ਮਸ਼ਹੂਰ ਪੰਜਾਬੀ ਗਾਇਕ ਜੱਸੀ ਜਸਰਾਜ ਨੇ ਖੜਕਾਇਆ ਹਾਈਕੋਰਟ ਦਾ ਦਰਵਾਜ਼ਾ

ss1

ਮਸ਼ਹੂਰ ਪੰਜਾਬੀ ਗਾਇਕ ਜੱਸੀ ਜਸਰਾਜ ਨੇ ਖੜਕਾਇਆ ਹਾਈਕੋਰਟ ਦਾ ਦਰਵਾਜ਼ਾ

jassi jasrajਪੰਜਾਬੀ ਫਿਲਮਾਂ ਦੇ ਅਦਾਕਾਰ ਤੇ ਗਾਇਕ ਜੱਸੀ ਜਸਰਾਜ ਵਲੋਂ 6 ਅਕਤੂਬਰ, 2017 ਨੂੰ ਖਰੜ ਦੇ ਇਕ ਕਾਂਗਰਸੀ ਕੌਂਸਲਰ ਤੇ ਬਿਲਡਰ ਖਿਲਾਫ ਥਾਣਾ ਸਦਰ ਵਿਖੇ ਧੋਖਾਦੇਹੀ ਦਾ ਮਾਮਲਾ ਦਰਜ ਕਰਵਾਇਆ ਗਿਆ ਸੀ ਪਰ ਉਸ ਤੋਂ ਬਾਅਦ ਪੁਲਸ ਵਲੋਂ ਭਾਵੇਂ ਕਾਂਗਰਸ ਦੇ ਕੌਂਸਲਰ ਨੂੰ ਥਾਣੇ ਬੁਲਾ ਕੇ ਪੁੱਛਗਿੱਛ ਕੀਤੀ ਗਈ ਪਰ ਉਸ ਨੂੰ ਗ੍ਰਿਫਤਾਰ ਨਹੀਂ ਕੀਤਾ। ਖਰੜ ਸਦਰ ਪੁਲਸ ਦੀ ਢਿੱਲੀ ਕਾਰਗੁਜ਼ਾਰੀ ਖਿਲਾਫ ਜੱਸੀ ਨੇ ਹੁਣ ਮਾਣਯੋਗ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ ਹੈ। ਇਸ ਸਬੰਧੀ ਗੱਲਬਾਤ ਕਰਦਿਆਂ ਜੱਸੀ ਨੇ ਆਖਿਆ ਕਿ ਉਕਤ ਕੌਂਸਲਰ ਨੇ ਪਿੰਡ ਦੇਸੂਮਾਜਰਾ ਦੀ ਸ਼ਾਮਲਾਟ ਜ਼ਮੀਨ ਦੀ ਨਾਜਾਇਜ਼ ਢੰਗ ਨਾਲ ਰਜਿਸਟਰੀ ਕਰਵਾ ਕੇ ਉਸ ‘ਤੇ ਫਲੈਟ ਉਸਾਰੇ ਹੋਏ ਹਨ। ਉਕਤ ਕੌਂਸਲਰ ਨੇ ਇਕ ਮਰੇ ਹੋਏ ਵਿਅਕਤੀ ਨੂੰ ਜਿਊਂਦਾ ਦਿਖਾ ਕੇ ਖਰੜ ਤਹਿਸੀਲ ਵਿਚ ਰਜਿਸਟਰੀ ਕਰਵਾਈ ਸੀ ਤਾਂ ਉਨ੍ਹਾਂ ਇਸ ਸਬੰਧੀ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ।
ਉਸ ਤੋਂ ਬਾਅਦ ਭਾਵੇਂ ਪੁਲਸ ਨੇ ਪਰਚਾ ਦਰਜ ਕੀਤਾ ਪਰ ਅਜੇ ਤਕ ਕੌਂਸਲਰ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਸੇ ਮਾਮਲੇ ਵਿਚ 19 ਨਵੰਬਰ ਨੂੰ ਉਕਤ ਕੌਂਸਲਰ ਨੇ ਆਪਣੇ ਬੰਦਿਆਂ ਤੋਂ ਉਸ ‘ਤੇ ਜਾਨਲੇਵਾ ਹਮਲਾ ਵੀ ਕਰਵਾਇਆ ਪਰ ਫਿਰ ਵੀ ਪੁਲਸ ਨੇ ਕਾਰਵਾਈ ਨਹੀਂ ਕੀਤੀ ਤੇ ਪੁਲਸ ਦਾ ਕਹਿਣਾ ਹੈ ਕਿ ਉਹ ਫਰਾਰ ਹੈ। ਜੱਸੀ ਜਸਰਾਜ ਨੇ ਆਖਿਆ ਕਿ ਕੌਂਸਲਰ ਫਰਾਰ ਕਿਸ ਤਰ੍ਹਾਂ ਹੋ ਸਕਦਾ ਹੈ, ਉਸ ਨੇ 6 ਦਸੰਬਰ 2017 ਨੂੰ ਖੁਦ ਤਹਿਸੀਲ ਵਿਚ ਪੁਜ ਕੇ ਰਜਿਸਟਰੀ ਕਰਵਾਈ ਹੈ ਤੇ ਉਸ ਨੇ ਜਦੋਂ ਥਾਣਾ ਸਦਰ ਦੀ ਪੁਲਸ ਨੂੰ ਇਤਲਾਹ ਦਿੱਤੀ ਕਿ ਪੁਲਸ ਨੂੰ ਲੋੜੀਂਦਾ ਕੌਂਸਲਰ ਖਰੜ ਤਹਿਸੀਲ ਵਿਚ ਰਜਿਸਟਰੀ ਕਰਵਾ ਰਿਹਾ ਹੈ ਤਾਂ ਪੁਲਸ ਅਧਿਕਾਰੀਆਂ ਨੇ ਉਸ ‘ਤੇ ਕੋਈ ਕਾਰਵਾਈ ਨਹੀਂ ਕੀਤੀ, ਜਿਸ ਕਾਰਨ ਉਹ ਰਜਿਸਟਰੀ ਕਰਾਉਣ ਤੋਂ ਬਾਅਦ ਉਥੋਂ ਚਲਾ ਗਿਆ। ਉਸ ਨੇ ਆਖਿਆ ਕਿ ਹੁਣ ਹਾਰ ਕੇ ਉਸ ਨੂੰ ਮਾਣਯੋਗ ਹਾਈਕੋਰਟ ਦਾ ਦਰਵਾਜ਼ਾ ਖੜਕਾਉਣਾ ਪਿਆ ਹੈ ਤਾਂ ਜੋ ਉਸ ਨੂੰ ਇਨਸਾਫ ਮਿਲ ਸਕੇ।

Share Button

Leave a Reply

Your email address will not be published. Required fields are marked *