ਮਲੇਰੀਆ ਬੁਖਾਰ ਸਬੰਧੀ ਜਾਗਰੂਕਤਾ ਕੈਂਪ ਲਗਾਇਆ

ss1

ਮਲੇਰੀਆ ਬੁਖਾਰ ਸਬੰਧੀ ਜਾਗਰੂਕਤਾ ਕੈਂਪ ਲਗਾਇਆ

23-4
ਭਗਤਾ ਭਾਈ ਕਾ 22 ਜੂਨ (ਸਵਰਨ ਭਗਤਾ) ਸਿਵਲ ਸਰਜਨ ਬਠਿੰਡਾ ਡਾ. ਆਰ.ਐਸ. ਰੰਧਾਵਾ ਅਤੇ ਸੀਨੀਅਰ ਮੈਡੀਕਲ ਅਫਸਰ ਡਾ. ਅਮਰਜੀਤ ਸਿੰਘ ਸਚਦੇਵਾ ਸਰਕਾਰੀ ਹਸਪਤਾਲ ਭਗਤਾ ਦੀ ਯੋਗ ਅਗਵਾਈ ਹੇਠ ਸੈਕਟਰ ਸਲਾਬਤਪੁਰਾ ਵਿਖੇ ਮਲੇਰੀਆ ਬੁਖਾਰ ਤੋਂ ਜਾਗੁਰਕ ਕਰਨ ਸਬੰਧੀ ਕੈਂਪ ਲਗਾਇਆ ਗਿਆ ਇਸ ਕੈਂਪ ਤਹਿਤ ਲੋਕਾਂ ਨੂੰ ਜਾਗੂਰਕ ਕੀਤਾ ਗਿਆ ਕਿ ਆਪਣੇ ਘਰਾਂ ਦੀਆਂ ਛੱਤਾਂ ਉਪਰ ਪੁਰਾਣੇ ਟਾਇਰ ਅਤੇ ਬਰਨਤ ਆਦਿ ਨਾ ਰੱਖੇ ਜਾਣੇ ਤਾਂ ਜੋ ਬਰਸਾਤ ਦਾ ਪਾਣੀ ਇਹਨਾਂ ਵਿੱਚ ਖੜ੍ਹ ਜਾਂਦਾ ਹੈ ਅਤੇ ਉਸ ਉਪਰ ਮਲੇਰੀਆ ਫੈਲਾਉਣ ਵਾਲਾ ਮੱਛਰ ਪੈਦਾ ਹੁੰਦਾ ਹੈ ਜਿਸ ਨਾਲ ਮਲੇਰੀਆ,ਡੈਂਗੂ ਵਰਗੀਆਂ ਬਿਮਾਰੀਆਂ ਫੈਲਦੀਆਂ ਹਨ ।ਮੱਛਰ ਤੋ ਬਚਣ ਲਈ ਮੱਛਰਦਾਨੀ ਅਤੇ ਮੱਛਰ ਰੋੋਕੋ ਕਰੀਮਾਂ ਦੀ ਵਰਤੋਂ ਕਰਨੀ ਚਾਹੀਦੀ ਹੈ।ਇਸ ਕੈਂਪ ਵਿੱਚ ਹਰਜਿੰਦਰ ਸਿੰਘ,ਅਮਰਜੀਤ ਸਿੰਘ,ਮਲਕੀਤ ਸਿੰਘ ,ਮੋਹਿੰਦਰ ਕੌਰ ਅਤੇ ਟੇਕ ਸਿੰਘ ਫਾਰਮਾਸਿਸਟ ਆਦਿ ਸਾਮਿਲ ਸਨ।ਇਸ ਤੋਂ ਬਆਦ ਸਿਹਤ ਮੁਲਾਜਮਾਂ ਵਲੋਂ ਤੰਬਾਕੂਨੌਸੀ ਸਬੰਧੀ ਚਲਾਣ ਕੱਟੇ ਗਏ ਅਤੇ ਜਨਤਕ ਥਾਵਾਂ ਤੇ ਦੁਕਾਨਾਂ ਨੂੰ ਖੁਲੀਆਂ ਸਿਗਰਟਾਂ ਅਤੇ ਨਾਲ ਹੀ ਖਾਣਪੀਣ ਵਾਲੀਆਂ ਦੁਕਾਨਾ ਵੀ ਚੈਕ ਕੀਤੀਆਂ ਗਈਆਂ।

Share Button

Leave a Reply

Your email address will not be published. Required fields are marked *