ਮਲੋਟ ਲਾਈਵ ਦੇ ਫਿਲਮ ਪ੍ਰੋਮੋਸ਼ਨਲ ਈਵੇਂਟ ਵਿਚ ਹਜਾਰਾਂ ਦੀ ਉਮੜੀ ਭੀੜ

ਮਲੋਟ ਲਾਈਵ ਦੇ ਫਿਲਮ ਪ੍ਰੋਮੋਸ਼ਨਲ ਈਵੇਂਟ ਵਿਚ ਹਜਾਰਾਂ ਦੀ ਉਮੜੀ ਭੀੜ

22-12 (7)
ਮਲੋਟ, 21 ਮਈ (ਆਰਤੀ ਕਮਲ) : ਮਲੋਟ ਦੇ ਇਤਹਾਸ ਵਿਚ ਇਲਕਟਰੌਨਿਕ ਖੇਤਰ ਵਿਚ ਅਹਿਮ ਸਥਾਨ ਰੱਖਣ ਵਾਲੀ ਸੰਸਥਾ ਮਲੋਟ ਲਾਈਵ ਵੱਲੋਂ ਸਕਾਈ ਮਾਲ ਮਲੋਟ ਦੇ ਸਹਿਯੋਗ ਨਾਲ ਕਰਵਾਏ ਫਿਲਮ ਪ੍ਰੋਮੋਸ਼ਨਲ ਈਵੈਂਟ ਵਿਚ ਹਜਾਰਾਂ ਦੀ ਭੀੜ ਉਮੜੀ ਅਤੇ ਹੁਣ ਤੱਕ ਦੇ ਮਲੋਟ ਦੇ ਇਤਹਾਸ ਵਿਚ ਕਿਸੇ ਰੰਗਾ ਰੰਗ ਪ੍ਰੋਗਰਾਮ ਵਿਚ ਇਕ ਨਵਾਂ ਪੰਨਾ ਜੋੜ ਦਿੱਤਾ । ਮਲੋਟ ਲਾਈਵ ਦੇ ਮੈਨਜਿੰਗ ਡਾਇਰੈਕਟਰ ਮਿਲਨ ਹੰਸ ਦੀ ਅਗਵਾਈ ਵਿਚ ਉੱਘੇ ਕਲਾਕਾਰ ਹਰਭਜਨ ਮਾਨ ਦੀ ਆਉਣ ਵਾਲੀ ਫਿਲਮ ਸਾਡੇ ਸੀ ਐਮ ਸਾਭ ਦੀ ਪ੍ਰੋਮੋਸ਼ਨ ਲਈ ਇਹ ਈਵੈਂਟ ਰੱਖਿਆ ਗਿਆ ਸੀ ਜਿਸ ਵਿਚ ਹਰਪ੍ਰੀਤ ਸਿੰਘ ਹੈਪੀ ਪ੍ਰਧਾਨ ਕਾਰ ਬਜਾਰ ਕਲੱਬ ਪੰਜਾਬ ਅਤੇ ਮਲੋਟ ਲਾਈਵ ਦੀ ਪੂਰੀ ਟੀਮ ਸੋਨੂੰ ਮਲੂਜਾ, ਗੁਰਵਿੰਦਰ ਸਿੰਘ, ਹਰਮਨਜੋਤ ਸਿੱਧੂ, ਸਿਮਰਨਜੀਤ ਸਿੰਘ ਖਾਲਸਾ, ਬੱਬੂ ਅਰੋੜਾ, ਜਸ਼ਨ ਸਿੱਧੂ, ਨੀਰਜ ਗੌਤਮ, ਜੁਗਨੂੰ ਨਵਦੀਪ, ਜੌਨੀ ਸੇਤੀਆ ਅਤੇ ਆਰਤੀ ਕਮਲ ਨੇ ਬਖੂਬੀ ਕੰਮ ਕਰਦਿਆਂ ਪ੍ਰੋਗਰਾਮ ਨੂੰ ਸਫਲਤਾ ਦੀਆਂ ਬੁਲੰਦੀਆਂ ਤੇ ਪਹੁੰਚਾਇਆ । ਇਸ ਈਵੈਂਟ ਮੌਕੇ ਦੇਸੀ ਵਰਲਡ ਰੇਡੀਉ ਦੇ ਐਮਡੀ ਤੇ ਆਰਜੇ ਹਰਮਨਜੋਤ ਸਿੱਧੂ ਨੇ ਸਟੇਜ ਦੀ ਭੂਮਿਕਾ ਬਖੂਭੀ ਨਿਭਾਈ ਜਦਕਿ ਉਹਨਾਂ ਦਾ ਸਾਥ ਸਕਾਈਮਾਲ ਦੇ ਪ੍ਰਬੰਧਕ ਵਿਜੈ ਚਲਾਣਾ ਵੱਲੋਂ ਦਿੱਤਾ ਗਿਆ। ਮਲੋਟ ਲਾਈਵ ਵੱਲੋਂ ਇਸ ਪ੍ਰੋਗਰਾਮ ਨੂੰ ਕਰਵਾਉਣ ਵਿਚ ਸਕਾਈਮਾਲ ਤੋਂ ਇਲਾਵਾ ਟਰਬਨ ਕਿੰਗ, ਗੁਰੂ ਨਾਨਕ ਟਰੈਕਟਰਜ, ਗੁਰੂ ਨਾਨਕ ਟਰੇਡਰਜ, ਮਹਾਰਾਜਾ ਰਣਜੀਤ ਸਿੰਘ ਕਾਲਜ, ਸਟੈਪ ਅੱਪ ਡਾਂਸ ਅਕੈਡਮੀ ਵੱਲੋਂ ਵੀ ਵਿਸ਼ੇਸ਼ ਸਹਿਯੋਗ ਦਿੱਤਾ ਗਿਆ ।

ਪ੍ਰੋਗਰਾਮ ਦੌਰਾਨ ਰੰਗਾ ਰੰਗ ਪੇਸ਼ਕਾਰੀਆਂ ਕਰਨ ਵਾਲੇ ਬੱਚਿਆਂ ਲਈ ਜਸਪਾਲ ਕੰਗ ਵੱਲੋਂ ਇਨਾਮ ਦੀ ਰਾਸ਼ੀ ਦਿੱਤੀ ਗਈ । ਇਸ ਪ੍ਰੋਗਰਾਮ ਵਿਚ ਐਮਐਲਏ ਮਲੋਟ ਹਰਪ੍ਰੀਤ ਸਿੰਘ, ਚੇਅਰਮੈਨ ਤਜਿੰਦਰ ਸਿੰਘ ਮਿੱਡੂਖੇੜਾ, ਚੇਅਰਮੈਨ ਬਸੰਤ ਸਿੰਘ ਕੰਗ, ਚੇਅਰਮੈਨ ਰਾਜ ਰੱਸੇਵਟ, ਪਰਮਿੰਦਰ ਸਿੰਘ ਕੋਲਿਆਂਵਾਲੀ, ਡ੍ਰਾ. ਜਗਦੀਸ਼ ਸ਼ਰਮਾ, ਪ੍ਰਧਾਨ ਰਾਮ ਸਿੰਘ ਆਰੇਵਾਲਾ, ਪ੍ਰਧਾਨ ਹੈਪੀ ਡਾਵਰ, ਜਿਲਾ ਪ੍ਰਧਾਨ ਜਗਤਾਰ ਬਰਾੜ, ਪ੍ਰਧਾਨ ਕੁਲਵਿੰਦਰ ਸਿੰਘ ਪੂਨੀਆ, ਪ੍ਰਧਾਨ ਪੰਮਾ ਬਰਾੜ, ਪ੍ਰਧਾਨ ਬੀਬੀ ਵੀਰਪਾਲ ਕੌਰ ਤਰਮਾਲਾ, ਸ਼ਿਵਰਾਜ ਸਿੰਘ ਪਿੰਦਰ ਕੰਗ, ਬਿੱਲਾ ਸੰਧੂ, ਦੀਪ ਸੰਧੂ, ਸ਼ਾਮ ਲਾਲ ਪਾਰਿਕ, ਅਜੈ ਪਾਰਿਕ, ਹਰੀਸ਼ ਗਰੋਵਰ ਪ੍ਰਧਾਨ, ਰਣਜੋਧ ਸਿੰਘ ਲੰਬੀ, ਜਸਵਿੰਦਰ ਧੌਲਾ, ਮਾਸਟਰ ਹਿੰਮਤ ਸਿੰਘ, ਮਾਸਟਰ ਕੁਲਵਿੰਦਰ ਸਿੰਘ, ਸੁਦਰਸ਼ਨ ਜੱਗਾ, ਮਨੋਜ ਅਸੀਜਾ ਕੋਆਰਡੀਨੇਟਰ, ਜੱਸਾ ਕੰਗ, ਸ਼ੁੱਭਦੀਪ ਸਿੰਘ ਬਿੱਟੂ ਸਾਬਕਾ ਐਮ ਸੀ, ਗੁਰਜੀਤ ਸਿੰਘ ਗਿੱਲ ਪ੍ਰਧਾਨ, ਗੁਰਜੀਤ ਆਲਮਵਾਲਾ, ਕੁਲਬੀਰ ਕੋਟਭਾਈ, ਰਿਸ਼ੀ ਹਿਰਦੇਪਾਲ, ਗੌਰਵ ਭਠੇਜਾ, ਬੀਬੀ ਨਿਰਮਲ ਕੌਰ ਗਿੱਲ ਅਤੇ ਬੀਬੀ ਸੁਖਵਿੰਦਰ ਕੌਰ ਬਰਾੜ ਆਦਿ ਪਤਵੰਤਿਆਂ ਨੇ ਹਰਭਜਨ ਮਾਨ ਤੇ ਪ੍ਰੋਡਿਊਸਰ ਸੁਮੀਤ ਸਿੰਘ ਨੂੰ ਸਨਮਾਨ ਚਿਣ ਭੇਂਟ ਕੀਤੇ । ਇਸ ਪ੍ਰੋਗਰਾਮ ਮੌਕੇ ਅਮਨ ਕਾਨੂੰਨ ਦੀ ਸਥਿਤੀ ਕਾਇਮ ਰੱਖਣ ਲਈ ਪੰਜਾਬ ਪੁਲਿਸ ਵੱਲੋਂ ਵਿਸ਼ੇਸ਼ ਸਹਿਯੋਗ ਕੀਤਾ ਗਿਆ ਅਤੇ ਥਾਣਾ ਮੁੱਖੀ ਸ਼ਰਮਾ ਅਤੇ ਟ੍ਰੈਫਿਕ ਇਨਚਾਰਜ ਵਿਸ਼ਨ ਲਾਲ ਖੁਦ ਵੀ ਮੌਜੂਦ ਰਹੇ । ਕਰਾਟੇ ਬਲੈਕ ਬੈਲਟ ਗੁਰਮੀਤ ਸਿੰਘ ਦੀ ਪੂਰੀ ਟੀਮ ਵੱਲੋਂ ਵੀ ਹਰਭਜਨ ਮਾਨ ਤੇ ਸਾਗਾ ਟੀਮ ਨੂੰ ਸੁਰੱਖਿਆ ਪ੍ਰਦਾਨ ਕਰਨ ਵਿਚ ਵਿਸ਼ੇਸ਼ ਭੂਮਿਕਾ ਨਿਭਾਈ ਗਈ ।

Share Button

Leave a Reply

Your email address will not be published. Required fields are marked *

%d bloggers like this: