ਮਸ਼ਹੂਰ ਅਦਾਕਾਰਾ ਨੇ ਨੌਜਵਾਨ ਤੇ ਕਰਵਾਇਆ ਧਮਕਾਉਣ ਦਾ ਮਾਮਲਾ ਦਰਜ

ss1

ਮਸ਼ਹੂਰ ਅਦਾਕਾਰਾ ਨੇ ਨੌਜਵਾਨ ਤੇ ਕਰਵਾਇਆ ਧਮਕਾਉਣ ਦਾ ਮਾਮਲਾ ਦਰਜ

ਮੁੰਬਈ, 30 ਜਨਵਰੀ: ਮਸ਼ਹੂਰ ਬਾਲੀਵੁੱਡ ਅਦਾਕਾਰਾ ਜ਼ੀਨਤ ਅਮਾਨ ਨੇ ਸਰਫਰਾਜ ਉਰਫ ਅਮਨ ਖੰਨਾ ਨਾਂ ਦੇ ਨੌਜਵਾਨ ਤੇ ਦੁਰਵਿਵਹਾਰ ਤੇ ਧਮਕਾਉਣ ਦਾ ਦੋਸ਼ ਲਗਾਇਆ ਹੈ| ਜ਼ੀਨਤ ਦੀ ਸ਼ਿਕਾਇਤ ਤੇ ਮੁੰਬਈ ਦੀ ਜੁਹੂ ਪੁਲੀਸ ਨੇ ਸਰਫਰਾਜ ਵਿਰੁੱਧ ਮਾਮਲਾ ਦਰਜ ਕੀਤਾ ਹੈ| ਦੱਸਿਆ ਜਾ ਰਿਹਾ ਹੈ ਕਿ ਦੋਸ਼ੀ ਸਰਫਰਾਜ ਕਦੇ ਫਿਲਮਕਾਰ ਹੁੰਦਾ ਸੀ| ਕੁਝ ਲੋਕਾਂ ਨੇ ਉਸ ਨੂੰ ਅਸਲ ਰੀਅਲ ਅਸਟੇਟ ਦਾ ਕਾਰੋਬਾਰੀ ਵੀ ਦੱਸਿਆ ਹੈ| 38 ਸਾਲ ਦੇ ਸਰਫਰਾਜ ਉਰਫ ਅਮਨ ਖੰਨਾ ਤੇ ਜ਼ੀਨਤ ਨੇ ਦੋਸ਼ ਲਗਾਇਆ ਹੈ ਕਿ ਸਰਫਰਾਜ ਨੇ ਉਨ੍ਹਾਂ ਦੇ ਪਰਿਵਾਰ ਵਿੱਚ ਆ ਕੇ ਸਿਕਿਓਰਿਟੀ ਗਾਰਡ ਨਾਲ ਬਦਤਮੀਜ਼ੀ ਤੇ ਕੁੱਟ-ਮਾਰ ਕੀਤੀ| ਜ਼ੀਨਤ ਨੂੰ ਵੀ ਦੇਖ ਲੈਣ ਦੀ ਧਮਕੀ ਦਿੱਤੀ ਤੇ ਪਿਛਲੇ ਕੁਝ ਦਿਨਾਂ ਤੋਂ ਅਦਾਕਾਰਾ ਦੇ ਵਟਸਐਪ ਤੇ ਅਸ਼ਲੀਲ ਮੈਸੇਜ ਭੇਜ ਰਿਹਾ ਸੀ| ਸਰਫਰਾਜ ਵਿਰੁੱਧ ਪੁਲੀਸ ਨੇ 354, 509 ਆਈ. ਟੀ. ਐਕਟ ਅਤੇ ਬਾਕੀ ਧਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਹੈ| ਸਰਫਰਾਜ ਫਿਲਹਾਲ ਫਰਾਰ ਹੈ ਤੇ ਪੁਲੀਸ ਉਸ ਦੀ ਤਲਾਸ਼ ਕਰ ਰਹੀ ਹੈ|
ਇਹ ਵੀ ਦੱਸਿਆ ਜਾ ਰਿਹਾ ਹੈ ਕਿ ਸਰਫਰਾਜ ਮਾਨਸਿਕ ਰੂਪ ਨਾਲ ਪਰੇਸ਼ਾਨ ਹੈ| ਉਸ ਵਿਰੁੱਧ ਬਾਂਗੁਰ ਨਗਰ ਵਿੱਚ ਵੀ ਅਪਰਾਧਿਕ ਮਾਮਲੇ ਦਰਜ ਹਨ| ਉਹ ਬੇਰੁਜ਼ਗਾਰ ਹੈ| ਬਦਮਾਸ਼ੀ, ਧੱਕੇਸ਼ਾਹੀ ਕਰਨਾ ਉਸ ਦੀ ਸ਼ੌਂਕ ਹੈ| ਕੋਈ ਫਿਜ਼ੀਕਲੀ ਟੱਚ ਦਾ ਮਾਮਲਾ ਨਹੀਂ ਹੈ| ਅਦਾਕਾਰਾ ਨਾਲ ਉਸ ਨੌਜਵਾਨ ਨੇ ਸਿਰਫ ਬਦਸਲੂਕੀ ਕੀਤੀ ਤੇ ਸੁਸਾਇਟੀ ਦੇ ਗਾਰਡ ਨਾਲ ਮਾੜੀ ਸ਼ਬਦਾਵਲੀ ਵਿੱਚ ਗੱਲ ਕੀਤੀ|

Share Button

Leave a Reply

Your email address will not be published. Required fields are marked *