ਮਹਿਲਾ ਨੂੰ ਨਿਰਵਸਤਰ ਕਰਕੇ ਬੇਇੱਜਤ ਕਰਨ ਦਾ ਮਾਮਲਾ ਦਰਜ

ss1

ਮਹਿਲਾ ਨੂੰ ਨਿਰਵਸਤਰ ਕਰਕੇ ਬੇਇੱਜਤ ਕਰਨ ਦਾ ਮਾਮਲਾ ਦਰਜ

 

ਬਰੇਟਾ 14 ਜੁਲਾਈ(ਰੀਤਵਾਲ/ ਦੀਪ) ਲਾਗੇ ਦੇ ਪਿੰਡ ਰੰਘੜਿਆਲ ਦੀ ਇੱਕ ਮਹਿਲਾ ਨੂੰ ਪਿੰਡ ਦੇ ਹੀ ਦੋ ਵਿਅਕਤੀਆਂ ਵੱਲੋਂ ਬੇਇੱਜਤ ਕਰਨ ਸੰਬੰਧੀ ਮਾਮਲਾ ਸਾਹਮਣੇ ਆਇਆ ਹੈ। ਮਹਿਲਾ ਦਾ ਦੋਸ਼ ਹੈ ਕਿ ਇੱਕ ਵਿਅਕਤੀ ਉਸਦੇ ਘਰ ਆਇਆ ਤੇ ਇਕੱਲੀ ਦੇਖ ਕੇ ਉਸਦਾ ਮੂੰਹ ਢੱਕ ਕੇ ਚੁੱਕ ਕੇ ਲੈ ਗਿਆ। ਘਰ ਤੋਂ ਥੋੜੀ ਦੂਰੀ ਤੇ ਉਸ ਵਿਅਕਤੀ ਦਾ ਇੱਕ ਹੋਰ ਸਾਥੀ ਸ਼ਾਮਿਲ ਹੋ ਗਿਆ ਤੇ ਦੋਵੇਂ ਉਸਨੂੰ ਪੱਲੀ ਵਿੱਚ ਬੰਨ੍ਹ ਕੇ ਬਾਹਰ ਪਿੰਡ ਦੀਆਂ ਰੂੜ੍ਹੀਆਂ ਤੇ ਲਿਜਾ ਰਹੇ ਸਨ ਤਾਂ ਅਚਾਨਕ ਉਸਦੇ ਘਰਵਾਲਾ ਇੱਕ ਮੌੜ ਤੇ ਮਿਲ ਗਿਆ ਤਾਂ ਉਹ ਦੋਵੇਂ ਉਸਨੂੰ ਉੱਥੇ ਸੁੱਟ ਕੇ ਭੱਜ ਗਏ। ਮਹਿਲਾ ਦਾ ਕਹਿਣਾ ਸੀ ਕਿ ਜੇਕਰ ਉਸਦੇ ਘਰਵਾਲਾ ਮੌਕੇ ਤੇ ਨਾ ਮਿਲਦਾ ਤਾਂ ਪਤਾ ਨਹੀਂ ਉਸਦਾ ਕੀ ਹਾਲ ਹੋਣਾ ਸੀ। ਇਸ ਮਹਿਲਾ ਦੀ ਇਸ ਸਕਾਇਤ ਤੇ ਪੁਲਿਸ ਨੇ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Share Button

Leave a Reply

Your email address will not be published. Required fields are marked *