Mon. May 20th, 2019

ਮਸ਼ਹੂਰੀ ਦੇ ‘ਮਾਇਆ ਜਾਲ’ ‘ਚ ਘਿਰੀ ‘ਆਪ’ ਸਰਕਾਰ

ਮਸ਼ਹੂਰੀ ਦੇ ‘ਮਾਇਆ ਜਾਲ’ ‘ਚ ਘਿਰੀ ‘ਆਪ’ ਸਰਕਾਰ

1

ਨਵੀਂ ਦਿੱਲੀ: ਦਿੱਲੀ ਦੀ ਕੇਜਰੀਵਾਲ ਸਰਕਾਰ ਇੱਕ ਵਾਰ ਫਿਰ ਵਿਰੋਧੀਆਂ ਦੇ ਨਿਸ਼ਾਨੇ ‘ਤੇ ਆ ਗਈ ਹੈ। ਇਸ ਵਾਰ ਜਨਤਾ ਦਾ ਪੈਸਾ ਇਸ਼ਤਿਹਾਰਾਂ ‘ਤੇ ਖਰਚ ਕਰਨ ਕਰਕੇ ‘ਆਪ’ ਘਿਰੀ ਹੈ। ਕੇਜਰੀਵਾਲ ਸਰਕਾਰ ਨੇ 11 ਮਈ ਤੱਕ 91 ਦਿਨਾਂ ਦੌਰਾਨ ਪ੍ਰਿੰਟ ਮੀਡੀਆ ਦੇ ਇਸ਼ਤਿਹਾਰਾਂ ‘ਤੇ ਤਕਰੀਬਨ 15 ਕਰੋੜ ਰੁਪਏ ਖਰਚ ਕੀਤੇ ਹਨ।

ਸੂਚਨਾ ਦੇ ਅਧਿਕਾਰ (ਆਰ.ਆਈ.ਟੀ.) ਤਹਿਤ ਮਿਲੀ ਜਾਣਕਾਰੀ ਵਿੱਚ ਦਿਲਚਸਪ ਗੱਲ ਇਹ ਪਤਾ ਲੱਗੀ ਹੈ ਕਿ ਕੇਜਰੀਵਾਲ ਸਰਕਾਰ ਤੋਂ ਇਸ਼ਤਿਹਾਰ ਛਾਪਣ ਲਈ ਪੈਸੇ ਲੈਣ ਵਾਲੇ ਪ੍ਰਕਾਸ਼ਨਾਂ ਵਿੱਚ ਪੰਜਾਬ, ਕੇਰਲ, ਕਰਨਾਟਕ, ਓਡੀਸ਼ਾ ਤੇ ਤਾਮਿਲਨਾਡੂ ਸਣੇ ਹੋਰ ਰਾਜਾਂ ਦੇ ਅਖਬਾਰ ਸ਼ਾਮਲ ਹਨ। ਸਵਾਲ ਇੱਥੇ ਹੀ ਉੱਠ ਰਿਹਾ ਹੈ ਕਿ ਆਮ ਆਦਮੀ ਪਾਰਟੀ ਹੋਰ ਰਾਜਾਂ ਵਿੱਚ ਆਪਣੀ ਸਾਖ ਬਣਾਉਣ ਲਈ ਦਿੱਲੀ ਵਾਸੀਆਂ ਦਾ ਪੈਸਾ ਖਰਚ ਰਹੀ ਹੈ।

ਇਸ ਮਾਮਲੇ ਨੂੰ ਲੈ ਕੇ ਕਾਂਗਰਸ ਨੇ ਆਮ ਆਦਮੀ ਪਾਰਟੀ ‘ਤੇ ਨਿਸ਼ਾਨਾ ਸਾਧਿਆ ਹੈ। ਕਾਂਗਰਸੀ ਲੀਡਰ ਅਜੇ ਮਾਕਨ ਨੇ ਕਿਹਾ ਹੈ ਕਿ ਇੱਕ ਪਾਸੇ ਤਾਂ ਸਫਾਈ ਕਰਮੀਆਂ ਨੂੰ ਤਨਖਾਹ ਦੇਣ ਲਈ ਪੈਸੇ ਨਹੀਂ, ਪਰ ਦੂਜੇ ਪਾਸੇ ਉਹ ਇਸ਼ਤਿਹਾਰਾਂ ‘ਤੇ ਇੰਨੀ ਵੱਡੀ ਰਾਸ਼ੀ ਖਰਚ ਰਹੇ ਹਨ। ਉਨ੍ਹਾਂ ਕਿਹਾ ਕਿ ਦਿੱਲੀ ਵਾਸੀਆਂ ਤੋਂ ਟੈਕਸਾਂ ਰਾਹੀਂ ਇਕੱਠਾ ਕੀਤਾ ਪੈਸਾ ਆਮ ਆਦਮੀ ਪਾਰਟੀ ਦੂਜੇ ਸੂਬਿਆਂ ਵਿੱਚ ਨਹੀਂ ਖਰਚ ਸਕਦੀ।

Leave a Reply

Your email address will not be published. Required fields are marked *

%d bloggers like this: