Fri. Aug 23rd, 2019

ਮਲੇਸ਼ੀਆ ਤੋਂ ਪਰਤੀ ਸੁਖਵਿੰਦਰ ਨੇ ਆਪਣੀ ਹੱਡ ਬੀਤੀ ਸੁਣਾਈ

ਮਲੇਸ਼ੀਆ ਤੋਂ ਪਰਤੀ ਸੁਖਵਿੰਦਰ ਨੇ ਆਪਣੀ ਹੱਡ ਬੀਤੀ ਸੁਣਾਈ

ਮੋਗਾ : ਸਥਾਨਕ ਸ਼ਹਿਰ ਦੇ ਮਟਾਂ ਵਾਲਾ ਵਿਹੜਾ ਨਿਵਾਸੀ ਲੜਕੀ ਜਿਸ ਨੂੰ ਇੱਕ ਔਰਤ ਵੱਲੋਂ ਧੋਖੇ ‘ਚ ਰੱਖ ਕੇ ਮਲੇਸ਼ੀਆ ਲਿਜਾ ਕੇ ਬਦਸਲੂਕੀ ਕੀਤੀ ਗਈ ਸੀ ਨੇ ਵਾਪਸ ਆਪਣੇ ਘਰ ਪਰਤ ਕੇ ਆਪਣੀ ਹੱਡੀ ਬੀਤੀ ਸੁਣਾਉਂਦਿਆਂ ਪ੍ਰਸ਼ਾਸਨ ਤੋਂ ਇਨਸਾਫ਼ ਦੀ ਮੰਗ ਕੀਤੀ ਹੈ।

ਜਾਣਕਾਰੀ ਮੁਤਾਬਕ ਮੋਗਾ ਨਿਵਾਸੀ ਮਟਾਂ ਵਾਲਾ ਵਿਹੜਾ ਸੁਖਵਿੰਦਰ ਕੌਰ ਜੋ ਕਿ ਸਾਲ 2014 ਵਿਚ ਇੱਕ ਔਰਤ ਦੀ ਮਦਦ ਨਾਲ ਮਲੇਸ਼ੀਆ ਗਈ ਸੀ ਪਰ ਉਸੇ ਹੀ ਔਰਤ ਨੇ ਮਲੇਸ਼ੀਆ ਵਿਚ ਕਿਸੇ ਹੋਰ ਕੰਮ ‘ਤੇ ਲਾਉਣ ਦੀ ਬਜਾਏ ਮਲੇਸ਼ੀਆ ਵਿਚ ਰਹਿਣ ਵਾਲੀ ਕਿਰਨਜੀਤ ਕੌਰ ਦੇ ਘਰ ਕੰਮ ‘ਤੇ ਲਗਵਾ ਦਿੱਤੀ। ਸੁਖਵਿੰਦਰ ਕੌਰ ਨੇ ਦੱਸਿਆ ਕਿ ਉਹ 1 ਜੁਲਾਈ ਨੂੰ ਹੀ ਮਲੇਸ਼ੀਆ ਪੁਲਿਸ ਦੀ ਮਦਦ ਨਾਲ ਆਪਣੇ ਘਰ ਪਰਤੀ ਹੈ ।

ਸਾਲ 2014 ਤੋਂ ਲੈ ਕੇ ਸਾਲ 2018 ਤਕ ਕਿਰਨਜੀਤ ਕੌਰ ਦੇ ਘਰ ਉਹ ਬੰਧੂਆ ਮਜ਼ਦੂਰਾਂ ਵਾਂਗ ਰਹੀ ਤੇ ਉਸ ਦੀ ਸਾਰੀ ਆਜ਼ਾਦੀ ਖੋਹ ਲਈ ਗਈ। ਇੱਥੋਂ ਤੱਕ ਕਿ ਜਿੱਥੇ ਉਸ ਨਾਲ ਮਾੜਾ ਸਲੂਕ ਕੀਤਾ ਜਾਂਦਾ ਉੱਥੇ ਨਾਲ ਹੀ ਉਸ ਨੂੰ ਕੁੱਟਮਾਰ ਵੀ ਸਹਿਣੀ ਪੈਂਦੀ। ਇਹ ਸਭ ਕੁਝ ਇਸ ਕਰ ਕੇ ਸਹਿੰਦੀ ਰਹੀ ਕਿ ਕਿਉਂਕਿ ਉਹ ਆਰਥਿਕ ਤੌਰ ‘ਤੇ ਬੇਹੱਦ ਗ਼ਰੀਬ ਸਨ। ਜਦ ਮਲੇਸ਼ੀਆ ਦੀ ਇਕ ਚਰਚ ਵਿਚ ਮੋਗਾ ਨਿਵਾਸੀ ਇਕ ਔਰਤ ਨਾਲ ਉਸ ਦਾ ਮੇਲ ਹੋਇਆ ਤਾਂ ਉਸ ਨੇ ਆਪਣੇ ਪਰਿਵਾਰ ਦਾ ਨੰਬਰ ਉਸ ਨੂੰ ਦੇ ਦਿੱਤਾ ਅਤੇ ਉਸ ਔਰਤ ਨੇ ਮੋਗਾ ਆ ਕੇ ਉਸ ਦੇ ਪਰਿਵਾਰ ਨਾਲ ਸੰਪਰਕ ਕੀਤਾ ਤਾਂ ਪਰਿਵਾਰ ਨੇ ਆਪਣੀ ਧੀ ਨੂੰ ਵਾਪਸ ਲਿਆਉਣ ਲਈ ਚਾਰਾਜੋਈ ਆਰੰਭ ਦਿੱਤੀ। ਇਸ ਮਾਮਲੇ ਵਿਚ ਸੁਖਵਿੰਦਰ ਕੌਰ ਦੀ ਮਾਤਾ ਮਨਜੀਤ ਕੌਰ ਨੇ ਦੱਸਿਆ ਕਿ ਮਲੇਸ਼ੀਆ ਗੁਰੂ ਘਰ ਦੇ ਮੈਨੇਜਰ ਅਮਰਜੀਤ ਸਿੰਘ ਨੇ ਹੀ ਉਸ ਨੂੰ ਮਲੇਸ਼ੀਆ ਦਾ ਵੀਜ਼ਾ ਲਗਵਾ ਕੇ ਦਿੱਤਾ ਤੇ ਜਦ ਉਹ ਮਲੇਸ਼ੀਆ ਪਹੁੰਚੀ ਤਾਂ ਪੁਲਿਸ ਦੀ ਮਦਦ ਨਾਲ ਉਹ ਆਪਣੀ ਬੇਟੀ ਕੋਲ ਪਹੁੰਚ ਗਈ। ਪਰ ਉਹ ਘਰ ਨਾ ਗਈ ਅਤੇ ਗੁਰਦੁਆਰਾ ਸਾਹਿਬ ਦੇ ਮੈਨੇਜਰ ਅਮਰਜੀਤ ਸਿੰਘ ਤੇ ਪੁਲਿਸ ਨੇ ਵਿਸ਼ਵਾਸ ਦਿਵਾਇਆ ਕਿ ਉਨ੍ਹਾਂ ਦੀ ਬੇਟੀ ਵਾਪਸ ਭਾਰਤ ਭੇਜ ਦਿੱਤੀ ਜਾਵੇਗੀ। ਜਿਸ ਦੇ ਚੱਲਦਿਆਂ ਮਾਤਾ ਮਨਜੀਤ ਕੌਰ ਵੱਲੋਂ ਪੁਲਿਸ ਨੂੰ ਦਿੱਤੀ ਸੂਚਨਾ ਦੇ ਆਧਾਰ ‘ਤੇ ਪੁਲਿਸ ਨੇ ਕਿਰਨਜੀਤ ਕੌਰ ਤੇ ਉਸ ਦੇ ਘਰ ਬੰਧੂਆ ਮਜ਼ਦੂਰਾਂ ਵਾਂਗ ਰਹਿ ਰਹੀ ਸੁਖਵਿੰਦਰ ਕੌਰ ਨੂੰ ਸੱਦਿਆ ਤੇ ਉਸ ਦੇ ਬਿਆਨ ਲੈਣ ਤੋਂ ਬਾਅਦ ਉਸ ਨੂੰ ਭਾਰਤ ਵਾਪਸ ਭੇਜ ਦਿੱਤਾ ਗਿਆ। ਕਿਰਨਜੀਤ ਕੌਰ ਤੇ ਉਸ ਦਾ ਪਤੀ ਰੋਬਿਟ ਸਟੀਫਨ ਚਰਚ ਜਾਂਦੇ ਸਨ ਤੇ ਉਸ ਦਾ ਵੀ ਉਨ੍ਹਾਂ ਨੇ ਧੱਕੇ ਨਾਲ ਧਰਮ ਤਬਦੀਲ ਕਰਵਾ ਦਿੱਤਾ ਸੀ। ਹੁਣ ਸੁਖਵਿੰਦਰ ਕੌਰ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਸ ਨਾਲ ਜੋ ਬੇਇਨਸਾਫ਼ੀ ਹੋਈ ਹੈ ਉਸ ਮਾਮਲੇ ਵਿਚ ਉਸ ਨੂੰ ਇਨਸਾਫ਼ ਦਿਵਾਇਆ ਜਾਵੇ।

Leave a Reply

Your email address will not be published. Required fields are marked *

%d bloggers like this: