ਮਹਾਰਾਣੀ ਐਲੀਜਾਬੇਥ ਦੀ ਕ੍ਰਿਸਮਸ ਪਾਰਟੀ ‘ਚ ਸ਼ਾਮਲ ਹੋਈ ਮਰਕੇਲ

ss1

ਮਹਾਰਾਣੀ ਐਲੀਜਾਬੇਥ ਦੀ ਕ੍ਰਿਸਮਸ ਪਾਰਟੀ ‘ਚ ਸ਼ਾਮਲ ਹੋਈ ਮਰਕੇਲ

Britian: ਅਮਰੀਕੀ ਅਦਾਕਾਰਾ ਮੇਗਨ ਮਰਕੇਲ ਬ੍ਰਿਟੇਨ ਦੇ ਰਾਜਘਰਾਨੇ ਦੇ ਕਿਸੇ ਰਾਜਕੁਮਾਰ ਦੀ ਪਹਿਲੀ ਮੰਗੇਤਰ ਹੈ, ਜਿਨ੍ਹਾਂ ਨੂੰ ਰਾਇਲ ਫੈਮਿਲੀ ਦੇ ਪਰੰਪਰਿਕ ‘ਕ੍ਰਿਸਮਸ ਡੇਅ’ ‘ਤੇ ਮਹਾਰਾਣੀ ਦੇ ਸੈਂਡਰਿੰਗਘਮ ਸਟੇਟ ਜਾਣ ਦਾ ਮੌਕਾ ਮਿਲਿਆ ਹੈ। 36 ਸਾਲ ਦੀ ਮਰਕੇਲ ਪ੍ਰਿੰਸ ਹੈਰੀ ਦੀ ਮੰਗੇਤਰ ਹੈ ਅਤੇ ਜਲਦੀ ਹੀ ਦੋਵੇਂ ਵਿਆਹ ਦੇ ਬੰਧਨ ਵਿਚ ਬੱਝਣ ਵਾਲੇ ਹਨ।
ਮਰਕੇਲ ਸੈਂਟ ਮੈਰੀ ਮੇਗਡਾਲੇਨੇ ਦੀ ਚਰਚ ਵਿਚ ਪ੍ਰਿੰਸ ਵਿਲੀਅਮ ਹੈਰੀ ਅਤੇ ਕੈਟ ਮਿਡਲਟਨ ਨਾਲ ਪਹੁੰਚੀ। ਮਰਕੇਲ ਨੇ ਭੂਰੇ ਰੰਗ ਦੀ ਟੋਪੀ ਅਤੇ ਸਕਿੱਨ ਰੰਗ ਦੇ ਕੋਟ ਨਾਲ ਭੂਰੇ ਰੰਗ ਦੇ ਬੂਟ ਪਹਿਨੇ ਸਨ। ਉਥੇ ਹੀ ਦੂਜੇ ਪਾਸੇ ਵਿਲੀਅਮ ਨੇ ਕੋਟ ਅਤੇ ਕੈਟ ਫੇਸਟਿਵ ਨੇ ਕੋਟ ਨਾਲ ਕਾਲੀ ਟੋਪੀ ਪਾਈ ਹੋਈ ਸੀ। ਉਹ ਹੈਰੀ ਅਤੇ ਮਰਕੇਲ ਨਾਲ ਹੀ ਚੱਲ ਰਹੇ ਸਨ। ਇਸ ਦੇ ਨਾਲ ਹੀ ਮਹਾਰਾਣੀ ਇਕ ਕਾਰ ਵਿਚ ਉਥੇ ਪਹੁੰਚੀ ਅਤੇ ਕ੍ਰਿਸਮਸ ਦੇ ਸਮਾਰੋਹ ਵਿਚ ਸ਼ਾਮਲ ਹੋਈ। ਇਸ ਸਮਾਰੋਹ ਵਿਚ ਡਿਊਕ ਆਫ ਐਡਿਨਬਰਗ ਅਤੇ ਪ੍ਰਿੰਸ ਆਫ ਵੇਲਸ ਵੀ ਸ਼ਾਮਲ ਹੋਏ। ਮਰਕੇਲ ਮਹਾਰਾਣੀ ਐਲੀਜਾਬੇਥ ਦੀ ਕ੍ਰਿਸਮਸ ਪਾਰਟੀ ਦੀ ਸਰਪ੍ਰਾਈਜ਼ ਮਹਿਮਾਨ ਸੀ। ਦੱਸਣਯੋਗ ਹੈ ਕਿ ਹੈਰੀ ਅਤੇ ਮੇਗਨ ਮਰਕੇਲ ਮਈ 2018 ਵਿਚ ਵਿਆਹ ਦੇ ਬੰਧਨ ਵਿਚ ਬੱਝ ਜਾਣਗੇ।

Share Button

Leave a Reply

Your email address will not be published. Required fields are marked *