ਮਹਾਰਾਸ਼ਟਰ ਵਿੱਚ 3 ਸਾਲਾਂ ਵਿੱਚ 9 ਹਜ਼ਾਰ ਕਿਸਾਨਾਂ ਨੇ ਕੀਤੀ ਖੁਦਕੁਸ਼ੀ : ਰਾਹੁਲ ਗਾਂਧੀ

ਮਹਾਰਾਸ਼ਟਰ ਵਿੱਚ 3 ਸਾਲਾਂ ਵਿੱਚ 9 ਹਜ਼ਾਰ ਕਿਸਾਨਾਂ ਨੇ ਕੀਤੀ ਖੁਦਕੁਸ਼ੀ : ਰਾਹੁਲ ਗਾਂਧੀ

ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਇਕ ਦਿਨਾ ਦੌਰੇ ਤੇ ਮਹਾਰਾਸ਼ਟਰ ਪੁੱਜ ਗਏ ਹਨ| ਰਾਹੁਲ ਗਾਂਧੀ ਨੇ ਨਾਂਦੇੜ ਵਿੱਚ ਜਨਤਾ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਅੱਜ ਕਿਸਾਨ ਖੁਦਕੁਸ਼ੀ ਕਰਨ ਲਈ ਮਜ਼ਬੂਰ ਹਨ| ਪਿਛਲੇ ਤਿੰਨ ਸਾਲਾਂ ਵਿੱਚ ਮਹਾਰਾਸ਼ਟਰ ਦੇ 9 ਹਜ਼ਾਰ ਕਿਸਾਨਾਂ ਨੇ ਖੁਦਕੁਸ਼ੀ ਕੀਤੀ ਹੈ| ਉਨ੍ਹਾਂ ਕਿਹਾ ਕਿ ਦੇਸ਼ ਨੂੰ ਕਿਸਾਨਾਂ ਦੀ ਵੀ ਲੋੜ ਹੈ| ਰਾਹੁਲ ਨੇ ਕਿਹਾ ਕਿ ਦੇਸ਼ ਨੂੰ ਉਦਯੋਗਪਤੀਆਂ ਦੀ ਲੋੜ ਹੈ ਪਰ ਦੇਸ਼ ਨੂੰ ਕਿਸਾਨਾਂ ਦੀ ਵੀ ਲੋੜ ਹੈ| ਸਿਰਫ ਉਦਯੋਗਪਤੀਆਂ ਦੇ ਸਹਾਰੇ  ਦੇਸ਼ ਨਹੀਂ ਚੱਲ ਸਕਦਾ ਹੈ|
ਜ਼ਿਕਰਯੋਗ ਹੈ ਕਿ ਰਾਹੁਲ ਗਾਂਧੀ ਆਪਣੇ ਇਸ ਦੌਰੇ ਵਿੱਚ ਕਿਸਾਨਾਂ ਦੀ ਸਮੱਸਿਆ ਨਾਲ ਜੁੜੇ ਮੁੱਦਿਆਂ ਤੇ ਧਿਆਨ ਕੇਂਦਰਿਤ ਕਰਨਗੇ ਅਤੇ ਪਾਰਟੀ ਨੇਤਾਵਾਂ ਨਾਲ ਬੈਠਕ ਕਰਨਗੇ|

Share Button

Leave a Reply

Your email address will not be published. Required fields are marked *

%d bloggers like this: