸੈਸ ਵਧਾਉਣ ਦਾ ਫੈਸਲਾ ਕੀਤਾ ਗਿਆ ਹੈ| ਅੱਜ ਕੇਂਦਰੀ ਕੈਬਨਿਟ ਨੇ ਲਗਜ਼ਰੀ ਕਾਰਾਂ ਤੇ ਸੈਸ 15 ਫੀਸਦੀ ਤੋਂ ਵਧਾ ਕੇ 25 ਫੀਸਦੀ ਕਰਨ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ|

Share Button

Leave a Reply

Your email address will not be published. Required fields are marked *