Sat. Jul 20th, 2019

ਮਸ਼ਹੂਰ ਅਦਾਕਾਰਾ ਅਤੇ ਡਾਇਰੈਕਟਰ ਵਿਜਯਾ ਨਿਰਮਲਾ ਦਾ ਦੇਹਾਂਤ

ਮਸ਼ਹੂਰ ਅਦਾਕਾਰਾ ਅਤੇ ਡਾਇਰੈਕਟਰ ਵਿਜਯਾ ਨਿਰਮਲਾ ਦਾ ਦੇਹਾਂਤ

ਟਾਲੀਵੁਡ ਦੀ ਫੇਮ ਅਦਾਕਾਰਾ ਅਤੇ ਡਾਇਰੈਕਟਰ ਵਿਜਯਾ ਨਿਰਮਲਾ ਦਾ 73 ਸਾਲ ਦੀ ਉਮਰ ਵਿਚ ਹੈਦਰਾਬਾਦ ਵਿਚ ਮੌਤ ਹੋ ਗਈ। 20 ਜਨਵਰੀ 1946 ਨੂੰ ਜੰਮੀ ਅਦਾਕਾਰਾ ਨੇ 44 ਤੇਲੁਗੁ ਫਿਲਮਾਂ ਦਾ ਨਿਰਦੇਸ਼ਨ ਕੀਤਾ ਹੈ। ਇਸ ਦੇ ਚਲਦਿਆਂ ਉਸਦਾ ਨਾਮ ਗਿਨੀਜ ਬੁੱਕ ਆਫ ਰਿਕਾਰਡਜ਼ ਵਿਚ ਦਰਜ ਹੈ। ਵਿਜਯਾ ਨਿਰਮਲਾ ਦੀ ਮੌਤ ਦੇ ਬਾਅਦ ਟੌਲੀਵੁੱਡ ਵਿਚ ਸੋਗ ਦੀ ਲਹਿਰ ਛਾ ਗਈ। ਵਿਜਯਾ ਨਿਰਮਲਾ ਦੇ ਬਾਅਦ ਸਾਰੇ ਲੋਕ ਉਨ੍ਹਾਂ ਨੂੰ ਸੋਸ਼ਲ ਮੀਡੀਆ ਉਤੇ ਸ਼ਰਧਾਂਜਲੀ ਦੇ ਰਹੇ ਹਨ। ਵਿਜਯਾ ਨਿਰਮਲਾ ਦੀ ਫੈਮਲੀ ਵਿਚ ਵੁਨ੍ਹਾਂ ਦੇ ਪਤੀ ਕ੍ਰਿਸ਼ਣਾ ਅਤੇ ਬੇਟਾ ਨਰੇਸ਼ ਹਨ।

ਐਕਟਰ ਮੰਚੂ ਮਨੋਜ ਨੇ ਟਵੀਟ ਉਤੇ ਵਿਜਯਾ ਨੂੰ ਸ਼ਰਧਾਂਜਲੀ ਦਿੱਤੀ। ਉਨ੍ਹਾਂ ਲਿਖਿਆ – ‘ਆਪ ਆਈ, ਆਪ ਨੇ ਇਤਿਹਾਸ ਬਣਾ ਅਤੇ ਹੁਣ ਆਪ ਚਲੀ ਗਈ।’

ਜ਼ਿਕਰਯੋਗ ਹੈ ਕਿ ਵਿਜਯਾ ਨੂੰ ਸਾਲ 2008 ਵਿਚ ਤੇਲੁਗੂ ਸਿਨੇਮਾ ਦੇ ਪੁਰਸਕਾਰ ਰਘੁਪੀਠ ਵੇਂਕੈਈਆ ਐਵਾਰਡ ਨਾਲ ਸਨਮਾਨਤ ਕੀਤਾ ਗਿਆ ਸੀ। ਉਨ੍ਹਾਂ ਨੇ 7 ਸਾਲ ਦੀ ਉਮਰ ਵਿਚ ਬਤੌਰ ਚਾਈਲਡ ਅਦਾਕਾਰ ਫਿਲਮਾਂ ਵਿਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ।

Leave a Reply

Your email address will not be published. Required fields are marked *

%d bloggers like this: