ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Fri. Jun 5th, 2020

ਮਸ਼ੀਨਾਂ ਵਰਗੇ ਲੋਕ

ਮਸ਼ੀਨਾਂ ਵਰਗੇ ਲੋਕ

ਭਾਰਤ ਬਹੁ ਧਰਮੀ ਦੇਸ਼ ਹੈ ਜਿੱਥੇ ਸਾਰੇ ਧਰਮਾਂ ਦੇ ਲੋਕ ਮਿਲ ਕੇ ਰਹਿੰਦੇ ਹਨ ਇਹੀ ਭਾਰਤ ਦੀ ਵਿਸੇਸਤਾ ਹੈ । ਜਦੋਂ ਵੀ ਕਿਸੇ ਤੇ ਕੋਈ ਮੁਸੀਬਤ ਆਈ ਤਾਂ ਸਭ ਨੇ ਮਿਲ ਕੇ ਇਸ ਦਾ ਮੁਕਾਬਲਾ ਕੀਤਾ । ਗੱਲ ਜੇ ਪੰਜਾਬ ਦੀ ਕੀਤੀ ਜਾਵੇ ਤਾਂ ਪੰਜਾਬ ਹਨ ਭਾਰਤ ਦਾ ਦਿਲ ਰਿਹਾ ਹੈ ਇਹ ਉਹ ਖਿਤਾ ਹੈ ਜਿਹੜਾ ਕਿਸੇ ਪਹਿਚਾਣ ਦਾ ਮਹੁਤਾਜ ਨਹੀ । ਚਾਹੇ ਗੱਲ ਦਿਲਦਾਰੀਆਂ ਦੀ ਹੋਵੇ ,ਖੁਲਦਿਲੀ ਦੀ ਜਾ ਫਿਰ ਮਹਿਮਾਨ ਨਿਵਾਜੀ ਦੀ ਹੋਵੇ ਹਰ ਪਾਸੇ ਪੰਜਾਬੀਆਂ ਦੀ ਸ਼ਾਨ ਏ ਪਰ ਹੁਣ ਕੁਝ ਅਜੇਹਿਆਂ ਘਟਨਾਵਾਂ ਸਾਨੂੰ ਮਿਲਿਆ ਜਿਨ੍ਹਾਂ ਨੇ ਸਾਨੂੰ ਹਲੂਨ ਦਿਤਾ । ਅੱਜ ਐਸੀ ਇਕ ਗੱਲ ਸਾਹਮਣੇ ਆਈ ਕਿ ਇਹ ਉਹ ਪੰਜਾਬ ਨਹੀ ਰਿਹਾ ਜਿੱਥੇ ਲੋਕ ਮਿਲ ਕੇ ਰਹਿੰਦੇ ਸਨ ਅੱਜ ਹਰ ਮਨੁੱਖ ਹੀ ਸਵਾਰਥੀ ਹੋ ਗਿਆ ਹੈ। ਕਿਉਕਿ ਜਦੋਂ ਵੀ ਦੇਸ਼ ਤੇ ਕੋਈ ਮੁਸੀਬਤ ਆਈ ਤਾਂ ਇਕਜੁੱਟ ਹੋ ਕੇ ਦੇਸ਼ ਨੇ ਸਾਹਮਣਾ ਕੀਤਾ, ਪਰ ਅੱਜ ਜੇ ਦੇਖਿਆ ਜਾਵੇ ਕਿ ਇੱਕ ਵਾਇਰਸ ਨੇ ਸਾਡੇ ਭਾਈਚਾਰੇ ਨੂੰ ਢਾਅ ਲਾਈ ਹੈ ।

ਪਹਿਲਾਂ ਗੱਲ ਦੇਸ਼ ਵਿਆਪੀ ਸੀ ਕਿ ਕੋਈ ਵਿਦੇਸ਼ੀ ਨਾਗਰਿਕ ਭਾਰਤ ਨਾ ਆਵੇ ਫਿਰ ਹੌਲੀ ਹੌਲੀ ਕ੍ਰੋਨਾ ਦੇ ਕੇਸ ਜਦੋਂ ਭਾਰਤ ਆਏ ਤਾਂ ਫਿਰ ਗੱਲ ਸਟੇਟ ਤਕ ਸੀਮਿਤ ਹੋ ਗਈ ਕਿ ਕੋਈ ਦੂਜੇ ਸਟੇਟ ਦਾ ਬਣਦਾ ਸਾਡੇ ਸਟੇਟ ਨਾ ਆਵੇ ਫਿਰ ਸਟੇਟ ਚ ਵੀ ਕਰੋਨਾ ਦੇ ਮਰੀਜ ਜਦੋਂ ਆਉਣ ਲਗ ਪਏ ਤਾਂ ਗੱਲ ਜਿਲੇ ਤਕ ਸੀਮਿਤ ਹੋ ਗਈ ਕਿ ਆਹ ਜਿਲਾ ਬਚਿਆ। ਅੰਤ ਗੱਲ ਪਿੰਡ ਦੀ ਜੂਹ ਤਕ ਆਗੀ ਕਿ ਅਸੀਂ ਆਪਣੇ ਪਿੰਡ ਕਿਸੇ ਨੂੰ ਨਈ ਆਉਣ ਦੇਣਾ ਲੋਕਾਂ ਨੇ ਆਪਣੇ ਆਪਣੇ ਪਿੰਡ ਸੀਲ ਕਰ ਲਈ। ਗਲਤ ਵੀ ਕਿ ਕਹਿ ਸਕਦੇ ਹਨ ਕਿਉਕਿ ਮਾਮਲਾ ਜਿੰਦਗੀ ਮੌਤ ਤੇ ਆਕੇ ਟਿੱਕ ਜੋ ਗਿਆ ਹੈ ।ਲੋਕਾਂ ਨੇ ਆਪਣੇ ਘਰ ਦੇ ਅੱਗੇ ਬੋਰਡ ਲਾ ਲਏ ਕਿ ਸਾਡੇ ਘਰ ਕੋਈ ਨਾ ਆਵੇ । ਮੰਜਰ ਇਸ ਕਦਰ ਖਤਰਨਾਕ ਹੋ ਗਿਆ ਕਿ ਘਰ ਚ ਵੀ ਇੱਕ ਬੰਦਾ ਦੂਜੇ ਬੰਦੇ ਤੋਂ ਡਰ ਰਿਹਾ ਹੈ ।ਬੜਾ ਦੁੱਖ ਹੋਇਆ ਕਿ ਅਜਿਹੇ ਦਿਨ ਵੀ ਦੇਖਣੇ ਸੀ ਕਿ ਮਰ ਚੁੱਕੇ ਬੰਦੇ ਦੀਆਂ ਆਖਰੀ ਰਸਮਾਂ ਲਈ ਚਾਰ ਬੰਦੇ ਵੀ ਨਾਲ ਨਾ ਹੋਣ ।ਕੋਨੇ ਦਾ ਕਹਿਰ ਇਸ ਕਦਰ ਹਾਵੀ ਹੋ ਗਿਆ ਕਿ ਮਰ ਚੁੱਕੇ ਬੰਦੇ ਦਾ ਕੋਈ ਸਸਕਾਰ ਵੀ ਨੀ ਕਰਨਾ ਚਹੁੰਦਾ । ਅੱਖਾਂ ਭਰ ਹੰਜੂਆਂ ਨਾਲ ਭਰ ਗਈਆਂ ਜਦੋਂ ਵੀਡੀਉ ਦੇਖਿਆ ਕਿ ਹਰਭਜਨ ਸਿੰਘ ਦਾ ਪੁੱਤਰ ਕਿਸ ਤਾਂ ਰੋਂਦਾ ਵਾਸਤੇ ਪਾ ਰਿਹਾ ਸੀ ਕਿ ਕੋਈ ਤਾਂ ਆਜੋ ਮੇਰੇ ਬਾਪੂ ਦਾ ਸਸਕਾਰ ਕਰਾ ਦਿਓ ਪਰ ਜਾਨ ਕਿਸ ਨੂੰ ਨਈ ਪਿਆਰੀ ਗੱਡੀ ਵਿੱਚ ਬੈਠੇ ਕਈ ਅਧਕਾਰੀ ਸਨ ਓਨਾ ਨੇ ਕਾਰ ਦੇ ਸੀਸ਼ੇ ਬੰਦ ਕਰ ਲਏ ਅਖੀਰ ਸ਼ਮਸ਼ਾਨ ਦੇ ਦੋ ਕਰਮਚਾਰੀ ਨਾਲ ਲੱਗੇ ਤਾਂ ਵੀ ਉਹ ਦੋ ਦੋਨੋ ਅਰਥੀ ਦੇ ਅੱਗੇ ਲਗੇ ਹੋਏ ਸੀ ਤੇ ਪਿਛਲੇ ਪਾਸੇ ਹਰਭਜਨ ਸਿੰਘ ਦਾ ਪੁੱਤਰ ਕੱਲਾ ਰਹਿ ਗਿਆ ਸੀ ਭਾਵ ਚਾਰ ਬੰਦੇ ਵੀ ਨਾਲ ਨਹੀਂ ਸਨ ਆਖਰੀ ਵਕਤ ।

ਜੇਕਰ ਗੱਲ ਦੂਜੀ ਮਹਿਲਾ ਦੇ ਕੇਸ ਦੀ ਕੀਤੀ ਜਾਵੇ ਤਾਂ ਉਹ ਤਕਰੀਬਨ ਪੰਜ ਘੰਟੇ ਹਸਪਤਾਲ਼ ਚ ਰੁਲਦੀ ਰਹੀ ਨਾ ਤਾਂ ਉਸਦੇ ਪਰਿਵਾਰ ਵਾਲੇ ਓਸਨੂੰ ਲੈ ਕੇ ਜਾਣਾ ਚਹੁੰਦੇ ਸਨ ਤੇ ਨਾ ਹੀ ਵਿਭਾਗ ਖਤਰਾ ਮੁੱਲ ਲੈਣ ਲਈ ਤਿਆਰ ਸੀ । ਅਸੀਂ ਜਿਸ ਪਰਿਵਾਰ ਲਈ ਸਾਰੀ ਜਿੰਦਗੀ ਕੋਹਲੂ ਦੇ ਬੈਲ ਦੀ ਤਰ੍ਹਾਂ ਕੰਮ ਕਰਦੇ ਹਾਂ ਇਹੀ ਪਰਿਵਾਰ ਸਾਡੇ ਆਖਰੀ ਵਕਤ ਇਨਾ ਸਵਾਰਥੀ ਹੋ ਜਾਂਦਾ ਹੈ ਜਿਸਨੂੰ ਇਹ ਵੀ ਯਾਦ ਨਹੀਂ ਰਿਹਾ ਕਿ ਅੱਜ ਕੇ ਸਾਡੇ ਆਪਣੇ ਤੇ ਅਜਿਆ ਬੁਰਾ ਵਕਤ ਹੈ ਤਾਂ ਕਿ ਸਾਡਾ ਫਰਜ਼ ਨਹੀਂ ਬਣਦਾ ਕਿ ਉਸਦੇ ਨਾਲ ਰਹੀਏ । ਇਸ ਤਰ੍ਹਾਂ ਦਿਆ ਗੱਲਾਂ ਸੁਣਕੇ ਤਾਂ ਸਾਡਾ ਇਨਸਾਨੀਅਤ ਤੋਂ ਵਿਸਵਾਸ ਹੀ ਉਠ ਜਾਵੇਗਾ ।

ਤੀਜੀ ਵਿਥਿਆ ਤਾਂ ਸੁਣ ਕਿ ਤੁਹਾਡੇ ਵੀ ਲੂ ਕੰਡੇ ਖੜੇ ਹੋ ਜਾਣਗੇ ਇਹ ਸੀ ਪਦਮ ਸ਼੍ਰੀ ਭਾਈ ਨਿਰਮਲ ਸਿੰਘ । ਜਿੰਨਾ ਨੂੰ ਪਰਮਾਤਮਾ ਨੇ ਇੰਨੀ ਸੋਹਣੀ ਜਿੰਦਗੀ ਦੇ ਕੇ ਆਖਰੀ ਵਾਰ ਇਨ੍ਹਾਂ ਦੁੱਖ ਦਿੱਤਾ ਕਿ ਆਪਣੇ ਨਿੱਤਨੇਮ ਅਨੁਸਾਰ ਆਖਰੀ ਇਸਨਾਨ ਵੀ ਨਾ ਕਰ ਸਕੇ ਤੇ ਰਹਿੰਦੀ ਕਸਰ ਪਿੰਡ ਵਰਕੇ ਦੇ ਲੋਕਾਂ ਨੇ ਸਿਵਿਆਂ ਨੂੰ ਜਿੰਦਰਾ ਮਾਰ ਕੇ ਕੱਢ ਦਿੱਤੀ । ਉਹ ਭਾਈ ਸਾਹਿਬ ਜਿੰਨਾ ਨੂੰ ਲੋਕ ਆਪਣਾ ਕਹਿਣ ਚ ਮਾਣ ਮਹਿਸੂਸ ਕਰਦੇ ਸਨ ਓਨਾ ਦਾ ਸਸਕਾਰ ਵੀ ਨਹੀਂ ਹੋਣਾ ਦਿੱਤਾ ਜਾ ਰਿਹਾ ਸੀ । ਇਨੇ ਮਹਾਨ ਇਨਸਾਨ ਦੀ ਪਰਥਿਕ ਦੇਹ ਨਾਲ ਇਸ ਤਰ੍ਹਾਂ ਦਾ ਵਿਹਾਰ ਕਰਨਾ ਪੂਰੀ ਇਨਸਾਨੀਅਤ ਨੂੰ ਸ਼ਰਮਸ਼ਾਰ ਕਰਦਾ ਹੈ । ਵਰਕੇ ਪਿੰਡ ਦੇ ਲੋਕ ਹੁਣ ਭਾਈ ਸਾਹਿਬ ਦੀ ਯਾਦਗਾਰ ਬਣੋਨਾ ਚਹੁੰਦੇ ਹਨ ਪਰ ਹੁਣ ਇਸ ਦਾ ਕਿ ਫਾਇਦਾ ਕਿਉਕਿ ਹੋ ਸਨੇਹ ਸਾਨੂੰ ਇੱਕ ਸਨਮਾਨਜਨਕ ਹਸਤੀ ਦੀ ਮਿਰਤਕ ਦੇਹ ਨਾਲ ਦਿਖੋਣਾ ਚਾਈਦਾ ਸੀ ਉਹ ਨਹੀਂ ਦਿਖਾ ਸਕੇ ਸੋ ਹੁਣ ਡਰਾਮੇਬਾਜੀ ਦਾ ਕਿ ਲਾਭ ।

ਇਸਨੂੰ ਮੂਰਖ਼ਤਾ ਸਮਜਿਆ ਜਾਵੇ ਜਾਂ ਜਾਗਰੁਕਤਾ ਦੀ ਘਾਟ । ਏਥੇ ਮੀਡੀਏ ਨੇ ਆਪਣਾ ਅਸਲੀ ਰੋਲ਼ ਨਈ ਅਦਾ ਕੀਤਾ ਓਨਾ ਦਾ ਕੰਮ ਸੀ ਜਾਗਰੁਕ ਕਰਨਾ ਨਾ ਕਿ ਡਰ ਪੈਦਾ ਕਰਨਾ । ਓਨਾ ਨੇ ਇਸ ਮਾਮਲੇ ਚ ਇਨ੍ਹਾਂ ਡਰ ਪੈਦਾ ਕਰ ਦਿੱਤਾ ਕਿ ਲੋਕ ਇਹ ਵੀ ਨਹੀ ਸਮਝਣਾ ਚਾਉਂਦੇ ਕਿ ਇਹ ਬਾਇਰਸ ਫੈਲਦਾ ਕਿਵੇਂ ਹੈ।

ਜਿੱਧਰ ਡਾਕਟਰ ਆਖਦੇ ਨੇ ਕਿ ਸਿਹਤਮੰਦ ਵਿਅਕਤੀ ਨੂੰ ਮਾਸਕ ਦੀ ਜਰੂਰਤ ਨੀ ਤੇ ਐਧਰ ਪੁਲਸ ਆਖਦੀ ਏ ਕਿ ਮੂੰਹ ਕਿਉ ਨੀ ਢੱਕਿਆ ਹੁਣ ਬੰਦਾ ਸੁਣੇ ਤਾਂ ਕਿਸਦੀ ਸੁਣੇ ।

ਮੀਡੀਏ ਅਸਲ ਚ ਕਰੋ ਕਰੋਨਾ ਦਾ ਧਰਮ ਲੱਭ ਰਿਹਾ ਹੈ ।ਕਦੇ ਆਖਦੇ ਨੇ ਕਿ ਇਹ ਕਿਸੇ ਸਿੱਖ ਬਜੁਰਗ ਰਾਹੀਂ ਫ਼ੈਲ ਗਇਆ ਕੋਈ ਇਸਨੂੰ ਮੁਸਲਿਮ ਸਾਬਿਤ ਕਰਨ ਤੇ ਤੁਲਿਆ ਹੋਇਆ ਏ ।ਕਨਿਆ ਕਪੂਰ ਜਿਸਨੇ ਇਹ ਜਾਣਦੇ ਹੋਏ ਕਿ ਓਨੂੰ ਕਰੋਨੇ ਦੀ ਸ਼ਕ ਹੈ ਉਹ ਆਮ ਘੁੰਮਦੀ ਰਹੀ ਤੇ ਪਾਰਟੀਆਂ ਕਰਦੀ ਰਹੀ ਪਰ ਉਸ ਦਾ ਤਾਂ ਕੋਈ ਦੋਸ਼ ਹੋ ਹੀ ਨਹੀਂ ਸਕਦਾ ਉਹ ਤਾ। ਹਿੰਦੂ ਹੈ ਜੇਕਰ ਜਮਾਤੀ ਲੋਕ ਕ੍ਰੋਨੇ ਦਾ ਸਿ਼ਕਾਰ ਹੋਏ ਨੇ ਤਾਂ ਗਲਤੀ ਕਿਸ ਦੀ ਹੈ ?

ਸਾਡੀ ਜਨਤਾ ਸਾਰਾ ਦਿਨ ਕੇਜਰੀਵਾਲ ਦੇ ਗੁਣ ਗੋੰਦੀ ਨੀ ਥੱਕਦੀ ਓਸ ਨੂੰ ਨਹੀਂ ਪਤਾ ਸੀ ਕਿ ਏਨੀ ਭਿਆਨਕ ਬਿਮਾਰੀ ਦੇ ਚਲਦਿਆਂ ਦਿੱਲ੍ਹੀ ਚ ਇਨਾ ਵੱਡਾ ਇੱਕਠ ਹੋ ਰਿਹਾ ਏ ? ਮੁੱਖ ਮੰਤਰੀ ਦਾ ਕਿ ਫਰਜ ਹੁੰਦਾ ਓਸਨੇ ਇਸ ਇਕੱਠ ਨੂੰ ਰੋਕਣਾ ਸੀ ਚਾਹੇ ਕਰਫਿਊ ਲਗਾ ਕੇ ਰੋਕਣਾ ਪੈਂਦਾ ।

ਸਭ ਨੂੰ ਪਤਾ ਹੀ ਹੈ ਕਿ ਭਾਰਤੀ ਲੋਕ ਅੰਧਵਿਸਾਸ ਚ ਇਨੇ ਅੰਨ੍ਹੇ ਹਨ ਏਨਾ ਨੂੰ ਧਰਮ ਤੋਂ ਬਿਨਾ ਹੋਰ ਕੁਝ ਨਹੀਂ ਦਿਸਦਾ ਇਹੀ ਕਾਰਨ ਹੈ ਕਿ ਇਹ ਆਪਣੀ ਤੇ ਸਮਾਜ ਦੀ ਬਹੁਤੀ ਪਰਵਾਹ ਨਹੀ ਕਰਦੇ ।ਇਨਸਾਨੀਅਤ ਲਈ ਜਿਆਦਾ ਧਾਰਨੀ ਲੋਕ ਹੀ ਜਾਦਾ ਵੱਡਾ ਖਤਰਾ ਹੁੰਦੇ ਹਨ । ਏਥੇ ਗੱਲ ਹਿੰਦੂ ਮੁਸਲਿਮ ਦੀ ਕਰਨ ਦਾ ਵਕਤ ਨਹੀਂ ਸੀ ਬਲਕਿ ਸਖਤ ਕਾਰਵਾਈ ਕਰਨ ਦੀ ਲੋੜ ਸੀ ।ਜਦੋਂ ਪਤਾ ਹੀ ਸੀ ਕਿ ਹਾਲਾਤ ਇਸ ਕਰਦ ਖਰਾਬ ਹਨ ਤਾਂ ਦੋਸੀ ਕਲ੍ਹੀ ਉਹ ਜਮਾਤ ਨਹੀ ਬਲਕਿ ਪ੍ਰਸਾਸਨ ਵੀ ਜਿੰਮੇਵਾਰ ਹੈ ਤੇ ਦਿੱਲੀ ਦੇ ਮੁੱਖ ਮੰਤਰੀ ਵੀ ।

ਬੜਾ ਕੁਝ ਬਦਲ ਗਿਆ ਇਹਨਾਂ ਕੁਝ ਦਿਨਾਂ ਚ ਨਾ ਕਿ ਵਿਆਹ ਦਾ ਡੀ ਜੇ ਵੱਜਿਆ ਨਾ ਕੋਈ ਘੋੜੀ ਜਾ ਸੁਹਾਗ ਸੁਣਾਈ ਦਿੱਤੇ ਬੱਸ ਜਿੱਧਰ ਵੀ ਦੇਖੋ ਇੱਕ ਖੌਫਨਾਕ ਮੰਜਰ ਦਿਸਦਾ ਪਿਆ ਹੈ ।

ਕਰੋਨਾ ਕੱਲੇ ਇਨਸਾਨ ਨੂੰ ਹੀ ਨਹੀਂ ਮਾਰ ਰਿਹਾ ਬਲਕਿ ਇਨਸਾਨੀਅਤ ਨੂੰ ਵੀ ਮਾਰ ਰਿਹਾ ਹੈ ।ਇਸ ਬਿਮਾਰੀ ਦੀ ਵਜਾ ਕਰਕੇ ਭਾਈ ਹੀ ਭਾਈ ਦਾ ਦੁਸ਼ਮਣ ਬਣ ਗਿਆ ਹੈ ਅਤੇ ਉਹ ਲੋਕ ਜਿਹੜੇ ਵਿਦੇਸ਼ੀ ਪਰਤੇ ਲੋਕਾਂ ਨੂੰ ਗੱਡੀਆਂ ਲੈ ਕੇ ਲੈਣ ਜਾਂਦੇ ਸੀ ਅੱਜ ਓਹਨਾ ਦੇ ਆਉਣ ਦੀ ਸੂਚਨਾ ਪੁਲਸ ਨੂੰ ਦੇ ਰਹੇ ਨੇ ।ਹੁਣ ਓਨਾ ਨੂੰ ਗਲਤ ਵੀ ਨਹੀਂ ਕਿਹਾ ਜਾ ਸਕਦਾ ਕਿਉਕਿ ਹਰ ਇਕ ਨੂੰ ਆਪਣੀ ਜਾਨ ਪਿਆਰੀ ਹੈ । ਕਰੋਨਾ ਤਾਂ ਇੱਕ ਦਿਨ ਚਲਾ ਜਾਵੇਗਾ ਪਰ ਲੋਕਾਂ ਦਾ ਕੰਮ ਸੋਖਾ ਹੋ ਜਾਵੇਗਾ ਲੋਕ ਤਾਂ ਪਹਿਲਾਂ ਹੀ ਦੂਰੀਆਂ ਦੇ ਚਾਹਵਾਨ ਸੀ ਹਨ ਤੇ ਬਹਾਨਾ ਮਿਲ ਜਾਣਾ ਕਿਉਕਿ ਸਮਾਜਿਕ ਦੂਰੀ ਦਾ ਸ਼ਬਦ ਇਨੀ ਜਲਦੀ ਸਾਡੀ ਜਿੰਦਗੀ ਚੋ ਰੁਖ਼ਸਤ ਨਹੀਂ ਹੋਵੇਗਾ । ਸਾਡੇ ਸਮਾਜ ਲਾਈ ਇਹ ਸਮਾਜਿਕ ਦੂਰੀ ਬੜੀ ਖਰਤਰਨਾਕ ਸਾਬਿਤ ਹੋਵੇਗੀ ਜੇਕਰ ਇਸੇ ਤਰ੍ਹਾਂ ਭਾਈਚਾਰਾ ਟੁੱਟਦਾ ਰਿਹਾ ਤਾਂ ਲੋਕ ਮਰੇ ਬੰਦੇ ਨਾਲ ਵੀ ਸਨੇਹ ਤੋਂ ਸਖਣੇ ਹੋ ਜਾਣਗੇ ।

ਇਸ ਨਾਲ ਸਮਾਜ ਦੀ ਸੋਚ ਬਿਲਕੁਲ ਬਦਲ ਜਾਵੇਗੀ ਇੱਕ ਨਵੀਂ ਸੋਚ ਦੇ ਧਾਰਨੀ ਇਹ ਮਨੁੱਖ ਮਸ਼ੀਨਾਂ ਵਰਗੇ ਹੋਣਗੇ ਏਨਾ ਨੇ ਇਸ ਵਾਇਰਸ ਤੋਂ ਹੋਰ ਕੁਝ ਨਹੀਂ ਸਿੱਖਣਾ ਪਰ ਏਨਾ ਜਰੂਰ ਸਿੱਖ ਜਾਣਗੇ ਕਿ ਬੱਸ ਆਪਣੀ ਜਿੰਦਗੀ ਆਪਣੇ ਤਕ ਸੀਮਿਤ ਰੱਖੋ ਕਿ ਲੈਣਾ ਵਾਧੂ ਦੇ ਪੰਗੇਆ ਚ । ਸਮਾਜਿਕ ਦੂਰੀ ਦੇ ਅਰਥ ਸਾਡਾ ਲਈ ਏਨਾ ਦੇ ਜੇਹਨ ਚ ਬੈਠ ਜਾਣਗੇ । ਇਸ ਨਾਲ ਸਾਡੇ ਭਾਈਚਾਰੇ ਤੇ ਵੀ ਬਹੁਤ ਬੁਰਾ ਅਸਰ ਪਵੇਗਾ ਹੋ ਸਕਦਾ ਏ ਆਉਣ ਵਾਲੇ ਸਮੇਂ ਕਿ ਸਮਾਜਿਕ ਤਾਨਾਬਾਨਾ ਪੂਰਾ ਹੀ ਉਲਜ ਜਾਵੇ ਤੇ ਅਣਸੁਖਾਵੀਂ ਘਟਨਾਵਾਂ ਦੇ ਵਿਚ ਵੱਡਾ ਹੋਵੇ । ਕਿਉਕਿ ਭਾਰਤ ਪਹਿਲਾਂ ਹੀ ਜਾਤਪਾਤ ਤੇ ਧਰਮ ਅਧਰਮ ਦੇ ਚੱਕਰ ਚ ਪਿਆ ਹੈ ਏਥੇ ਤਾਂ ਪਹਿਲਾਂ ਹੀ ਬਹੁਤ ਵਾਰ ਜਾਤ ਧਰਮ ਦੇ ਆਧਾਰ ਤੇ ਦੰਗੇ ਹੋ ਜਾਂਦੇ ਹਨ ਉਤੋਂ ਇਹ ਮਸ਼ੀਨਾਂ ਵਰਗੇ ਲੋਕ ਸਮਾਜ ਲਈ ਹੋਰ ਵੱਡਾ ਖਤਰਾ ਬਣ ਜਾਣਗੇ ।

ਹਰਚਰਨ ਕੌਰ
9915806550

Leave a Reply

Your email address will not be published. Required fields are marked *

%d bloggers like this: