Sun. Aug 18th, 2019

ਮਹਾਤਮਾ ਗਾਂਧੀ ਦੇ ਪੁਤਲੇ ਨੂੰ ਗੋਲੀ ਮਾਰਨ ਵਾਲੀ ਦੋਸ਼ੀ ਪਤੀ ਸਮੇਤ ਗ੍ਰਿਫਤਾਰ

ਮਹਾਤਮਾ ਗਾਂਧੀ ਦੇ ਪੁਤਲੇ ਨੂੰ ਗੋਲੀ ਮਾਰਨ ਵਾਲੀ ਦੋਸ਼ੀ ਪਤੀ ਸਮੇਤ ਗ੍ਰਿਫਤਾਰ

ਅਲੀਗੜ੍ਹ, 6 ਫਰਵਰੀ: ਮਹਾਤਮਾ ਗਾਂਧੀ ਦੇ ਪੁਤਲੇ ਰਾਹੀਂ ਉਨ੍ਹਾਂ ਦਾ ਕਤਲ ਸੀਨ ਦੋਹਰਾਉਣ ਦੀ ਮੁੱਖ ਦੋਸ਼ੀ ਅਤੇ ਅਖਿਲ ਭਾਰਤੀ ਹਿੰਦੂ ਮਹਾਸਭਾ ਦੀ ਰਾਸ਼ਟਰੀ ਸਕੱਤਰ ਪੂਜਾ ਸ਼ਕੁਨ ਪਾਂਡੇ ਅਤੇ ਉਸ ਦੇ ਪਤੀ ਅਸ਼ੋਕ ਪਾਂਡੇ ਨੂੰ ਗ੍ਰਿਫਤਾਰ ਕਰ ਲਿਆ ਗਿਆ| ਦੋਹਾਂ ਦੀ ਗ੍ਰਿਫਤਾਰੀ ਲਈ ਪੁਲੀਸ ਬੀਤੇ ਕਰੀਬ ਇਕ ਹਫਤੇ ਤੋਂ ਸੰਭਾਵਿਤ ਟਿਕਾਣਿਆਂ ਤੇ ਦਬਿਸ਼ ਦੇ ਰਹੀ ਸੀ| 30 ਜਨਵਰੀ ਨੂੰ ਮਹਾਤਮਾ ਗਾਂਧੀ ਦੀ ਬਰਸੀ ਮੌਕੇ ਇਨ੍ਹਾਂ ਦੋਹਾਂ ਨੇ ਕੁਝ ਸਾਥੀਆਂ ਨਾਲ ਗਾਂਧੀ ਜੀ ਦਾ ਪੋਸਟਰ ਲਗਾ ਕੇ ਉਸ ਤੇ ਟੁਆਏ ਪਿਸਟਲ ਨਾਲ ਗੋਲੀਆਂ ਚਲਾਈਆਂ ਸਨ| ਵਾਇਰਲ ਹੋਏ ਵੀਡੀਓ ਵਿੱਚ ਸਾਰੇ ਲੋਕ ਗਾਂਧੀ ਜੀ ਲਈ ਅਪਸ਼ਬਦਾਂ ਦੀ ਵਰਤੋਂ ਕਰਦੇ ਨਜ਼ਰ ਆ ਰਹੇ ਸਨ|
ਘਟਨਾ ਦਾ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਪੂਜਾ ਅਤੇ ਅਸ਼ੋਕ ਸਮੇਤ 12 ਲੋਕਾਂ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ| ਪੂਜਾ ਅਤੇ ਉਸ ਦੇ ਪਤੀ ਸਮੇਤ ਹੁਣ ਤੱਕ 8 ਲੋਕਾਂ ਦੀ ਗ੍ਰਿਫਤਾਰੀ ਹੋ ਚੁਕੀ ਹੈ| ਜ਼ਿਕਰਯੋਗ ਹੈ ਕਿ ਦੋਵਾਂ ਨੂੰ ਕੋਰਟ ਵਿੱਚ ਸਰੰਡਰ ਕਰਨਾ ਸੀ| ਇਸ ਤੋਂ ਬਾਅਦ ਪੁਲੀਸ ਉਨ੍ਹਾਂ ਦੀ ਸੰਪਤੀ ਦੀ ਕੁਰਕੀ ਦੀ ਤਿਆਰੀ ਕਰ ਰਹੀ ਸੀ| ਹਾਲਾਂਕਿ ਉਸ ਤੋਂ ਪਹਿਲਾਂ ਹੀ ਪੁਲਸ ਦੀ ਇਕ ਟੀਮ ਨੇ ਇਨ੍ਹਾਂ ਦੋਹਾਂ ਨੂੰ ਅਲੀਗੜ੍ਹ ਦੇ ਟੱਪਲ ਤੋਂ ਗ੍ਰਿਫਤਾਰ ਕਰ ਲਿਆ|

Leave a Reply

Your email address will not be published. Required fields are marked *

%d bloggers like this: