ਮਹਾਰਾਣੀ ਪ੍ਰਨੀਤ ਕੌਰ ਦੀ ਰੈਲੀ ‘ਚ ਪਹੁੰਚਣ ‘ਤੇ ਕੀਤਾ ਵਰਕਰਾਂ ਦਾ ਧੰਨਵਾਦ

ss1

ਮਹਾਰਾਣੀ ਪ੍ਰਨੀਤ ਕੌਰ ਦੀ ਰੈਲੀ ‘ਚ ਪਹੁੰਚਣ ‘ਤੇ ਕੀਤਾ ਵਰਕਰਾਂ ਦਾ ਧੰਨਵਾਦ

24-21
ਤਲਵੰਡੀ ਸਾਬੋ, 23 ਜੁਲਾਈ (ਗੁਰਜੰਟ ਸਿੰਘ ਨਥੇਹਾ)- ਬੀਤੇ ਕੱਲ੍ਹ ਲੋਕ ਸਭਾ ਹਲਕਾ ਬਠਿੰਡਾ ਦੇ ਇੰਚਾਰਜ ਅਤੇ ਸਾਬਕਾ ਕੇਂਦਰੀ ਵਿਦੇਸ਼ ਮੰਤਰੀ ਮਹਾਰਾਣੀ ਪ੍ਰਨੀਤ ਕੌਰ ਦੁਆਰਾ ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਦੇ ਕਾਂਗਰਸੀ ਵਰਕਰਾਂ ਨਾਲ ਇਕ ਲੰਬੀ ਮੀਟਿੰਗ ਕੀਤੀ ਗਈ ਜਿਸ ਵਿੱਚ ਹਲਕੇ ਦੇ ਕਾਂਗਰਸੀ ਵਰਕਰਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ।
ਹਲਕੇ ਦੇ ਵੱਖ ਵੱਖ ਪਿੰਡਾਂ ਤੋਂ ਵੱਡੀ ਗਿਣਤੀ ਵਿਚ ਪਹੁੰਚ ਕੇ ਮੀਟਿੰਗ ਨੂੰ ਰੈਲੀ ਦਾ ਰੂਪ ਦੇਣ ਲਈ ਵਰਕਰਾਂ ਦਾ ਧੰਨਵਾਦ ਕਰਦਿਆਂ ਯੂਥ ਕਾਂਗਰਸ ਦੇ ਹਲਕਾ ਪ੍ਰਧਾਨ ਨਵਦੀਪ ਗੋਲਡੀ ਅਤੇ ਐਨਐਸਯੂਆਈ ਬਠਿੰਡਾ ਦੇ ਜ਼ਿਲ੍ਹਾ ਵਾਈਸ ਪ੍ਰਧਾਨ ਖੁਸ਼ਦੀਪ ਗਿੱਲ ਨੇ ਕਿਹਾ ਕਿ ਸ. ਖੁਸ਼ਬਾਜ ਜਟਾਣਾ ਕਾਂਗਰਸ ਹਲਕਾ ਇੰਚਾਰਜ ਦੀ ਯੋਗ ਅਗਵਾਈ ਨਾਲ ਐਨੀ ਵੱਡੀ ਗਿਣਤੀ ਵਿਚ ਵਰਕਰਾਂ ਅਤੇ ਸ਼ੁਭਚਿੰਤਕਾਂ ਦਾ ਇਸ ਮੀਟਿੰਗ ‘ਚ ਪਹੁੰਚਣਾ ਇਸ ਗੱਲ ਦਾ ਵਿਸ਼ਵਾਸ ਦੁਆਉਂਦਾ ਹੈ ਕਿ ਆਮ ਜਨਤਾ ਅਕਾਲੀ ਭਾਜਪਾ ਸਰਕਾਰ ਤੋਂ ਦਿਲੋਂ ਦੁਖੀ ਹੈ ਅਤੇ ਉਹ ਆਉਣ ਵਾਲੀਆਂ ਚੋਣਾਂ ਦੌਰਾਨ ਸੱਤਾ ਦਾ ਬਦਲਾਅ ਚਾਹੁੰਦੀ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਨਿੰਮਾ ਬਹਿਮਣ, ਟੋਨੀ ਸਿੰਘ, ਸਤਨਾਮ ਸਿੰਘ ਜੋਗੇਵਾਲਾ, ਗੁਰਪ੍ਰੀਤ ਨੰਗਲਾ, ਕਾਲਾ ਮਾਨ, ਰਾਜੂ ਸਿੰਘ, ਜਸਵਿੰਦਰ ਸਿੰਘ, ਪੀਤਾ ਸਿੰਘ ਅਤੇ ਹਿੰਮਤ ਸਿੰਘ ਆਦਿ ਮੌਜ਼ੂਦ ਸਨ।

Share Button

Leave a Reply

Your email address will not be published. Required fields are marked *