ਮਹਾਨ ਵਿਗਿਆਨੀ ਸਟੀਫਨ ਹਾਕਿੰਗ ਦਾ ਦਿਹਾਂਤ

ss1

ਮਹਾਨ ਵਿਗਿਆਨੀ ਸਟੀਫਨ ਹਾਕਿੰਗ ਦਾ ਦਿਹਾਂਤ

ਲੰਡਨ, 14 ਮਾਰਚ: ਦੁਨੀਆ ਦੇ ਮਸ਼ਹੂਰ ਬ੍ਰਿਟਿਸ਼ ਵਿਗਿਆਨੀ ਸਟੀਫਨ ਹਾਕਿੰਗ ਦੀ ਮੌਤ ਹੋ ਗਈ ਹੈ| ਉਹ 76 ਸਾਲ ਦੇ ਸਨ ਅਤੇ ਕੈਮਬ੍ਰਿਜ ਸਥਿਤ ਆਪਣੇ ਘਰ ਵਿੱਚ ਹੀ ਉਨ੍ਹਾਂ ਨੇ ਆਖਰੀ ਸਾਹ ਲਿਆ| ਹਾਕਿੰਗ ਦੇ ਪਰਿਵਾਰ ਵਾਲਿਆਂ ਨੇ ਇਕ ਬਿਆਨ ਜਾਰੀ ਕਰ ਕੇ ਕਿਹਾ ਕਿ ਸਟੀਫਨ ਦੀ ਅੱਜ ਸਵੇਰੇ ਉਨ੍ਹਾਂ ਦੇ ਘਰ ਵਿੱਚ ਮੌਤ ਹੋ ਗਈ ਹੈ| ਦੱਸਿਆ ਜਾ ਰਿਹਾ ਹੈ ਕਿ ਸਟੀਫਨ ਲੰਬੇ ਸਮੇਂ ਤੋਂ ਬਿਮਾਰ ਚੱਲ ਰਹੇ ਸਨ| ਨੋਬੇਲ ਪੁਰਸਕਾਰ ਨਾਲ ਸਨਮਾਨਿਤ ਸਟੀਫਨ ਦੀ ਗਿਣਤੀ ਦੁਨੀਆ ਦੇ ਮਹਾਨ ਭੌਤਿਕ ਵਿਗਿਆਨੀਆਂ ਵਿੱਚ ਹੁੰਦੀ ਹੈ| ਉਨ੍ਹਾਂ ਦਾ ਜਨਮ ਇੰਗਲੈਂਡ ਵਿੱਚ 8 ਜਨਵਰੀ 1942 ਨੂੰ ਆਕਸਫੋਰਡ ਵਿੱਚ ਹੋਇਆ ਸੀ|
ਸਟੀਫਨ ਦੇ ਬੱਚਿਆਂ ਲੂਸੀ, ਰੌਬਰਟ ਅਤੇ ਟਿਮ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਅਸੀਂ ਆਪਣੇ ਪਿਤਾ ਦੇ ਜਾਣ ਨਾਲ ਬਹੁਤ ਦੁੱਖੀ ਹਾਂ| ਸਟੀਫਨ ਹਾਕਿੰਗ ਨੇ ਬਲੈਕ ਹੋਲ ਅਤੇ ਬਿਗ ਬੈਂਗ ਦੇ ਸਿਧਾਂਤ ਨੂੰ ਸਮਝਣ ਵਿੱਚ ਮਹੱਤਵਪੂਰਣ ਯੋਗਦਾਨ ਦਿੱਤਾ ਹੈ| ਉਨ੍ਹਾਂ ਕੋਲ 12 ਆਨਰੇਰੀ ਡਿਗਰੀਆਂ ਸਨ| ਹਾਕਿੰਗ ਦੇ ਕੰਮਾਂ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਅਮਰੀਕਾ ਦਾ ਸਭ ਤੋਂ ਉਚ ਨਾਗਰਿਕ ਸਨਮਾਨ ਦਿੱਤਾ ਜਾ ਚੁੱਕਾ ਹੈ| ਸਾਲ 1974 ਵਿੱਚ ਬਲੈਕ ਹੋਲਸ ਤੇ ਅਸਧਾਰਨ ਰਿਸਰਚ ਕਰ ਕੇ ਉਸ ਦੀ ਥਿਓਰੀ ਮੋੜ ਦੇਣ ਵਾਲੇ ਸਟੀਫਨ ਹਾਕਿੰਗ ਸਾਇੰਸ ਦੀ ਦੁਨੀਆ ਦੇ ਸੇਲਿਬ੍ਰਟੀ ਸਨ| ਸਟੀਫਨ ਇਕ ਵਿਸ਼ਵ ਪ੍ਰਸਿੱਧ ਬ੍ਰਿਟਿਸ਼ ਭੌਤਿਕ ਵਿਗਿਆਨੀ, ਬ੍ਰਹਿਮੰਡ ਵਿਗਿਆਨੀ, ਲੇਖਕ ਅਤੇ ਕੈਮਬ੍ਰਿਜ ਯੂਨੀਵਰਸਿਟੀ ਵਿਚ ਸਿਧਾਂਤਕ ਬ੍ਰਹਿਮੰਡ ਵਿਗਿਆਨ ਕੇਂਦਰ ਦੇ ਸੋਧ ਨਿਰਦੇਸ਼ਕ ਰਹੇ|
ਉਹ ਬਿਮਾਰੀ ਨਾਲ ਪੀੜਤ ਸਨ, ਜਿਸ ਕਾਰਨ ਉਨ੍ਹਾਂ ਦੇ ਸਰੀਰ ਦੇ ਕਈ ਹਿੱਸਿਆਂ ਤੇ ਲਕਵਾ ਮਾਰ ਗਿਆ ਸੀ| ਇਸ ਦੇ ਬਾਵਜੂਦ ਵੀ ਉਨ੍ਹਾਂ ਨੇ ਹਾਰ ਨਹੀਂ ਮੰਨੀ ਅਤੇ ਵਿਗਿਆਨ ਦੇ ਖੇਤਰ ਵਿੱਚ ਨਵੀਂ ਖੋਜ ਜਾਰੀ ਰੱਖੀ| ਵਿਸ਼ਵ ਪ੍ਰਸਿੱਧ ਮਹਾਨ ਵਿਗਿਆਨੀ ਅਤੇ ਬੈਸਟਸੈਲਰ ਕਹੀ ਕਿਤਾਬ ‘ਏ ਬ੍ਰੀਫ ਹਿਸਟਰੀ ਆਫ ਟਾਈਮ’ ਦੇ ਲੇਖਕ ਸਟੀਫਨ ਹਾਕਿੰਗ ਨੇ ਸ਼ਰੀਰਕ ਅਸਮਰੱਥਾ ਨੂੰ ਪਿੱਛੇ ਛੱਡਦਿਆਂ ਇਹ ਸਾਬਤ ਕੀਤਾ ਕਿ ਜੇ ਇੱਛਾ ਸ਼ਕਤੀ ਮਜ਼ਬੂਤ ਹੋਵੇ ਤਾਂ ਵਿਅਕਤੀ ਕੁਝ ਵੀ ਕਰ ਸਕਦਾ ਹੈ|

Share Button

Leave a Reply

Your email address will not be published. Required fields are marked *