ਮਹਿਰਮ

ss1

ਮਹਿਰਮ

ਮੇਰੇ ਮਹਿਰਮ ਦਾ ਧੰਨ ਜਿਗਰਾ ਮੇਰੇ ਨੇੜੇੇ ਢੁੱਕਿਆ ਨਈ,
ਦੋ ਕਦਮਾਂ ਦਾ ਸੀ ਬਸ ਪੈਂਡਾ ਉਸਦੇ ਕੋਲੋਂ ਮੁੱਕਿਆ ਨਈਂ |

ਦੱਸ ਤਾਂ ਕਿੱਥੇ ਨਿਵਿਆਂ ਨਈਂ ਤੈਨੂੰ ਪਾਉਣ ਦੀ ਖਾਤਿਰ ਮੈਂ,
ਤੇਰਾ ਮੇਰਾ ਰੂਹ ਦਾ ਰਿਸ਼ਤਾ ਤੇਰੇ ਤੋਂ ਤਾਂ ਲੁਕਿਆ ਨਈਂ |

ਰੱਬਾ ਤੇਰੀ ਰਹਿਮਤ ਮੰਨ ਕੇ ਹੁਣ ਤੱਕ ਸ਼ੁਕਰ ਮਨਾਇਆ ਹੈ,
ਇਹ ਵੀ ਸੋਝੀ ਬਖਸ਼ੀ ਮੈਂ ਸਿਰ ਵੱਡਿਆਂ ਸਾਵੇਂ ਚੁੱਕਿਆ ਨਈਂ |

ਕਿੰਨੀ ਦੇਰ ਲੁਕੋ ਕੇ ਰੱਖੂ ਐ ਚੰਨ ਮੇਰੇ ਚਾਨਣ ਨੂੰ,
ਆਸ ਉਮੀਦਾਂ ਕਾਇਮ ਰੱਖੀਆਂ ਇਹ ਦਮ ਹਾਲੇ ਰੁੱਕਿਆ ਨਈਂ |

ਮੇਰੇ ਸੰਗ ਟਕਰਾ ਕੇ ਝੱਖੜ ਖੁਦ ਸ਼ਰਮਿੰਦਾ ਹੁੰਦੇ ਨੇ,
ਮੈਂ ਫ਼ੌਲਾਦੀ ਰੁਤਬਾ ਰੱਖਿਆਂ ਝੱਖੜਾਂ ਅੱਗੇ ਝੁਕਿਆ ਨਈ |

ਹੌਕੇ ਹਾਵਾਂ ਔੜਾਂ ਝੱਲੀਆਂ ਅੱਖੋਂ ਪਾਣੀ ਰੁਕਿਆ ਨਾ,
ਤੇਰੇ ਇਸ਼ਕੇ ਵਾਲਾ ਬੂਟਾ ਮੇਰੇ ਅੰਦਰੋਂ ਸੁੱਕਿਆ ਨਈ |

ਤੇਰੇ ਅੱਗੇ ਲਛਮਣ ਰੇਖਾ ਸਭ ਨੇ ਟੋਨੀ ਖਿੱਚੀ ਸੀ,
ਏਸੇ ਕਰਕੇ ਤੇਰੇ ਘਰ ਨੂੰ ਕੋਈ ਕਦਮ ਵੀ ਚੁੱਕਿਆ ਨਈਂ |

ਯਸ਼ਪਾਲ “ਟੋਨੀ “
9876498603

Share Button

Leave a Reply

Your email address will not be published. Required fields are marked *