ਮਹਾਨ ਤਪੱਸਵੀ ਸੰਤ ਬਾਬਾ ਸੁਖਪਾਲ ਸਿੰਘ ਚੰਨਣਕੇ ਦੀ 12ਵੀਂ ਬਰਸੀ 1 ਦਸੰਬਰ ਨੂੰ

ss1

ਮਹਾਨ ਤਪੱਸਵੀ ਸੰਤ ਬਾਬਾ ਸੁਖਪਾਲ ਸਿੰਘ ਚੰਨਣਕੇ ਦੀ 12ਵੀਂ ਬਰਸੀ 1 ਦਸੰਬਰ ਨੂੰ

25-nov-02ਚੌਂਕ ਮਹਿਤਾ, 26 ਨਵੰਬਰ (ਬਲਜਿੰਦਰ ਸਿੰਘ ਰੰਧਾਵਾ) ਗੁਰਦੁਆਰਾ ਬਾਬਾ ਚੰਨਣ ਜੀ ਪਿੰਡ ਚੰਨਣਕੇ ਵਿਖੇ ਮਹਾਨ ਤਪੱਸਵੀ ਸੱਚਖੰਡ ਵਾਸੀ ਸੰਤ ਬਾਬਾ ਸੁਖਪਾਲ ਸਿੰਘ ਜੀ ਦੀ ਪਵਿੱਤਰ ਯਾਦ ਨੂੰ ਸਮਰਪਿਤ 12ਵੀਂ ਬਰਸੀ ਅਤੇ ਮਹਾਨ ਕੀਰਤਨ ਦਰਬਾਰ 1 ਦਸੰਬਰ ਦਿਨ ਵੀਰਾਵਾਰ ਨੂੰ ਬੜ੍ਹੀ ਸ਼ਰਧਾ ਤੇ ਭਾਵਨਾ ਸਾਹਿਤ ਮਨਾਇਆ ਜਾ ਰਿਹਾ ਹੈ, ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ, ਸਮਾਜ ਸੇਵੀ ਬਾਬਾ ਸੁਖਵੰਤ ਸਿੰਘ ਚੰਨਣਕੇ ਅਤੇ ਹੈਡ ਗ੍ਰੰਥੀ ਬਾਬਾ ਗੁਰਮੀਤ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ 29 ਨਵੰਬਰ ਦਿਨ ਮੰਗਲਵਾਰ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਦੀ ਅਰੰਭਤਾ ਹੋਵੇਗੀ, 30 ਨਵੰਬਰ ਨੂੰ ਸ਼ਾਮ 7 ਵਜੇ ਤੋ ਰਾਤ 11 ਵਜੇ ਤੱਕ ਮਹਾਨ ਕੀਰਤਨ ਦਰਬਾਰ ਹੋਵੇਗਾ, ਜਿਸ ਵਿਚ ਸੰਤ ਬਾਬਾ ਗੁਰਦੀਪ ਸਿੰਘ ਖੁਜਾਲੇ ਵਾਲੇ, ਭਾਈ ਤਾਰਬਲਬੀਰ ਸਿੰਘ ਹਜੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ, ਕਥਾ ਵਾਚਕ ਭਾਈ ਜੀਵਾ ਸਿੰਘ ਦਮਦਮੀ ਟਕਸਾਲ ਵਾਲੇ ਸੰਗਤਾਂ ਨੂੰ ਗੁਰ ਇਤਹਾਸ ਤੋ ਜਾਣੂੰ ਕਰਵਾਉਣਗੇ, 1 ਦਸੰਬਰ ਦਿਨ ਵੀਰਵਾਰ ਨੂੰ 10 ਵਜੇ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪੈਣਗੇ, ਉਪਰੰਤ ਸੰਤ ਬਾਬਾ ਸੁਖਪਾਲ ਸਿੰਘ ਯਾਦਗਾਰੀ ਦੀਵਾਨ ਹਾਲ ਵਿਚ ਧਾਰਮਿਕ ਦੀਵਾਨ ਸਜਾਏ ਜਾਣਗੇ ਜਿਸ ਵਿਚ ਬੀਬੀ ਜਸਬੀਰ ਕੌਰ ਜੱਸ ਦਾ ਢਾਡੀ ਜਥਾ ਅਤੇ ਭਾਈ ਕੁਲਵਿੰਦਰ ਸਿੰਘ ਅੇਮਏ ਕਵੀਸ਼ਰ ਜਥਾ ਸੰਗਤਾਂ ਨੂੰ ਗੁਰ ਵਾਰਾਂ ਰਾਹੀ ਨਿਹਾਲ ਕਰਨਗੇ, ਬਰਸੀ ਸਮਾਗਮ ਮੌਕੇ ਦਮਦਮੀ ਟਕਸਾਲ ਦੇ ਮੁੱਖੀ ਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਵਿਸ਼ੇਸ਼ ਤੌਰ ਤੇ ਪਹੁੰਚਣਗੇ, ਉਨਾ੍ਹਂ ਤੋ ਇਲਾਵਾ ਇਲਾਕੇ ਦੇ ਸੰਤ ਮਹਾਂਪੁਰਸ਼ ਸੰਤ ਬਾਬਾ ਸੱਜਣ ਸਿੰਘ ਗੁਰੁੂ ਕੇ ਬੇਰ ਸਾਹਿਬ ਵਾਲੇ, ਸੰਤ ਬਾਬਾ ਗੁਰਭੇਜ ਸਿੰਘ ਸੰਪ੍ਰਦਾ ਹਰਖੋਵਾਲ ਖੁਜਾਲਾ, ਸੰਤ ਬਾਬਾ ਕੰਵਲਜੀਤ ਸਿੰਘ ਨਾਗੀਆਣਾ ਸਾਹਿਬ ਵਾਲੇ, ਸੰਤ ਬਾਬਾ ਅਜੀਤ ਸਿੰਘ ਮੁੱਖੀ ਤਰਨਾ ਦਲ ਮਹਿਤਾ, ਸੰਤ ਬਾਬਾ ਨਵਤੇਜ ਸਿੰਘ ਚੇਲੇਆਣਾ ਸਾਹਿਬ ਵਾਲੇ ਵੀ ਹਾਜਰੀ ਭਰਨਗੇ, ਜਿਕਰਯੋਗ ਹੈ ਕਿ ਬਰਸੀ ਸਮਾਗਮ ਦੌਰਾਨ ਹਰ ਸਾਲ ਦੀ ਤਰਾ੍ਹਂ ਦੇਸ਼ਾਂ ਵਿਦੇਸ਼ਾਂ ਤੋ ਵੱਡੀ ਗਿਣਤੀ ਵਿਚ ਸੰਗਤਾਂ ਪਹੁੰਚ ਰਹੀਆਂ ਹਨ।

Share Button

Leave a Reply

Your email address will not be published. Required fields are marked *