Thu. Apr 25th, 2019

ਮਹਾਰਾਸ਼ਟਰ ‘ਚ ਸਤੰਬਰ ‘ਚ 235 ਕਿਸਾਨਾਂ ਨੇ ਕੀਤੀ ਖ਼ੁਦਕੁਸ਼ੀ

ਮਹਾਰਾਸ਼ਟਰ ‘ਚ ਸਤੰਬਰ ‘ਚ 235 ਕਿਸਾਨਾਂ ਨੇ ਕੀਤੀ ਖ਼ੁਦਕੁਸ਼ੀ

ਮੁੰਬਈ (ਪੀਟੀਆਈ) : ਮਹਾਰਾਸ਼ਟਰ ਸਰਕਾਰ ਨੇ ਕਿਹਾ ਹੈ ਕਿ ਸੂਬੇ ‘ਚ 235 ਕਿਸਾਨਾਂ ਨੇ ਇਸ ਸਾਲ ਸਤੰਬਰ ‘ਚ ਵੱਖ-ਵੱਖ ਕਾਰਨਾਂ ਕਰ ਕੇ ਖ਼ੁਦਕੁਸ਼ੀ ਕੀਤੀ ਹੈ। ਇਹ ਜਾਣਕਾਰੀ ਮਹਾਰਾਸ਼ਟਰ ਦੇ ਰਾਹਤ ਅਤੇ ਮੁੜ-ਵਸੇਬਾ ਮੰਤਰੀ ਚੰਦਰਕਾਂਤ ਪਾਟਿਲ ਨੇ ਵਿਧਾਨ ਸਭਾ ‘ਚ ਦਿੱਤੀ ਹੈ।

ਪਾਟਿਲ ਨੇ ਵੀਰਵਾਰ ਨੂੰ ਆਪਣੇ ਲਿਖਤੀ ਜਵਾਬ ‘ਚ ਦੱਸਿਆ ਕਿ ਵਿਦਰਭ ਇਲਾਕੇ ਦੇ ਛੇ ਜ਼ਿਲਿ੍ਹਆਂ ‘ਚ 15,629 ਕਿਸਾਨਾਂ ਨੇ ਜਨਵਰੀ 2001 ਤੋਂ ਅਕਤੂਬਰ 2018 ਦਰਮਿਆਨ ਖ਼ੁਦਕੁਸ਼ੀ ਕਰ ਲਈ। ਇਨ੍ਹਾਂ ‘ਚੋਂ 7008 ਕਿਸਾਨ ਵਿੱਤੀ ਮੁਆਵਜ਼ੇ ਦੇ ਹੱਕਦਾਰ ਸਨ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਬਤੌਰ ਵਿੱਤੀ ਮੁਆਵਜ਼ਾ ਹਰੇਕ ਨੂੰ ਇਕ ਲੱਖ ਰੁਪਏ ਦਿੱਤਾ ਗਿਆ ਹੈ। ਇਨ੍ਹਾਂ ‘ਚੋਂ 215 ਮਾਮਲਿਆਂ ਦੀ ਜਾਂਚ ਅਜੇ ਲਟਕ ਰਹੀ ਹੈ।

ਇਸੇ ਤਰ੍ਹਾਂ ਨਾਸਿਕ ਜ਼ਿਲ੍ਹੇ ‘ਚ ਜਨਵਰੀ ਅਤੇ ਸਤੰਬਰ 2018 ਦਰਮਿਆਨ 73 ਕਿਸਾਨਾਂ ਨੇ ਆਪਣੀ ਜਾਨ ਦੇ ਦਿੱਤੀ। ਇਨ੍ਹਾਂ ਵਿੱਚੋਂ 17 ਵਿੱਤੀ ਮੁਆਵਜ਼ੇ ਦੇ ਹੱਕਦਾਰ ਸਨ। ਉਨ੍ਹਾਂ ਦੇ ਪਰਿਵਾਰਾਂ ਨੂੰ ਵੀ ਇਕ-ਇਕ ਲੱਖ ਰੁਪਏ ਦੀ ਮਦਦ ਦਿੱਤੀ ਗਈ ਹੈ। ਕੋਲਹਾਪੁਰ ‘ਚ ਸੰਨ 2004 ਅਤੇ 2018 ਦਰਮਿਆਨ 113 ਕਿਸਾਨਾਂ ਨੇ ਆਪਣੇ ਪ੫ਾਣ ਤਿਆਗ ਦਿੱਤੇ। ਮਰਾਠਵਾੜਾ ‘ਚ 674 ਕਿਸਾਨਾਂ ਨੇ ਜਨਵਰੀ ਅਤੇ ਸਤੰਬਰ 2018 ਦਰਮਿਆਨ ਖ਼ੁਦਕੁਸ਼ੀ ਕਰ ਲਈ। ਇਨ੍ਹਾਂ ਵਿੱਚੋਂ 445 ਮੁਆਵਜ਼ੇ ਦੇ ਹੱਕਦਾਰ ਹਨ।

Share Button

Leave a Reply

Your email address will not be published. Required fields are marked *

%d bloggers like this: