Sat. Aug 24th, 2019

ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ ਤਹਿਤ ਕੈਂਪ ਲਗਾਇਆ 

ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ ਤਹਿਤ ਕੈਂਪ ਲਗਾਇਆ 

ਅਮਰਕੋਟ: ਪਿੰਡ ਆਸਲ ਉਤਾੜ ਵਿਖੇ ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ ਤਹਿਤ ਬਲਾਕ ਵਲਟੋਹਾ ਦੇ ਅਧਿਕਾਰੀਆਂ ਵਲੋਂ ਕੈਂਪ ਲਗਾ ਕੇ ਲੋੜਵੰਦ ਲੋਕਾਂ ਦੇ ਲਾਭਪਾਤਰੀ ਸਕੀਮਾਂ ਦੇ

ਫਾਰਮ ਭਰੇ ਗਏ | ਇਸ ਮੌਕੇ ਅੰਮਿ੍ਤਬੀਰ ਸਿੰਘ ਬਿੱਟੂ ਆਸਲ ਨੇ ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹਰੇਕ ਪਿੰਡ ਵਾਸੀ ਨੂੰ ਬੇਝਿਜਕ ਸਰਕਾਰੀ ਸਹੂਲਤਾਂ ਦਾ ਫ਼ਾਇਦਾ ਲੈਣ ਲਈ ਧੜੇਬੰਦੀ ਤੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਕਿਸੇ ਵੇਲੇ ਵੀ ਉਨ੍ਹਾਂ ਨਾਲ ਸੰਪਰਕ ਕਰ ਲੈਣਾ ਚਾਹੀਦਾ ਹੈ | ਦੇਰ ਸਵੇਰੇ ਪਿੰਡ ਵਾਸੀਆਂ ਲਈ ਉਨ੍ਹਾਂ ਦੇ ਘਰ ਦੇ ਦਰਵਾਜ਼ੇ ਖੁੱਲ੍ਹੇ ਹਨ | ਇਸ ਮੌਕੇ ਬਲਾਕ ਕਰਮਚਾਰੀਆਂ ਤੋਂ ਇਲਾਵਾ ਨੰਬਰਦਾਰ ਹਰਭਜਨ ਸਿੰਘ, ਤਰਲੋਚਨ ਸਿੰਘ, ਤਾਰਾ ਸਿੰਘ, ਹਰਜੀਤ ਸਿੰਘ ਕਾਲੀਆ, ਸੁੱਖ ਮਹਿਮੂਦਪੁਰਾ, ਪ੍ਰਧਾਨ ਲਛਮਣ ਸਿੰਘ, ਗੁਰਵਿੰਦਰ ਸਿੰਘ ਮੱਘਰ, ਗੁਰਸੇਵਕ ਸਿੰਘ ਗੋਰਾ, ਰਾਜਨ ਸ਼ਾਹ ਆਦਿ ਤੋਂ ਇਲਾਵਾ ਪਿੰਡ ਵਾਸੀ ਵੱਡੀ ਗਿਣਤੀ ‘ਚ ਹਾਜ਼ਰ ਸਨ |

Leave a Reply

Your email address will not be published. Required fields are marked *

%d bloggers like this: