ਮਹਾਰਾਣੀ ਪਰਨੀਤ ਕੌਰ ਦੀ ਸਰਦੂਲਗੜ੍ਹ ਦੀ ਫੇਰੀ ਨੂੰ ਲੈਕੇ ਵਰਕਰਾਂ ‘ਚ ਉਤਸਾਹ

ss1

ਮਹਾਰਾਣੀ ਪਰਨੀਤ ਕੌਰ ਦੀ ਸਰਦੂਲਗੜ੍ਹ ਦੀ ਫੇਰੀ ਨੂੰ ਲੈਕੇ ਵਰਕਰਾਂ ‘ਚ ਉਤਸਾਹ
ਸਾਬਕਾਂ ਕੈਂਦਰੀ ਮੰਤਰੀ 11 ਜੁਲਾਈ ਨੂੰ ਕਰਨਗੇ ਵਰਕਰਾਂ ਨਾਲ ਵਿਸ਼ੇਸ ਮੀਟਿੰਗ :ਮੋਫਰ

1-16

ਸਰਦੂਲਗੜ੍ਹ 30 ਜੂਨ (ਗੁਰਜੀਤ ਸ਼ੀਂਹ): ਪੰਜਾਬ ਪ੍ਰਦੇਸ ਕਾਂਗਰਸ ਪਾਰਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਦੀ ਧਰਮ ਪਤਨੀ ਸਾਬਕਾ ਕੇਂਦਰਬਾੜੀ ਮੰਤਰੀ ਮਹਾਰਾਣੀ ਪ੍ਰਨੀਤ ਕੌਰ ਦੀ 11 ਜੁਲਾਈ ਨੂੰ ਸਰਦੂਲਗੜ੍ਹ ਫੇਰੀ ਨੂੰ ਲੈ ਕੇ ਕਾਂਗਰਸੀ ਵਰਕਰਾਂ ਚ ਕਾਫੀ ਉਤਸ਼ਾਹ ਹੈ।ਜਿਸ ਸੰਬੰਧੀ ਕਾਂਗਰਸ ਪਾਰਟੀ ਦੇ ਵਿਧਾਇਕ ਅਜੀਤਇੰਦਰ ਸਿੰਘ ਮੋਫਰ ਨੇ ਹਲਕੇ ਦੇ ਦਰਜਨਾਂ ਪਿੰਡਾਂ ਚ ਉਹਨਾਂ ਦੀ ਆਮਦ ਨੂੰ ਲੈ ਕੇ ਮੀਟਿੰਗਾਂ ਕੀਤੀਆਂ।ਉਹਨਾਂ ਕਿਹਾ ਕਿ ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਤੋ ਪੰਜਾਬ ਦਾ ਹਰ ਨਾਗਰਿਕ ਦੁਖੀ ਹੋ ਚੁੱਕਾ ਹੈ।ਇੱਥੇ ਪੰਜਾਬ ਚ ਅਮਨ ਕਾਨੂੰਨ ਦੀ ਸਥਿਤੀ ਵਿਗੜ ਗਈ ਹੈ।ਖਾਸ ਕਰਕੇ ਪੰਜਾਬ ਦੇ ਕਿਸਾਨਾਂ ਨੇ ਪਿਛਲੇ ਨੌ ਸਾਲਾਂ ਚ ਜੋ ਸੰਤਾਪ ਹੰਢਾਇਆ ਹੈ ਉਸ ਤੋ ਪੰਜਾਬ ਦਾ ਬੱਚਾ ਬੱਚਾ ਜਾਣੂੰ ਹੈ।ਉਹਨਾਂ ਕਿਹਾ ਕਿ ਜਦੋ ਤੋ ਪੰਜਾਬ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਦੇ ਹੱਥ ਹਾਈਕਮਾਂਡ ਨੇ ਜੁੰਮੇਵਾਰੀ ਸੌਂਪੀ ਹੈ ਪੰਜਾਬ ਦਾ ਹਰ ਕਾਂਗਰਸੀ ਵਰਕਰ ਸਰਗਰਮ ਹੋ ਕੇ ਚੱਲ ਪਿਆ ਹੈ।ਉਹਨਾਂ ਮਹਾਰਾਣੀ ਪ੍ਰਨੀਤ ਕੌਰ ਦੇ 11 ਜੁਲਾਈ ਨੂੰ 11 ਵਜੇ ਸਰਦੂਲਗੜ੍ਹ ਦੇ ਮਹਿਕ ਪੈਲਿਸ ਚ ਪਹੁੰਚਣ ਦੀ ਸਮੂਹ ਵਰਕਰਾਂ ਨੂੰ ਅਪੀਲ ਕੀਤੀ ਹੈ।ਸ਼੍ਰੀ ਮੋਫਰ ਨੇ ਅੱਜ ਹਲਕੇ ਦੇ ਖੋਖਰ ਕਲਾਂ ਤੇ ਖੁਰਦ, ਰਮਦਿੱਤੇਵਾਲਾ, ਜਵਾਹਰਕੇ, ਘਰਾਂਗਣਾਂ, ਆਦਿ ਪਿੰਡਾਂ ‘ਚ ਵਰਕਰਾਂ ਨਾਲ ਨੁੱਕੜ ਮੀਟਿੰਗਾਂ ਕੀਤੀਆ । ਇਸ ਮੌਕੇ ਉਨਾਂ ਨਾਲ ਸੱਤਪਾਲ ਵਰਮਾ, ਰਾਜੇਸ ਗਰਗ ,ਚਰਨਜੀਤ ਸਿੱਧੂ, ਜਗਸੀਰ ਸਿੰਘ ਮੀਰਪੁਰ ਪ੍ਰਧਾਨ ਲੋਕ ਸਭਾ ਹਲਕਾ ਬਠਿੰਡਾਂ,ਲਛਮਣ ਦਸੌਧੀਆਂ ਯੂਥ ਮੀਤ ਪ੍ਰਧਾਨ ਬਲਾਕ ਝੁਨੀਰ ,ਪ੍ਰਧਾਨ ਬਲਵੰਤ ਸਿੰਘ ਕੋਰਵਾਲਾ, ਸਰਪੰਚ ਕੁਲਵਿੰਦਰ ਸਿੰਘ ਤਲਵੰਡੀ ਅਕਲੀਆਂ,ਰੁਪਿੰਦਰ ਸਿੰਘ ਨੰਗਲ ਖੁਰਦ, ਚੇਤ ਸਿੰਘ ਤਲਵੰਡੀ ਅਕਲੀਆ, ਜਸਵਿੰਦਰ ਜਵਾਹਰਕੇ, ,ਮਨੀ ਅੱਕਾਵਾਲੀ,ਆਦਿ ਹਾਜ਼ਰ ਸਨ।

Share Button

Leave a Reply

Your email address will not be published. Required fields are marked *