ਮਸਲੇ ਦਾ ਹੱਲ ਨਾ ਹੋਇਆ ਤਾਂ ਡੀਸੀ ਕੰਪਲੈਕਸ ‘ਚ ਛਡਾਂਗੇ ਆਵਾਰਾ ਪਸ਼ੂਆਂ

ਮਸਲੇ ਦਾ ਹੱਲ ਨਾ ਹੋਇਆ ਤਾਂ ਡੀਸੀ ਕੰਪਲੈਕਸ ‘ਚ ਛਡਾਂਗੇ ਆਵਾਰਾ ਪਸ਼ੂਆਂ

ਮੋਗਾ : ਭਾਰਤੀ ਕਿਸਾਨ ਯੂਨੀਅਨ ਰਜਿ: (ਕਾਦੀਆਂ) ਦੀ ਮਹੀਨਾਵਾਰ ਮੀਟਿੰਗ ਗੁਲਜਾਰ ਸਿੰਘ ਘੱਲਕਲਾਂ ਦੀ ਪ੫ਧਾਨਗੀ ਹੇਠ ਨੇਚਰ ਪਾਰਕ ਮੋਗਾ ਵਿਖੇ ਹੋਈ। ਮੀਟਿੰਗ ਦੀ ਕਾਰਵਾਈ ਜਿਲ੍ਹਾ ਮੀਤ ਪ੫ਧਾਨ ਜਸਵੀਰ ਸਿੰਘ ਮੰਦਰ ਨੇ ਚਲਾਈ ਅਤੇ ਪ੫ੈਸ ਨੂੰ ਰਿਲੀਜ ਕੀਤੀ। ਇਸ ਮੌਕੇ ਅਤੱਰ ਸਿੰਘ ਸੋਨੂੰ ਬਾਗ ਗਲੀ ਮੋਗਾ, ਮੰਦਰਜੀਤ ਸਿੰਘ ਮਨਾਵਾਂ, ਸੁਰਜੀਤ ਸਿੰਘ ਫਤਿਹਗੜ੍ਹ ਕੋਰੋਟਾਣਾ, ਦਰਸ਼ਨ ਸਿੰਘ ਰੌਲੀ, ਕੁਲਵੰਤ ਸਿੰਘ ਮਾਣੂੰਕੇ ਮੀਤ ਪ੫ਧਾਨ ਆਦਿ ਕਿਸਾਨ ਆਗੂਆਂ ਨੇ ਸੰਬੋਧਨ ਕੀਤਾ।

ਘੱਲਕਲਾਂ ਅਤੇ ਮਨਾਵਾਂ ਨੇ ਦੱਸਿਆ ਕਿ ਪਨਗ੫ੇਨ ਖੀ੫ਦ ਏਜੰਸੀਆਂ ਵੱਲੋਂ 23 ਨਵੰਬਰ ਤੱਕ ਖਰੀਦੇ ਝੋਨੇ ਦੀ ਪੇਮੈਂਟ ਨਹੀਂ ਆਈ। ਜਦੋਂ ਕਿ ਸਰਕਾਰ ਦਾਅਵਾ ਕਰਦੀ ਨਹੀਂ ਥਕਦੀ ਕਿ ਕਿਸਾਨਾਂ ਦੀ ਪੇਮੈਂਟ 72 ਘੰਟਿਆਂ ਦੇ ਅੰਦਰ-2 ਦਿੱਤੀ ਜਾ ਰਹੀ ਹੈ। ਉਹਨਾਂ ਦੱਸਿਆ ਕਿ ਕਿਸਾਨਾਂ ਤੋਂ ਬੈਂਕਾਂ ਦਾ ਵਿਆਜ ਪ੫ਤੀਦਿਨ ਗਿਣ ਕੇ ਲਿਆ ਜਾਂਦਾ ਹੈ। ਹੁਣ ਲੱਗਭੱਗ ਇੱਕ ਮਹੀਨਾ ਕਿਸਾਨਾਂ ਨੂੰ ਉਹਨਾਂ ਦੀ ਪੇਮੈਂਟ ਨਹੀਂ ਮਿਲੀ। ਜ਼ਿਲ੍ਹਾ ਪ੫ਸ਼ਾਸਨ ਨੂੰ ਇਸ ਤੋਂ ਪਹਿਲਾਂ ਵੀ ਧਿਆਨ ਵਿੱਚ ਲਿਆਂਦਾ ਜਾ ਚੁੱਕਾ ਹੈ।

ਦੂਸਰੇ ਮਤੇ ਰਾਹੀਂ ਜ਼ਿਲ੍ਹਾ ਪ੫ਸ਼ਾਸਨ ਨੂੰ ਅਖਰੀਲੀ ਅਪੀਲ ਕੀਤੀ ਜਾਂਦੀ ਹੈ ਕਿ ਕਿਸਾਨਾਂ ਤੇ ਆਮ ਲੋਕਾਂ ਤੋਂ ਗਊ ਸੈੱਸ ਉਗਰਾਇਆ ਜਾਂਦਾ ਹੈ। ਪ੫ੰਤੂ ਆਵਾਰਾ ਪਸ਼ੂਆਂ ਦਾ ਠੋਸ ਪ੫ਬੰਧ ਨਹੀਂ ਕੀਤਾ ਗਿਆ। ਜੇਕਰ ਆਉਂਦੇ ਦਿਨਾਂ ਵਿੱਚ ਆਵਾਰਾ ਪਸ਼ੂਆਂ ਦਾ ਕੋਈ ਸਥਾਈ ਹੱਲ ਨਾ ਕੱਿਢਆ ਤਾਂ ਕਿਸਾਨ ਪਿੰਡਾਂ ਵਿੱਚੋਂ ਆਵਾਰਾ ਪਸ਼ੂਆਂ ਇੱਕਠੇ ਕਰਕੇ ਜ਼ਿਲ੍ਹਾ ਕੰਪਲੈਕਸ ਸਾਹਮਣੇ ਛੱਡਣ ਵਾਸਤੇ ਮਜਬੂਰ ਹੋਣਗੇ।

Share Button

Leave a Reply

Your email address will not be published. Required fields are marked *

%d bloggers like this: