ਮਹਿਲ ਕਲਾਂ ਵਿੱਚ ਰਾਤੋਂ ਰਾਤ ਲੱਗੇ ਭੜਕਾਊ ਪੋਸਟਰ ਬਣੇ ਚਰਚਾ ਦਾ ਵਿਸ਼ਾ……..

ss1

ਮਹਿਲ ਕਲਾਂ ਵਿੱਚ ਰਾਤੋਂ ਰਾਤ ਲੱਗੇ ਭੜਕਾਊ ਪੋਸਟਰ ਬਣੇ ਚਰਚਾ ਦਾ ਵਿਸ਼ਾ……..

29-23
ਮਹਿਲ ਕਲਾਂ 28 ਮਈ (ਭੁਪਿੰਦਰ ਸਿੰਘ ਧਨੇਰ)- ਸਥਾਨਕ ਬੱਸ ਅੱਡਾ ਅਤੇ ਮਹਿਲ ਕਲਾਂ ਸਾਰੇ ਪਿੰਡ ਦੀਆਂ ਕੰਧਾਂ ਤੇ ਲੱਗੇ ਮਰਹੂਮ ਪ੍ਰਧਾਨ ਸ੍ਰੀਮਤੀ ਇੰਦਰਾ ਗਾਂਧੀ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਤੇ ਕੀਤੇ ਗਏ ਹਮਲੇ ਅਤੇ ਦਿੱਲੀ ਦੇ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ਅਤੇ ਆਮ ਆਦਮੀ ਪਾਰਟੀ ਦੀ ਦਿੱਲੀ ਵਿੱਚ ਵਿਧਾਇਕ ਅਲਕਾ ਲਾਂਬਾ ਵੱਲੋਂ ਗੁਰਦੁਆਰਾ ਸਾਹਿਬ ਸੀਸ ਗੰਜ ਸਾਹਿਬ ਦਿੱਲੀ ਨੇੜੇ ਬਣੇ ” ਪਿਆਓ” ਨੂੰ ਬੁਲਡੋਜ਼ਰਾਂ ਨਾਲ ਢਾਹੁਣ ਸਬੰਧੀ ਵੱਡ ਅਕਾਰੀ ਪੋਸਟਰ ਲੋਕਾਂ ਵਿੱਚ ਚਰਚਾ ਦਾ ਵਿਸਾ ਬਣੇ ਹੋਏ ਹਨ। ਬੀਤੀ ਰਾਤ ਸਮੇਂ ਕੁਝ ਨੌਜਵਾਨਾਂ ਵੱਲੋਂ ਲਗਾਏ ਇਨਾਂ ਪੋਸਟਰਾਂ ਉੱਪਰ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਢਹਿ ਢੇਰੀ ਹੋਈ ਤਸਵੀਰ , ਸ੍ਰੀਮਤੀ ਇੰਦਰਾ ਗਾਂਧੀ ਦੀ ਤਸਵੀਰ ਅਤੇ ਦਿੱਲੀ ਵਿੱਚ ” ਪਿਆਓ” ਢਾਹੁਣ ਦੀ ਤਸਵੀਰ ,ਅਰਵਿੰਦ ਕੇਜਰੀਵਾਲ ਦੀ ਤਸਵੀਰ ਸਮੇਤ ਕੁਝ ਸ਼ਬਦਾਵਲੀ ਵੀ ਲਿਖੀ ਹੋਈ ਹੋਈ ਹੈ। ਜਿਸ ਅਨੁਸਾਰ ਸ੍ਰੀਮਤੀ ਇੰਦਰਾ ਗਾਂਧੀ ਨੂੰ ਸ੍ਰੀ ਅਕਾਲ ਤਖਤ ਉੱਪਰ ਹਮਲੇ ਦਾ ਦੋਸੀ ਅਤੇ ਸ੍ਰੀ ਅਰਵਿੰਦ ਕੇਜਰੀਵਾਲ ਨੂੰ ਦਿੱਲੀ ਵਿੱਚ ਪਿਆਓ ਢਾਹੁਣ ਦਾ ਜਿੰਮੇਵਾਰ ਮੰਨਦੇ ਹੋਏ। ਦੋਨਾਂ ਆਗੂਆਂ ਨੂੰ ਇੱਕ ਦੂਜੇ ਦੇ ਸਾਮਾਨ ਦਰਸਾਇਆਂ ਗਿਆ ਹੈ।

ਉਂਝ ਤਾਂ ਭਾਵੇਂ ਇਨਾਂ ਪੋਸਟਰਾਂ ਉੱਪਰ ਅਖੰਡ ਕੀਰਤਨੀ ਜੱਥਾ (ਅੰਮ੍ਰਿਤਸਰ ਸ਼ਹਿਰੀ) ਲਿਖਿਆ ਹੋਇਆ ਹੈ ਪਰੰਤੂ ਇਹ ਪੋਸਟਰ ਰਾਤ ਦੇ ਸਮੇਂ ਲਗਾਉਣ ਦੀ ਗੱਲ ਸਾਹਮਣੇ ਸਾਫ ਨਹੀ ਹੋ ਰਹੀ ਹੈ। ਲੋਕ ਚਰਚਾ ਅਨੁਸਾਰ ਇਹ ਪੋਸਟਰ ਆਮ ਆਦਮੀ ਪਾਰਟੀ ਦੀ ਪੰਜਾਬ ਵਿੱਚ ਦਿਨੋਂ ਦਿਨ ਵਧ ਰਹੀ ਚੜਤ ਤੋਂ ਬੌਖਲਾਹਟ ਵਿੱਚ ਆ ਕੇ ਲਗਾਏ ਗਏ ਹਨ। ਪੋਸਟਰ ਦੀ ਸ਼ਬਦਾਵਲੀ ਅਨੁਸਾਰ ਗਰਮ ਖਿਆਲੀ ਵੋਟ ਬੈਂਕ ਨੂੰ ਕੇਜਰੀਵਾਲ ਤੋਂ ਦੂਰ ਰੱਖਣ ਲਈ ਅਜਿਹੇ ਹੱਥਕੰਡੇ ਵਰਤਣ ਦੀ ਸੰਭਾਵਨਾ ਤੋਂ ਵੀ ਮੁਨਕਰ ਨਹੀ ਹੋਇਆ ਜਾ ਸਕਦਾ। ਪਰੰਤੂ ਹੈਰਾਨੀ ਇਸ ਗੱਲ ਦੀ ਹੈ ਕਿ ਰਾ ਤ ਦੇ ਹਨੇਰੇ ਦਾ ਫਾਇਦਾ ਉਠਾਉਂਦੇ ਹੋਏ ਪੰਜਾਬ ਦੀ ਅਮਨ ਅਤੇ ਸਾਂਤੀ ਭੰਗ ਕਰਨ ਵਾਲੀਆਂ ਇਸ ਤਰਾਂ ਦੀਆਂ ਕਾਰਵਾਈਆਂ ਕਰਨ ਵਾਲੇ ਅਨਸਰਾਂ ਪਹਿਚਾਣ ਤੋਂ ਲੋਕਲ ਪੁਲਿਸ ਦੋ ਦਿਨ ਬੀਤ ਜਾਣ ਦੇ ਬਾਵਜੂਦ ਵੀ ਅਨਜਾਣ ਹੈ, ਜਦੋਂ ਕਿ ਬੱਸ ਸਟੈਂਡ ਮਹਿਲ ਕਲਾਂ ਉੱਪਰ ਰਾਤ ਭਰ ਪੁਲਿਸ ਨਾਕੇ ਵਿਵਸਥਾ ਹੈ ਅਤੇ ਮਾਰਕੀਟ ਵਿੱਚ ਸਾਰੀ ਰਾਤ ਪ੍ਰਾਈਵੇਟ ਚੌਕੀਦਾਰਾਂ ਦਾ ਪਹਿਰਾ ਲੱਗਿਆ ਹੁੰਦਾ ਹੈ। ਸਥਾਨਕ ਦੁਕਾਨਦਾਰਾਂ ਵਿੱਚ ਇਸ ਗੱਲ ਦਾ ਰੋਸ ਹੈ ਕਿ ਪੁਲਸ ਨੇ ਚੌਕੀਦਾਰਾਂ ਤੋਂ ਇਸ ਸਬੰਧੀ ਕੋਈ ਪੁੱਛ-ਗਿੱਛ ਕਿਉ ਨਹੀ ਕੀਤੀ। ਇਸ ਸਬੰਧੀ ਮਹਿਲ ਕਲਾਂ ਦੇ ਇੱਕ ਨੌਜਵਾਨ ਨੇ ਆਪਣਾ ਨਾਮ ਗੁਪਤ ਰੱਖਣ ਦ ਸ਼ਰਤ ਤੇ ਦੱਸਿਆ ਕਿ ਜਦੋਂਂ ਅਣਪਛਾਤੇ ਨੌਜਵਾਨ ਕਰੀਬ 11 ਵਜੇ ਪਿੰਡ ਚ ਪੋਸਟਰ ਲਗਾ ਰਹੇ ਸਨ ਤਾਂ ਉਸ ਨੇ ਥਾਣੇ ਦੇ ਲੈਡਲਾਈਨ ਨੰਬਰ ਫੋਨ ਕੀਤਾ ਤਾਂ ਅੱਗੋਂ ਜਵਾਬ ਮਿਲਿਆ ਕਿ ਸਾਡੇ ਮੁਲਾਜਮ ਨਾਕੇ ਉੱਪਰ ਹਨ, ਅਸੀ ਉਨਾਂ ਭੇਜਦੇ ਹਾਂ। ਇਸ ਪੂਰੇ ਮਾਮਲੇ ਸਬੰਧੀ ਜਦੋਂਂ ਥਾਣਾ ਮਹਿਲ ਕਲਾਂ ਦੇ ਐਸ ਐਚ ਓ ਬਲਜੀਤ ਸਿੰਘ ਢਿੱਲੋਂ ਨਾਲ ਗੱਲ ਕੀਤੀ ਤਾਂ ਉਨਾਂ ਮੰਨਿਆਂ ਕਿ ਰਾਤ ਦੇ ਸਮੇਂ ਭੜਕਾਊ ਪੋਸਟਰ ਲਗਾਉਣ ਸਬੰਧੀ ਫੋਨ ਜਰੂਰ ਆਇਆ ਸੀ ਪਰੰਤੂ ਪੋਸਟਰ ਲਗਾਉਣ ਵਾਲੇ ਅਨਸਰ ਪੁਲਿਸ ਦੀ ਪਕੜ ਵਿੱਚ ਨਹੀ ਆਏ ਜਿਨਾਂ ਦੀ ਭਾਲ ਜਾਰੀ ਹੈ।

Share Button

Leave a Reply

Your email address will not be published. Required fields are marked *